ਸੀਨੀਅਰ ਪੱਤਰਕਾਰ ਦੀਪਾ ਛੋਕਰਾਂ ਸੜਕ ਹਾਦਸੇ ਵਿੱਚ ਹੋਏ ਗੰਭੀਰ ਜ਼ਖਮੀ,ਪੀ. ਜੀ. ਆਈ ਚੰਡੀਗੜ੍ਹ ਵਿਖ਼ੇ ਜ਼ੇਰੇ ਇਲਾਜ
ਅੱਪਰਾ, 7 ਜੂਨ-(ਤੀਰਥ ਸਿੰਘ ਮੈਂਗੜ੍ਹਾ):- ਅੱਪਰਾ ਤੋਂ ਸੀਨੀਅਰ ਪੱਤਰਕਾਰ ਪ੍ਰਦੀਪ ਕੁਮਾਰ (ਦੀਪਾ) ਅੱਪਰਾ ਬੰਗਾ ਮੁੱਖ ਮਾਰਗ ਤੇ ਭਿਆਨਕ ਹਾਦਸੇ ਦਾ ਸ਼ਿਕਾਰ ਹੋ ਗਏ ।ਪ੍ਰਾਪਤ ਵੀਰਵਿਆਂ ਅਨੁਸਾਰ ਉਹ ਮੋਟਰਸਾਈਕਲ ਤੇ ਸਵਾਰ ਹੋ ਕੇ ਆਪਣੇ ਪਿੰਡ ਛੋਕਰਾਂ ਤੋਂ ਅੱਪਰਾ ਮੁਕੰਦਪੁਰ ਸੜਕ ਤੇ ਆਪਣੇ ਕਿਸੇ ਕੰਮ ਲਈ ਜਾ ਰਹੇ ਸਨ। ਅਚਾਨਕ ਹੀ ਉਹਨਾਂ ਦਾ ਮੋਟਰਸਾਈਕਲ ਕਿਸੇ ਅਣਪਛਾਤੇ ਭਾਰੀ ਤੇਜ਼ ਰਫਤਾਰ ਵਾਹਨ ਦੀ ਲਪੇਟ ਚ ਆ ਗਿਆ। ਸਿਵਲ ਹਸਪਤਾਲ ਮੁਕੰਦਪੁਰ ਵਿਖ਼ੇ ਮੁੱਢਲੀ ਸਹਾਇਤਾ ਦੇਣ ਉਪਰੰਤ ਉਹਨਾਂ ਨੂੰ ਪੀ ਜੀ ਆਈ ਵਿਖੇ ਭੇਜ ਦਿੱਤਾ ਗਿਆ. ਜਿੱਥੇ ਇਲਾਜ਼ ਕਰ ਰਹੇ ਡਾਕਟਰਾਂ ਨੇ ਦੱਸਿਆ ਕੀ ਉਹਨਾਂ ਦੀ ਇੱਕ ਅੱਖ ਨਕਾਰਾ ਹੋ ਜਾਣ ਦਾ ਖਦਸ਼ਾ ਹੈ. ਪ੍ਰਿੰਟ ਮੀਡੀਆ ਚ ਨਾਮਣਾ ਖੱਟਣ ਵਾਲੇ ਦੀਪਾ ਛੋਕਰਾਂ ਜੱਗ ਬਾਣੀ ਤੋਂ ਇਲਾਵਾ ਹੋਰ ਵੀ ਕਈ ਪੰਜਾਬੀ ਤੇ ਹਿੰਦੀ ਅਖਵਾਰਾਂ ਲਈ ਪੱਤਰਕਾਰੀ ਕਰਦੇ ਰਹੇ ਹਨ.
Posted By: GURBHEJ SINGH ANANDPURI