ਸ੍ਰੀ ਆਨੰਦਪੁਰ ਸਾਹਿਬ ਮਾਮਲੇ ਦੀ ਨਿਰਪੱਖ ਤੇ ਸਮਾਂਬੱਧ ਹੋਵੇ ਜਾਂਚ...
ਬਾਦਲ ਦਲ 'ਚ ਸ਼ਾਮਿਲ ਸਵਾਰਥੀ ਅਤੇ ਗਦਾਰ ਲੀਡਰਾਂ ਨੇ ਆਰਐਸਐਸ/ਬੀਜੇਪੀ ਦੀਆਂ ਖਾਲਸਾ ਪੰਥ ਨੂੰ ਹਰ ਪੱਖੋਂ ਢਾਹ ਲਾਉਣ ਅਤੇ ਨੁਕਸਾਨ ਪਹੁੰਚਾਉਣ ਵਾਲੀਆਂ ਹਿੰਦੂਤਵ ਏਜੰਸੀਆਂ ਨਾਲ ਮਿਲ ਕੇ ਕੜੀ ਵਜੋਂ ਰੋਲ ਨਿਭਾਇਆ : ਯੂਥ ਆਗੂ ਦੀਦਾਰ ਸਿੰਘ ਸਹੌੜਾ
ਚੰਡੀਗੜ੍ਹ 29 ਸਤੰਬਰ (ਮੰਗਤ ਸਿੰਘ ਸੈਦਪੁਰ) : ਬਾਦਲ ਪਰਿਵਾਰ ਨੇ ਸਿੱਖ ਕੌਮ ਦਾ ਉਹ ਨੁਕਸਾਨ ਕੀਤਾ ਜੋ ਅਬਦਾਲੀਆਂ ਅਤੇ ਫਰੰਗੀਆਂ ਨੇ ਵੀ ਰਹਿਤ ਮਰਿਆਦਾਵਾਂ ਅਤੇ ਸਿਧਾਂਤਾਂ ਨੂੰ ਲੈ ਕੇ ਨਹੀਂ ਕੀਤਾ। ਆਰਐਸਐਸ/ਬੀਜੇਪੀ ਦੀ ਜੁੱਤੀਆਂ ਥੱਲੇ ਰਾਜ ਕਰ ਚੁੱਕੇ ਬਾਦਲ ਪਰਿਵਾਰ ਦੀ ਚਿੰਤਾ ਸਿਰਫ ਇਹ ਸੀ ਕਿ ਸੱਤਾ ਵਿੱਚ ਕਿਵੇਂ ਰਿਹਾ ਜਾਵੇ। ਬੇਸ਼ਕ ਜੁਗੋ ਜੁਗ ਅਟੱਲ ਸਾਹਿਬ ਸ੍ਰੀ ਗੁਰੂ ਗ੍ਰੰਥ ਸਾਹਿਬ ਦੀਆਂ ਬੇਅਦਬੀਆਂ ਹੁੰਦੀਆਂ ਰਹਿਣ ਜਾਂ ਫਿਰ ਸਿੱਖ ਸੰਗਤ ਉੱਤੇ ਗੋਲੀਆਂ ਮਰਾ ਕੇ ਬੇਅਦਬੀਆਂ ਦਾ ਇਨਸਾਫ ਲੈਣ ਲਈ ਸੰਘਰਸ਼ ਕਰ ਰਹੀ ਸੰਗਤ ਨੂੰ ਚੁੱਪ ਕਰਾਇਆ ਜਾ ਸਕੇ। ਼ ਰਹੀਮ ਦੇ ਚਰਨਾਂ ਚ ਢਹਿ ਕੇ ਅਤੇ ਆਰਐਸਐਸ/ਬੀਜੇਪੀ ਪੈਰਾਂ 'ਚ ਡਿੱਗ ਗਿਆ ਤਾਂ ਕਿ ਬਾਦਲ ਸਰਕਾਰ ਪੰਜਾਬ ਚ ਸਥਾਪਿਤ ਕੀਤੀ ਜਾ ਸਕੇ। ਇਸ ਤੋਂ ਵੱਧ ਬਾਦਲ ਪਰਿਵਾਰ ਦੀ ਸੋਚ ਕੁਝ ਨਹੀਂ ਸੀ ਅਤੇ ਨਹੀਂ ਹੈ। ਇਸ ਤੋਂ ਇਲਾਵਾ ਬਾਦਲ ਗਦਾਰ ਬੋਲੇ ਨੇ ਸ੍ਰੀ ਅਨੰਦਪੁਰ ਸਾਹਿਬ ਵਿਖੇ ਸਰਾਂ 'ਚ ਇੱਕ ਬੀਬੀ ਨਾਲ ਜਿਹੜੀ ਖੇਹ ਖਾਈ ਉਸ ਨੇ ਪੂਰੀ ਦੁਨੀਆਂ ਵਿੱਚ ਬਾਦਲ ਟੋਲੇ ਦੀ ਗਦਾਰੀ ਮਕਾਰੀ ਅਤੇ ਹਰਾਮ ਪੁਣੇ ਨੂੰ ਸਾਹਮਣੇ ਲਿਆ ਦਿੱਤਾ ਹੈ। ਇਸ ਸਬੰਧ ਵਿੱਚ ਇੱਥੇ ਜਾਰੀ ਪ੍ਰੈੱਸ ਬਿਆਨ ਵਿੱਚ ਸ਼੍ਰੋਮਣੀ ਅਕਾਲੀ ਦਲ ਦਾ ਅਕਾਲੀ ਦਲ ਸ੍ਰੀ ਅਨੰਦਪੁਰ ਸਾਹਿਬ ਦੇ ਸੀਨੀਅਰ ਆਗੂ ਦੀਦਾਰ ਸਿੰਘ ਸਹੌੜਾ ਨੇ ਜਾਰੀ ਪ੍ਰੈਸ ਨੋਟ ਵਿੱਚ ਦੱਸਿਆ ਕਿ ਬਾਦਲ ਦਲ ਵੱਲੋਂ ਮੁੜ ਤੋਂ ਹੀ ਸਿੱਖ ਕੌਮ ਦੀਆਂ ਉਸ ਸਮੱਸਿਆਵਾਂ ਨੂੰ ਕਦੇ ਵੀ ਨਹੀਂ ਜਾਣਿਆ ਜਿਨਾਂ ਨੂੰ ਲੈ ਕੇ ਖਾਲਸਾ ਰਾਜ ਸਥਾਪਿਤ ਕੀਤਾ ਗਿਆ ਸੀ ਅਤੇ ਸ਼੍ਰੋਮਣੀ ਅਕਾਲੀ ਦਲ ਨੂੰ ਹੋਂਦ ਵਿੱਚ ਲਿਆਂਦਾ ਸੀ। ਆਜ਼ਾਦੀ ਮਗਰੋਂ ਬਾਦਲ ਪਰਿਵਾਰ ਨੇ ਆਰਐਸਐਸ/ਬੀਜੇਪੀ ਦੀ ਉਹ ਗੁਲਾਮੀ ਕਬੂਲ ਕੀਤੀ। ਜਿਹੜੀ ਸਿੱਖ ਕੌਮ ਨੇ ਇੰਡੀਅਨ ਸਟੇਟ ਨੂੰ ਗੁਲਾਮੀ ਤੋਂ ਆਜ਼ਾਦ ਹੋਣ ਲਈ ਸਿੱਖ ਕੌਮ ਨੇ ਅਨੇਕਾਂ ਹੀ ਮੋਰਚੇ ਲਾਏ ਅਤੇ ਖਾਲਸਾ ਪੰਥ ਅਤੇ ਖਾਲਸਾ ਰਾਜ ਸਥਾਪਤ ਕਰਨ ਲਈ ਅਨੇਕਾਂ ਹੀ ਸੰਘਰਸ਼ ਕੀਤੇ ਅਤੇ ਲੱਖਾਂ ਕੁਰਬਾਨੀਆਂ ਦੇ ਕੇ ਹਿੰਦੁਸਤਾਨ ਨੂੰ ਆਜ਼ਾਦ ਕਰਾਇਆ ਸੀ। ਪ੍ਰੰਤੂ ਬਾਦਲ ਟੋਲੇ ਦ ਗਦਾਰਾਂ ਦੀਆਂ ਕਾਰਜਗਾਰੀਆਂ ਨੇ ਖਾਲਸਾ ਪੰਥ ਨੂੰ ਹਮੇਸ਼ਾ ਖਤਮ ਕਰਾਉਣ ਪਿੱਛੇ ਕਿਹੜੀਆਂ ਏਜੰਸੀਆਂ ਨੇ ਕੰਮ ਕੀਤਾ ਉਹਨਾਂ ਬਾਰੇ ਵੀ ਖਾਲਸਾ ਪੰਥ ਅੱਜ ਤੱਕ ਅਣਜਾਣ ਜਾਪਦਾ ਹੈ। ਪ੍ਰੰਤੂ ਬਾਦਲ ਤੁਲਾ ਉਹਨਾਂ ਏਜੰਸੀਆਂ ਦੀ ਇੱਕ ਕੜੀ ਵਜੋਂ ਕੰਮ ਕਰ ਰਿਹਾ ਹੈ। ਹੁਣ ਜਦੋਂ ਸੋਸ਼ਲ ਮੀਡੀਆ ਹਰ ਘਰ ਤੱਕ ਪਹੁੰਚ ਚੁੱਕਾ ਹੈ ਤਾਂ ਬਾਦਲ ਪਰਿਵਾਰ ਦੀਆਂ ਕਾਲੀਆਂ ਕਰਤੂਤਾਂ ਅਤੇ ਗਦਾਰੀਆਂ ਦਾ ਚਿੱਠਾ ਹਰ ਘਰ ਵਿੱਚ ਖੁੱਲ ਚੁੱਕਾ ਹੈ ਜਿਸ ਨੇ ਪਹਿਲਾਂ ਸ੍ਰੀ ਹਰਿਮੰਦਰ ਸਾਹਿਬ 1984 ਵਿੱਚ ਆਰਐਸਐਸ ਬੀਜੇਪੀ ਦੇ ਕਹਿਣ ਤੇ ਇੰਦਰਾ ਗਾਂਧੀ ਨੂੰ ਝੂਠੀਆਂ ਲਿਖ ਲਿਖ ਕੇ ਸ੍ਰੀ ਹਰਿਮੰਦਰ ਸਾਹਿਬ ਤੇ ਹਮਲਾ ਕਰਨ ਲਈ ਗੁਮਰਾਹ ਕੀਤਾ ਅਤੇ ਆਰ ਐਸ ਐਸ ਦੀਆਂ ਕਾਲੀਆਂ ਕਰਤੂਤਾਂ ਤਾਂ ਹਤ ਬੀਜੇਪੀ ਅਤੇ ਬਾਦਲ ਸਰਕਾਰ ਵੇਲੇ ਸੌਦਾ ਸਾਧ ਰਾਮ ਰਹੀਮ ਦੇ ਪ੍ਰੇਮੀਆਂ ਵੱਲੋਂ ਸਾਹਿਬ ਸ਼ ਗੁਰੂ ਗ੍ਰੰਥ ਸਾਹਿਬ ਜੀ ਦੀਆਂ ਬੇਅਦਬੀਆਂ ਕਰਾਈਆਂ ਗਈਆਂ 1978 ਵਾਲਾ ਕੇਸ ਵੀ ਬਾਦਲ ਪਰਿਵਾਰ ਦੇ ਮੁਖੀ ਪ੍ਰਕਾਸ਼ ਚੰਦ ਬਾਦਲਆਨੰ ਨੇ ਆਰ ਐਸ ਐਸ ਦੇ ਕਹਿਣ ਤੇ ਕਰਾਇਆ ਅਤੇ ਦੋਸ਼ੀ ਨੂੰ ਸਰਕਾਰੀ ਗੱਡੀ ਚ ਬਹਾ ਕੇ ਹਰਿਆਣੇ ਵਿੱਚ ਪਹੁੰਚਾਇਆ ਬਾਦਲ ਪਰਿਵਾਰ ਦੀ ਕਾਲੀਆਂ ਕਰਤੂਤਾਂ ਦਾ ਵਰਨਨ ਕਰਨ ਲਈ ਬਹੁਤ ਵੱਡਾ ਕਿਤਾਬਚਾ ਲਿਖਣਾ ਪੈਣਾ ਹੈ ਅਤੇ ਲਿਖਣਾ ਚਾਹੀਦਾ ਵੀ ਹੈ ਪਰ ਮੌਜੂਦਾ ਬਾਦਲ ਪਰਿਵਾਰ ਦੀ ਅਗਵਾਈ ਹੇਠ ਜਿਹੜੀਆਂ ਘਟਨਾਵਾਂ ਵਾਪਰ ਰਹੀਆਂ ਹਨ ਉਹਨਾਂ ਨੂੰ ਲਿਖਣਾ ਜਾਂ ਬਿਆਨ ਕਰਨਾ ਬਹੁਤ ਔਖਾ ਜਾਪਦਾ ਹੈ ਇਸ ਦੇ ਵਿੱਚ ਖਾਲਸਾ ਪੰਥ ਦੀ ਸਾਜਣਾ ਸਰਜਮੀਨ ਉੱਤੇ ਬਾਦਲ ਦੇ ਬਾਦਲ ਪਰਿਵਾਰ ਦੇ ਦੱਲਿਆਂ ਨੇ ਜੋ ਕੁਝ ਕੀਤਾ ਦੇਸ਼ ਵਿਦੇਸ਼ ਦੀਆਂ ਸੰਗਤਾਂ ਵੱਲੋਂ ਵੱਡੇ ਪੱਧਰ ਤੇ ਨਿਖੇਦੀ ਕੀਤੀ ਜਾ ਰਹੀ ਹੈ ਅਤੇ ਲਾਣਤਾਂ ਪਾਈਆਂ ਜਾ ਰਹੀਆਂ ਹਨ ਖਾਸ ਕਰਕੇ ਇਸੇ ਸ਼੍ਰੀ ਅਨੰਦਪੁਰ ਸਾਹਿਬ ਵਿਖੇ ਦਪੁਰ ਸਾਹਿਬ ਨਾਲ ਸਬੰਧਤ ਸਾਬਕਾ ਐਸਜੀਪੀਸੀ ਮੈਂਬਰ ਅਮਰਜੀਤ ਸਿੰਘ ਚਾਵਲਾ ਖ਼ਿਲਾਫ਼ ਇੱਕ ਮਹਿਲਾ ਦੀ ਸ਼ਿਕਾਇਤ ਦੇ ਆਧਾਰ ’ਤੇ ਦਰਜ ਐਫਆਈਆਰ ਦੇ ਮਾਮਲੇ ਵਿੱਚ ਸ਼੍ਰੋਮਣੀ ਅਕਾਲੀ ਦਲ ਸ਼੍ਰੀ ਅਨੰਦਪੁਰ ਸਾਹਿਬ ਪਾਰਟੀ ਦੇ ਸੂਬਾ ਮੀਤ ਪ੍ਰਧਾਨ ਦੀਦਾਰ ਸਿੰਘ ਸਹੌੜਾ ਨੇ ਮਾਮਲੇ ਦੀ ਨਿਰਪੱਖ, ਪਾਰਦਰਸ਼ੀ ਅਤੇ ਸਮਾਂਬੱਧ ਜਾਂਚ ਦੀ ਮੰਗ ਕੀਤੀ ਹੈ। ਉਪਲਬਧ ਰਿਪੋਰਟਾਂ ਮੁਤਾਬਕ ਥਾਣਾ ਸ੍ਰੀ ਆਨੰਦਪੁਰ ਸਾਹਿਬ ਵਿੱਚ 21 ਅਗਸਤ 2026 ਨੂੰ ਆਈਆਰ ਨੰਬਰ 149 ਦਰਜ ਕੀਤੀ ਗਈ ਸੀ। ਮਾਮਲਾ ਬੀਐਨਐਸ ਦੀਆਂ ਧਾਰਾਵਾਂ 