ਦੁਸਹਿਰਾ ਸਮਾਗਮ ਲਈ MLA ਕੁਲਵੰਤ ਸਿੰਘ ਵੱਲੋਂ ਕਮੇਟੀਆਂ ਦਾ ਗਠਨ: ਕੁਲਦੀਪ ਸਿੰਘ ਸਮਾਣਾ, ਫੂਲਰਾਜ ਸਿੰਘ
ਸਾਹਿਬਜ਼ਾਦਾ ਅਜੀਤ ਸਿੰਘ ਨਗਰ 5 ਅਕਤੂਬਰ (ਮੰਗਤ ਸਿੰਘ ਸੈਦਪੁਰ) : ਮੋਹਾਲੀ ਕਲਾ, ਸੱਭਿਆਚਾਰ ਅਤੇ ਵੈਲਫੇਅਰ ਕਲੱਬ (ਰਜਿ.) ਮੋਹਾਲੀ ਦੀ ਤਰਫੋਂ ਬਦੀ ਤੇ ਨੇਕੀ ਦੀ ਜਿੱਤ ਦਾ ਪ੍ਰਤੀਕ ਦੁਸ਼ਹਿਰਾ ਹਰ ਸਾਲ ਦੀ ਤਰ੍ਹਾਂ ਇਸ ਵਾਰ ਵੀ ਵੱਡੇ ਪੱਧਰ ਤੇ ਮਨਾਉਣ ਦਾ ਫੈਸਲਾ ਕੀਤਾ ਗਿਆ ਹੈ। ਵਿਧਾਇਕ ਕੁਲਵੰਤ ਸਿੰਘ ਦੀ ਦੇਖ-ਰੇਖ ਹੇਠ ਕਰਵਾਏ ਜਾ ਰਹੇ ਇਸ ਦੁਸ਼ਹਿਰਾ ਸਮਾਗਮ ਸਬੰਧੀ ਸੈਕਟਰ- 79 ਸਥਿਤ ਦਫਤਰ ਵਿਖੇ ਵਿਧਾਇਕ ਕੁਲਵੰਤ ਸਿੰਘ ਦੀ ਅਗਵਾਈ ਹੇਠ ਕਲੱਬ ਦੇ ਸਮੂਹ ਅਹੁਦੇਦਾਰਾਂ ਅਤੇ ਮੈਂਬਰਾਂ ਦੀ ਮੀਟਿੰਗ ਹੋਈ। ਮੀਟਿੰਗ ਦੌਰਾਨ ਵੱਡੀ ਗਿਣਤੀ ਵਿੱਚ ਕਲੱਬ ਦੇ ਸਮੂਹ ਅਹੁਦੇਦਾਰਾਂ ਅਤੇ ਮੈਂਬਰਾਂ ਨੇ ਹਿੱਸਾ ਲਿਆ। ਜਿਸ ਵਿੱਚ ਦੁਸ਼ਹਿਰਾ ਸਮਾਗਮ ਨੂੰ ਮਨਾਏ ਜਾਣ ਸਬੰਧੀ ਵੱਖ-ਵੱਖ ਕਮੇਟੀਆਂ ਦਾ ਗਠਨ ਕੀਤਾ ਗਿਆ ਅਤੇ ਹਰੇਕ ਮੈਂਬਰ ਅਤੇ ਆਹੁਦੇਦਾਰ ਨੇ ਪੂਰੇ ਉਤਸ਼ਾਹ ਨਾਲ ਅਗਾਂਹ ਹੋ ਕੇ ਕੰਮ -ਕਾਜ ਸਬੰਧੀ ਜਿੰਮੇਵਾਰੀ ਨਿਭਾਉਣ ਦਾ ਵਾਧਾ ਕੀਤਾ। ਵਧੇਰੇ ਜਾਣਕਾਰੀ ਦਿੰਦੇ ਹੋਏ ਕਲੱਬ ਦੇ ਜਨਰਲ ਸਕੱਤਰ - ਫੂਲਰਾਜ ਸਿੰਘ ਨੇ ਦੱਸਿਆ ਕਿ ਕਲੱਬ ਦੇ ਚੀਫ ਕੁਆਰਡੀਨੇਟਰ- ਪਰਮਜੀਤ ਸਿੰਘ ਚੌਹਾਨ ਅਤੇ ਕਲੱਬ ਦੇ ਪ੍ਰਧਾਨ- ਕੁਲਦੀਪ ਸਿੰਘ ਸਮਾਣਾ ਦੀ ਅਗਵਾਈ ਹੇਠ 20 ਅਕਤੂਬਰ 2026 ਨੂੰ ਐਮਨੀਟੀ ਇੰਟਰਨੈਸ਼ਨਲ ਸਕੂਲ ਦੇ ਸਾਹਮਣੇ ਸੈਕਟਰ -79 ਮੁਹਾਲੀ ਵਿਖੇ ਸ਼ਾਮ 4 ਵਜੇ ਕਰਵਾਇਆ ਜਾ ਰਿਹਾ ਰਿਹਾ ਹੈ। ਜਿਸ ਵਿੱਚ ਮਨਮੋਹਕ ਝਾਕੀਆਂ ਵਿਸ਼ੇਸ਼ ਖਿੱਚ ਦਾ ਕੇਂਦਰ ਹੋਣਗੀਆਂ। ਇਸ ਮੌਕੇ ਤੇ ਰਾਵਣ ਦਾ 100 ਫੁੱਟ ਦਾ ਪੁਤਲਾ ਜਦਕਿ ਮੇਗਨਾਥ ਅਤੇ ਕੁੰਭਕਰਨ ਦੇ 75-75 ਫੁੱਟ ਦੇ ਪੁਤਲੇ ਬਣਾਏ ਜਾਣਗੇ। ਕਲੱਬ ਦੇ ਜਰਨਲ ਸਕੱਤਰ ਫੂਲਰਾਜ ਸਿੰਘ ਹੋਰਾਂ ਨੇ ਜਾਣਕਾਰੀ ਦੇ ਦੱਸਿਆ ਕਿ ਇਸ ਮੌਕੇ 'ਤੇ ਭਗਵਾਨ ਰਾਮ ਅਤੇ ਰਾਵਣ ਦੇ ਵਿਚਕਾਰ ਹੋਏ ਯੁੱਧ ਦੀ ਅਦਭੁਤ ਝਾਕੀ ਵੀ ਵਿਸ਼ੇਸ਼ ਤੌਰ 'ਤੇ ਪੇਸ਼ ਕੀਤੀ ਜਾਵੇਗੀ। ਇਸ ਮੌਕੇ ਵਿਧਾਇਕ ਕੁਲਵੰਤ ਸਿੰਘ ਦੀ ਅਗਵਾਈ ਹੇਠ ਹੋਈ ਮੀਟਿੰਗ ਦੇ ਦੌਰਾਨ 'ਆਪ' ਦੇ ਸੀਨੀਅਰ ਆਗੂ ਕੁਲਦੀਪ ਸਿੰਘ ਸਮਾਣਾ, ਮੇਅਰ ਸਰਬਜੀਤ ਸਿੰਘ ਸਮਾਣਾ, ਪਰਮਜੀਤ ਸਿੰਘ, ਸਟੇਟ ਐਵਾਰਡੀ ਫੂਲਰਾਜ ਸਿੰਘ, ਮਨਪ੍ਰੀਤ ਸਿੰਘ ਸਮਾਣਾ, ਆਰ.ਪੀ. ਸ਼ਰਮਾ, ਹਰਪਾਲ ਸਿੰਘ ਚੰਨਾ, ਦਮਨਦੀਪ ਸਿੰਘ ਔਜਲਾ, ਜਗਵਿੰਦਰ ਸਿੰਘ ਜੁੰਮਾ, ਜਗਦੇਵ ਸ਼ਰਮਾ, ਯਾਦਵਿੰਦਰ ਸਿੰਘ ਯਾਦੀ, ਦਲਵੀਰ ਸਿੰਘ, ਵਿਸ਼ਵਪ੍ਰੀਤ ਸਿੰਘ, ਗਗਨਦੀਪ ਸਿੰਘ, ਪ੍ਰਗਟ ਸਿੰਘ, ਬਲਜੀਤ ਸਿੰਘ, ਗਗਨ ਢਿਲੋਂ, ਸ਼ਰਨਜੀਤ ਸਿੰਘ ਢਿਲੋਂ, ਮੋਹਿਤਪ੍ਰੀਤ ਸਿੰਘ ਢਿਲੋਂ, ਜਗਦੀਪ ਸਿੰਘ ਭੰਗੂ, ਮਨਦੀਪ ਸਿੰਘ, ਯਾਦਵਿੰਦਰ ਸਿੰਘ ਆਦਿ ਹਾਜ਼ਰ ਸਨ।
Posted By: ਮੰਗਤ ਸਿੰਘ ਸੈਦਪੁਰ , ਸਟਾਫ਼ ਰਿਪੋਰਟਰ ,ਨਜ਼ਰਾਨਾ ਟਾਈਮਜ਼ ,ਚੰਡੀਗੜ੍ਹ ,ਮੋਹਾਲੀ