Nazrana Times

ਪੰਜਾਬੀ

ਜਸਪਾਲ ਸਿੰਘ ਸਹੋਤਾ ਨੇ ਆਪਣੇ ਨਵਜਨਮੇ ਦੋਹਤੇ ਦੀ ਖੁਸ਼ੀ ਸਰਕਾਰੀ ਪ੍ਰਾਇਮਰੀ ਦੇ ਸਕੂਲ ਚੱਕ ਸਾਹਬੂ ਦੇ ਬੱਚਿਆਂ ਨਾਲ ਮਨਾਈ

05 May, 2026 12:05 PM

ਅੱਪਰਾ, 4 ਮਈ-(ਤੀਰਥ ਸਿੰਘ ਮੈਂਗੜ੍ਹਾ):-ਨਜ਼ਦੀਕੀ ਪਿੰਡ ਚੱਕ ਸਾਹਬੂ ਦੇ ਵਸਨੀਕ ਸ. ਜਸਪਾਲ ਸਿੰਘ ਸਹੋਤਾ ਪੁੱਤਰ ਸ. ਹਰਭਜਨ ਸਿੰਘ ਸਹੋਤਾ ਜਿਨ੍ਹਾਂ ਨੂੰ ਪਿੰਡ ਅਤੇ ਇਲਾਕੇ ਵਿੱਚ ਸੀਟੀ ਵਾਲਿਆਂ ਦੇ ਨਾਮ ਨਾਲ ਜਾਣਿਆ ਜਾਂਦਾ ਹੈ। ਅੱਜ ਇਨ੍ਹਾਂ ਨੇ ਇੱਕ ਵਿਲੱਖਣ ਰੀਤ ਦੀ ਸ਼ੁਰੂਆਤ ਕੀਤੀ ਹੈ। ਇਕ ਗੱਲ ਆਮ ਦੇਖਣ ਨੂੰ ਮਿਲਦੀ ਹੈ ਜਦੋਂ ਵੀ ਅਕਾਲ ਪੁਰਖ ਕਿਸੇ ਨੂੰ ਪੁੱਤਰ ਦੀ ਦਾਤ ਜਾ ਦੋਹਤੇ ਅਤੇ ਪੋਤੇ ਦੀ ਦਾਤ ਦਿੰਦਾ ਹੈ ਤਾਂ ਅਕਸਰ ਹੀ ਘਰਾਂ ਵਿੱਚ ਬੋਤਲਾਂ ਦੇ ਡੱਟ ਖੁੱਲਦੇ ਹਨ ਦਾਰੂ ਦੇ ਦੌਰ ਚੱਲਦੇ ਨੇ ਡੀ. ਜੇ ਲੱਗਦੇ ਨੇ ਗਿੱਧੇ ਭੰਗੜੇ ਪੈਂਦੇ ਨੇ ਜਸਪਾਲ ਸਿੰਘ ਸਹੋਤਾ ਨੂੰ ਵੀ ਵਾਹਿਗੁਰੂ ਨੇ ਕੈਨੇਡਾ ਵਿੱਚ ਦੋਹਤੇ ਦੀ ਦਾਤ ਬਖਸ਼ੀ ਹੈ ਪਰ ਜਸਪਾਲ ਸਿੰਘ ਨੇ ਐਦਾਂ ਦਾ ਕੁਝ ਵੀ ਨੀ ਕੀਤਾ ਉਨ੍ਹਾਂ ਨੇ ਪਿੰਡ ਦੇ ਪ੍ਰਾਇਮਰੀ ਸਕੂਲ ਦੇ ਸਟਾਫ ਨੂੰ ਜਾਣਕਾਰੀ ਦੇ ਕੇ ਪਿੰਡ ਦੇ ਪਤਵੰਤਿਆਂ ਨੂੰ ਫੋਨ ਕਰਕੇ ਸਕੂਲ ਵਿੱਚ ਬੁਲਾਇਆ ਅਤੇ ਖੁਸ਼ੀ ਸਾਂਝੀ ਕੀਤੀ। 

ਬੱਚਿਆਂ ਨੂੰ ਟੌਫੀਆਂ,ਚਾਹ ਪਕੌੜੇ ਅਤੇ ਠੰਡਿਆਂ ਦੇ ਲੰਗਰ ਵਰਤਾਏ ਗਏ। ਸੇਵਾ ਮੁਕਤ ਮੁੱਖ ਅਧਿਆਪਕ ਨਰਿੰਦਰ ਸਿੰਘ ਸੰਘਾ ਅਤੇ ਸਕੂਲ ਦੇ ਇੰਚਾਰਜ ਮੈਡਮ ਕੁਲਦੀਪ ਕੌਰ ਮੈਂਗੜ੍ਹਾ ਅਤੇ ਆਏ ਹੋਏ ਪਤਵੰਤਿਆਂ ਨੇ ਸ. ਜਸਪਾਲ ਸਿੰਘ ਸਹੋਤਾ ਦਾ ਸਿਰਪਾਓ ਦੇ ਕੇ ਸਨਮਾਨ ਕੀਤਾ। ਲਗਾਤਾਰ ਤਿੰਨ ਵਾਰੀ ਦੇ ਰਹਿ ਚੁੱਕੇ ਸਰਪੰਚ ਅਤੇ ਬਲਾਕ ਸੰਮਤੀ ਮੈਂਬਰ ਸਾਬਕਾ ਸਰਪੰਚ ਰਚਨਾਂ ਦੇਵੀ ਨੇ ਬੱਚਿਆਂ ਨੂੰ ਬਾਬਾ ਸਾਹਿਬ ਜੀ ਦੇ ਜੀਵਨ ਸੰਘਰਸ਼ ਨੂੰ ਯਾਦ ਕਰਾਉਂਦਿਆ ਉੱਚ ਵਿਦਿਆਂ ਹਾਸਿਲ ਕਰਕੇ ਕਿਸੇ ਮੁਕਾਮ ਤੇ ਪਹੁੰਚਣ ਲਈ ਪ੍ਰੇਰਿਆ। ਇਸ ਮੌਕੇ ਸਰਪੰਚ ਸਿਮਰਜੀਤ ਕੌਰ, ਸਾਬਕਾ ਸਰਪੰਚ ਰਚਨਾਂ ਦੇਵੀ, ਸਾਬਕਾ ਪੰਚ ਬਖਸ਼ੀਸ ਕੌਰ,ਕਮਲੇਸ਼ ਕੌਰ ਪੰਚ,ਸਾਬਕਾ ਪੰਚ ਜਸਵੀਰ ਸਿੰਘ ਸਹੋਤਾ, ਤਲਵਿੰਦਰ ਸਿੰਘ ਬਾਹੜਾ,ਸਮਾਜ ਸੇਵਕ ਰਾਕੇਸ਼ ਕੁਮਾਰ ਬੱਬੂ, ਜਸਪਾਲ ਸਿੰਘ ਸਹੋਤਾ, ਸਮਾਜ ਸੇਵਕ ਕਮਲ ਕੁਮਾਰ ਸੰਧੂ, ਨਿਰਮਲ ਸਿੰਘ ਦੇਵਗਨ, ਪੰਚ ਤੀਰਥ ਸਿੰਘ ਮੈਂਗੜ੍ਹਾ,ਅਮਰੀਕ ਸਿੰਘ ਕਾਲਾ ਅਤੇ ਸਕੂਲ ਦਾ ਸਾਰੇ ਸਟਾਫ ਮੈਂਬਰ ਹਾਜ਼ਿਰ ਸਨ।

Posted By: GURBHEJ SINGH ANANDPURI

Latest News