64, 127(2) ਅਤੇ 351(2) ਤਹਿਤ ਦਰਜ ਹੋਣ ਦੀ ਜਾਣਕਾਰੀ ਸਾਹਮਣੇ ਆਈ ਹੈ। ਮਹਿਲਾ ਵੱਲੋਂ ਗੰਭੀਰ ਦੋਸ਼ ਲਗਾਏ ਗਏ ਹਨ, ਜਦਕਿ ਅਮਰਜੀਤ ਸਿੰਘ ਚਾਵਲਾ ਇਨ੍ਹਾਂ ਦੋਸ਼ਾਂ ਨੂੰ ਝੂਠਾ ਅਤੇ ਬੇਬੁਨਿਆਦ ਦੱਸਦੇ ਰਹੇ ਹਨ ਅਤੇ ਆਪਣਾ ਪੱਖ ਕਾਨੂੰਨੀ ਪ੍ਰਕਿਰਿਆ ਰਾਹੀਂ ਰੱਖਣ ਦੀ ਗੱਲ ਕਹਿ ਚੁੱਕੇ ਹਨ। ਦੀਦਾਰ ਸਿੰਘ ਸਹੌੜਾ ਨੇ ਕਿਹਾ ਕਿ ਮਾਮਲੇ ਵਿੱਚ ਸਿਰਫ਼ ਇੱਕ ਵਿਅਕਤੀ ਦੀ ਭੂਮਿਕਾ ਤੱਕ ਜਾਂਚ ਸੀਮਤ ਨਹੀਂ ਰਹਿਣੀ ਚਾਹੀਦੀ। ਜੇਕਰ ਜਾਂਚ ਦੌਰਾਨ ਕਿਸੇ ਹੋਰ ਵਿਅਕਤੀ, ਕਰਮਚਾਰੀ ਜਾਂ ਪ੍ਰਬੰਧਕੀ ਪੱਧਰ ’ਤੇ ਕਿਸੇ ਦੀ ਭੂਮਿਕਾ ਸਾਹਮਣੇ ਆਉਂਦੀ ਹੈ ਤਾਂ ਉਸ ਵਿਅਕਤੀ ਨੂੰ ਵੀ ਕਾਨੂੰਨ ਅਨੁਸਾਰ ਜਾਂਚ ਦੇ ਘੇਰੇ ਵਿੱਚ ਲਿਆਂਦਾ ਜਾਵੇ ਅਤੇ ਦੋਸ਼ ਸਾਬਤ ਹੋਣ ’ਤੇ ਸਖ਼ਤ ਤੋਂ ਸਖ਼ਤ ਕਾਨੂੰਨੀ ਕਾਰਵਾਈ ਕੀਤੀ ਜਾਵੇ। ਉਨ੍ਹਾਂ ਕਿਹਾ ਕਿ ਇਸ ਮਾਮਲੇ ਵਿੱਚ ਇੱਕ ਅਹਿਮ ਸਵਾਲ ਇਹ ਵੀ ਹੈ ਕਿ ਜੇਕਰ ਸ਼ਿਕਾਇਤਕਰਤਾ ਵੱਲੋਂ ਘਟਨਾ ਜਾਂ ਆਪਣੀ ਸਥਿਤੀ ਬਾਰੇ ਕਿਸੇ ਪ੍ਰਬੰਧਕੀ ਵਿਅਕਤੀ ਜਾਂ ਮੈਨੇਜਮੈਂਟ ਨੂੰ ਪਹਿਲਾਂ ਹੀ ਜਾਣਕਾਰੀ ਦਿੱਤੀ ਗਈ ਸੀ, ਤਾਂ ਉਸ ਜਾਣਕਾਰੀ ’ਤੇ ਉਸ ਸਮੇਂ ਕੀ ਕਾਰਵਾਈ ਕੀਤੀ ਗਈ? ਇਸ ਸਬੰਧੀ ਰਿਕਾਰਡ, ਸੀਸੀਟੀਵੀ ਰਜਿਸਟਰ, ਗਵਾਹਾਂ ਦੇ ਬਿਆਨ ਅਤੇ ਹੋਰ ਸਬੂਤਾਂ ਦੀ ਜਾਂਚ ਕਰਕੇ ਸੱਚਾਈ ਸਾਹਮਣੇ ਲਿਆਂਦੀ ਜਾਣੀ ਚਾਹੀਦੀ ਹੈ। ਸਹੌੜਾ ਨੇ ਕਿਹਾ ਕਿ ਜੇਕਰ ਜਾਂਚ ਵਿੱਚ ਇਹ ਸਾਬਤ ਹੁੰਦਾ ਹੈ ਕਿ ਕਿਸੇ ਨੇ ਗੰਭੀਰ ਸ਼ਿਕਾਇਤ ਮਿਲਣ ਦੇ ਬਾਵਜੂਦ ਜਾਣਬੁੱਝ ਕੇ ਕਾਰਵਾਈ ਨਹੀਂ ਕੀਤੀ, ਸਬੂਤ ਛੁਪਾਏ ਜਾਂ ਕਿਸੇ ਮੁਲਜ਼ਮ ਦੀ ਮਦਦ ਕੀਤੀ, ਤਾਂ ਅਜਿਹੇ ਵਿਅਕਤੀਆਂ ਖ਼ਿਲਾਫ਼ ਵੀ ਕਾਨੂੰਨ ਅਨੁਸਾਰ ਕਾਰਵਾਈ ਹੋਣੀ ਚਾਹੀਦੀ ਹੈ। ਉਨ੍ਹਾਂ ਕਿਹਾ ਕਿ ਕਿਸੇ ਵੀ ਵਿਅਕਤੀ ਨੂੰ ਸਿਰਫ਼ ਅਹੁਦੇ, ਪ੍ਰਭਾਵ ਜਾਂ ਸੰਸਥਾ ਨਾਲ ਸਬੰਧ ਹੋਣ ਕਾਰਨ ਜਾਂਚ ਤੋਂ ਬਾਹਰ ਨਹੀਂ ਰੱਖਿਆ ਜਾਣਾ ਚਾਹੀਦਾ। ਉਨ੍ਹਾਂ ਇਹ ਵੀ ਕਿਹਾ ਕਿ ਮਾਮਲੇ ਨਾਲ ਸਬੰਧਤ ਹਰ ਵਿਅਕਤੀ ਦੀ ਭੂਮਿਕਾ ਦੀ ਨਿਰਪੱਖ ਤਰੀਕੇ ਨਾਲ ਜਾਂਚ ਕੀਤੀ ਜਾਵੇ ਅਤੇ ਜੇਕਰ ਕਿਸੇ ਖ਼ਿਲਾਫ਼ ਅਪਰਾਧਿਕ ਜ਼ਿੰਮੇਵਾਰੀ ਸਬੂਤਾਂ ਨਾਲ ਸਾਹਮਣੇ ਆਉਂਦੀ ਹੈ ਤਾਂ ਉਸ ਖ਼ਿਲਾਫ਼ ਨਾਮਜ਼ਦ ਕਰਕੇ ਕਾਨੂੰਨੀ ਕਾਰਵਾਈ ਕੀਤੀ ਜਾਵੇ। ਉਨ੍ਹਾਂ ਜ਼ੋਰ ਦਿੱਤਾ ਕਿ ਦੋਸ਼ ਸਾਬਤ ਹੋਣ ਦੀ ਸੂਰਤ ਵਿੱਚ ਕਿਸੇ ਨੂੰ ਵੀ ਬਖ਼ਸ਼ਿਆ ਨਾ ਜਾਵੇ। ਰਿਪੋਰਟਾਂ ਅਨੁਸਾਰ ਮਾਮਲੇ ਦੀ ਜਾਂਚ ਹੁਣ ਹੋਰ ਵਿਅਕਤੀਆਂ ਤੱਕ ਵੀ ਪਹੁੰਚੀ ਹੈ ਅਤੇ ਪੁਲਿਸ ਨੇ ਤਿੰਨ ਵਿਅਕਤੀਆਂ ਨੂੰ ਜਾਂਚ ਵਿੱਚ ਸ਼ਾਮਲ ਹੋਣ ਲਈ ਬੁਲਾਇਆ ਹੈ। ਇਸ ਤੋਂ ਇਲਾਵਾ ਚਾਵਲਾ ਦੇ ਵਿਦੇਸ਼ ਜਾਣ ਨਾਲ ਸਬੰਧਤ ਮਾਮਲੇ ਦੀ ਵੀ ਚਰਚਾ ਹੋਈ ਹੈ ਅਤੇ ਵੱਖ-ਵੱਖ ਧਿਰਾਂ ਵੱਲੋਂ ਯਾਤਰਾ ਅਤੇ ਇਮੀਗ੍ਰੇਸ਼ਨ ਰਿਕਾਰਡ ਦੀ ਜਾਂਚ ਦੀ ਮੰਗ ਕੀਤੀ ਗਈ ਹੈ। ਦੀਦਾਰ ਸਿੰਘ ਸਹੌੜਾ ਨੇ ਕਿਹਾ ਕਿ ਸ੍ਰੀ ਆਨੰਦਪੁਰ ਸਾਹਿਬ ਦੀ ਧਾਰਮਿਕ ਅਤੇ ਇਤਿਹਾਸਕ ਮਹੱਤਤਾ ਨੂੰ ਦੇਖਦਿਆਂ ਇਸ ਮਾਮਲੇ ਵਿੱਚ ਹਰ ਪੱਧਰ ’ਤੇ ਪਾਰਦਰਸ਼ਤਾ ਲਾਜ਼ਮੀ ਹੈ। ਉਨ੍ਹਾਂ ਕਿਹਾ ਕਿ ਜੇਕਰ ਕਿਸੇ ਮਹਿਲਾ ਵੱਲੋਂ ਕਿਸੇ ਸੰਸਥਾ ਜਾਂ ਪ੍ਰਬੰਧਨ ਨੂੰ ਗੰਭੀਰ ਸ਼ਿਕਾਇਤ ਦਿੱਤੀ ਜਾਂਦੀ ਹੈ ਤਾਂ ਉਸਦੀ ਤੁਰੰਤ ਜਾਂਚ ਅਤੇ ਸੁਰੱਖਿਆ ਨਾਲ ਸਬੰਧਤ ਪ੍ਰਬੰਧ ਹੋਣੇ ਚਾਹੀਦੇ ਹਨ, ਤਾਂ ਜੋ ਭਵਿੱਖ ਵਿੱਚ ਕਿਸੇ ਹੋਰ ਵਿਅਕਤੀ ਨਾਲ ਅਜਿਹੀ ਸਥਿਤੀ ਪੈਦਾ ਨਾ ਹੋਵੇ। ਉਨ੍ਹਾਂ ਸ਼੍ਰੋਮਣੀ ਅਕਾਲੀ ਦਲ ਅਤੇ ਐਸਜੀਪੀਸੀ ਦੀ ਭੂਮਿਕਾ ਬਾਰੇ ਵੀ ਕਿਹਾ ਕਿ ਜਨਤਕ ਤੌਰ ’ਤੇ ਸਪੱਸ਼ਟ ਕੀਤਾ ਜਾਣਾ ਚਾਹੀਦਾ ਹੈ ਕਿ ਸੰਸਥਾਵਾਂ ਵੱਲੋਂ ਇਸ ਮਾਮਲੇ ਵਿੱਚ ਹੁਣ ਤੱਕ ਕੀ ਕਦਮ ਚੁੱਕੇ ਗਏ ਹਨ। ਹਾਲਾਂਕਿ, ਇਹ ਵੀ ਦਰਜ ਹੈ ਕਿ ਐਸਜੀਪੀਸੀ ਨੇ ਅਮਰਜੀਤ ਸਿੰਘ ਚਾਵਲਾ ਦਾ ਅਸਤੀਫ਼ਾ ਮਨਜ਼ੂਰ ਕੀਤਾ ਅਤੇ ਮਾਮਲੇ ਦੀ ਅੰਦਰੂਨੀ ਜਾਂਚ ਲਈ ਚਾਰ ਮੈਂਬਰੀ ਕਮੇਟੀ ਬਣਾਉਣ ਦੀ ਜਾਣਕਾਰੀ ਸਾਹਮਣੇ ਆਈ ਹੈ। ਸਹੌੜਾ ਨੇ ਕਿਹਾ ਕਿ ਸਿਆਸੀ ਦੋਸ਼-ਪ੍ਰਤਿਦੋਸ਼ ਤੋਂ ਉੱਪਰ ਉੱਠ ਕੇ ਮਾਮਲੇ ਦੀ ਸੱਚਾਈ ਸਾਹਮਣੇ ਆਉਣੀ ਚਾਹੀਦੀ ਹੈ। ਉਨ੍ਹਾਂ ਕਿਹਾ ਕਿ ਜੇਕਰ ਕਿਸੇ ਪੱਖ ਵੱਲੋਂ ਕੋਈ ਗਲਤੀ ਜਾਂ ਕਾਨੂੰਨ ਦੀ ਉਲੰਘਣਾ ਕੀਤੀ ਗਈ ਹੈ ਤਾਂ ਕਾਨੂੰਨ ਆਪਣਾ ਕੰਮ ਕਰੇ ਅਤੇ ਜੇਕਰ ਕਿਸੇ ਉੱਤੇ ਲੱਗੇ ਦੋਸ਼ ਸਾਬਤ ਨਹੀਂ ਹੁੰਦੇ ਤਾਂ ਉਸਦਾ ਪੱਖ ਵੀ ਨਿਰਪੱਖ ਤਰੀਕੇ ਨਾਲ ਸਾਹਮਣੇ ਆਉਣਾ ਚਾਹੀਦਾ ਹੈ। ਦੀਦਾਰ ਸਿੰਘ ਸਹੌੜਾ ਨੇ ਕਿਹਾ: “ਮੇਰੀ ਮੰਗ ਕਿਸੇ ਵਿਅਕਤੀ ਨੂੰ ਪਹਿਲਾਂ ਹੀ ਦੋਸ਼ੀ ਜਾਂ ਬੇਦੋਸ਼ ਕਰਾਰ ਦੇਣ ਦੀ ਨਹੀਂ ਹੈ। ਮੇਰੀ ਮੰਗ ਸਿਰਫ਼ ਇਹ ਹੈ ਕਿ ਪੂਰੇ ਮਾਮਲੇ ਦੀ ਨਿਰਪੱਖ, ਪਾਰਦਰਸ਼ੀ ਅਤੇ ਸਮਾਂਬੱਧ ਜਾਂਚ ਹੋਵੇ। ਜੇਕਰ ਕਿਸੇ ਹੋਰ ਵਿਅਕਤੀ ਜਾਂ ਮੈਨੇਜਮੈਂਟ ਦੀ ਭੂਮਿਕਾ ਜਾਂ ਲਾਪਰਵਾਹੀ ਜਾਂਚ ਵਿੱਚ ਸਾਹਮਣੇ ਆਉਂਦੀ ਹੈ ਤਾਂ ਉਸ ਖ਼ਿਲਾਫ਼ ਵੀ ਕਾਨੂੰਨ ਅਨੁਸਾਰ ਕਾਰਵਾਈ ਹੋਵੇ। ਸੱਚਾਈ ਪੂਰੀ ਤਰ੍ਹਾਂ ਲੋਕਾਂ ਦੇ ਸਾਹਮਣੇ ਆਉਣੀ ਚਾਹੀਦੀ ਹੈ ਅਤੇ ਦੋਸ਼ ਸਾਬਤ ਹੋਣ ’ਤੇ ਕਿਸੇ ਨੂੰ ਵੀ ਬਖ਼ਸ਼ਿਆ ਨਹੀਂ ਜਾਣਾ ਚਾਹੀਦਾ।”
Posted By: ਮੰਗਤ ਸਿੰਘ ਸੈਦਪੁਰ , ਸਟਾਫ਼ ਰਿਪੋਰਟਰ ,ਨਜ਼ਰਾਨਾ ਟਾਈਮਜ਼ ,ਚੰਡੀਗੜ੍ਹ ,ਮੋਹਾਲੀ