Nazrana Times

ਪੰਜਾਬੀ

ਪੁਰਾਣੀ ਰੰਜਿਸ਼ ਨੂੰ ਲੈ ਕੇ ਹੋਏ ਝਗੜੇ ਵਿੱਚ ਫਰਾਰ 7 ਦੋਸ਼ੀਆਂ ਵਿੱਚੋਂ 6 ਨੂੰ ਤਰਸਿੱਕਾ ਪੁਲਿਸ ਨੇ ਕੀਤਾ ਗ੍ਰਿਫਤਾਰ

06 Jul, 2026 12:15 AM

ਟਾਂਗਰਾ - ਸੁਰਜੀਤ ਸਿੰਘ ਖਾਲਸਾ
ਪਿੰਡ ਤਰਸਿੱਕਾ ਵਿੱਚ 04/07/2026 ਨੂੰ ਹੋਏ ਝਗੜੇ ਨੂੰ ਲੈ ਕੇ ਜਗਰੂਪ ਸਿੰਘ ਪੁੱਤਰ ਸੰਤੋਖ ਸਿੰਘ ਵਾਸੀ ਪਤੀ ਮਲੂਕ ਸਿੰਘ ਦੇ ਬਿਆਨ ਦੇ ਆਧਾਰ ਤੇ ਕਿਹਾ ਕਿ ਮੈ ਪੇਂਟ ਕਰਨ ਦਾ ਕੰਮ ਕਰਦਾ ਹਾਂ ਤਾ ਦਿਨ ਸ਼ਨੀਵਾਰ ਤਰੀਕ 04/07/2026 ਨੂੰ ਵਕਤ ਕਰੀਬ 6.15 ਮਿੰਟ ਤੇ ਮੈ ਅਤੇ ਮੇਰਾ ਭਰਾ ਜੁਗਰਾਜ ਸਿੰਘ ਤੇ ਪੂਰਾ ਪਰਿਵਾਰ ਆਪਣੇ ਘਰ ਵਿੱਚ ਸੀ ਕਿ ਅਚਾਨਕ ਮਨਦੀਪ ਸਿੰਘ ਉਰਫ ਮਨੀ ਪੁੱਤਰ ਬਲਕਾਰ ਸਿੰਘ ਵਾਸੀ ਤਰਸਿਕਾ ਮੁਸੱਲਾ ਇੱਕ ਹੱਥ ਵਿੱਚ ਪਿਸਟਲ ਅਤੇ ਦੂਸਰੇ ਹੱਥ ਵਿੱਚ ਦਾਤਰ ਦੂਸਰਾ ਜਗਦੀਸ ਸਿੰਘ ਪੁੱਤਰ ਬਲਕਾਰ ਸਿੰਘ ਵਾਸੀ ਤਰਸਿੱਕਾ ਮੁਸੱਲਾ ਪਿਸਟਲ ਤੀਜਾ ਬਲਵਿੰਦਰ ਸਿੰਘ ਪੁੱਤਰ ਸਵਰਨ ਸਿੰਘ ਵਾਸੀ ਤੇ ਤਰਸਿੱਕਾ ਮੁਸੱਲਾ ਦਾਤਰ ਚੌਥਾ ਗੁਰਵਿੰਦਰ ਸਿੰਘ ਪੁੱਤਰ ਸਰਵਣ ਸਿੰਘ ਵਾਸੀ ਜੇਠੂਵਾਲ ਮੁਸੱਲਾ ਰਾਡ ਗਰਾਰੀ ਜੋਬਨ ਸਿੰਘ ਪੁੱਤਰ ਜੋਗਿੰਦਰ ਸਿੰਘ ਕੁਹਾਲਾ ਮੁਸੱਲਾ ਪਿਸਟਲ ਗੁਰ ਸਾਜਨ ਸਿੰਘ ਪੁੱਤਰ ਹਰਜੋਤ ਸਿੰਘ ਵਾਸੀ ਹਰੋਵਾਲ ਮੁਸੱਲਾ ਕਹੀ ਦਾ ਦਸਤਾ ਅਤੇ ਸਾਹਿਲ ਪ੍ਰੀਤ ਸਿੰਘ ਪੁੱਤਰ ਤਰਸੇਮ ਸਿੰਘ ਵਾਸੀ ਕੋਟ ਖਹਿਰਾ ਮੁਸੱਲਾ ਗੰਡਾਸੀ ਅਤੇ ਕੁਝ ਹੋਰ ਅਨਪਛਾਤੇ ਵਿਅਕਤੀਆਂ ਨੇ ਆਪਣੇ ਆਪਣੇ ਮੋਟਰਸਾਈਕਲਾਂ ਤੇ ਸਵਾਰ ਹੋ ਕੇ ਆਏ ਤੇ ਮੇਰੇ ਪਿਤਾ ਸੰਤੋਖ ਸਿੰਘ ਜੋ ਕਿ ਘਰ ਦੇ ਬਾਹਰ ਖੜੇ ਸਨ ਉਸ ਉੱਪਰ ਪਿਸਟਲ ਨਾਲ ਗੋਲੀ ਚਲਾ ਦਿੱਤੀ ਗੋਲੀ ਨਾ ਲੱਗਣ ਕਰਕੇ ਉਹ ਥੋੜਾ ਪਿੱਛੇ ਹੱਟ ਗਏ ਤਾਂ ਮਨਦੀਪ ਸਿੰਘ ਨੇ ਉਹਨਾਂ ਤੇ ਦਾਤਰਾਂ ਨਾਲ ਹਮਲਾ ਕਰ ਦਿੱਤਾ ਉਸ ਤੋਂ ਬਾਅਦ ਉਹ ਗੇਟ ਤੋੜ ਕੇ ਅੰਦਰ ਆਏ ਅਤੇ ਲਲਕਾਰਾ ਮਾਰਦੇ ਹੋਏ ਕਿਹਾ ਗਾਜੀ ਬਾਹਰ ਨਿਕਲ ਤੈਨੂੰ ਵੇਖਣਾ ਹੈ ਤਾਂ ਮੇਰਾ ਭਰਾ ਬਾਹਰ ਆਇਆ ਤਾਂ ਉਸ ਉੱਪਰ ਗੋਲੀ ਚਲਾ ਦਿੱਤੀ ਤੇ ਬਾਦ ਵਿੱਚ ਦਾਤਰ ਨਾਲ ਹਮਲਾ ਕਰ ਦਿੱਤਾ ਤੇ ਦਾਤਰ ਦੇ ਵਾਰ ਓਸਦੇ ਸਿਰ ਉਤੇ ਕੀਤੇ ਜਿਸ ਨੂੰ ਬਚਾਉਣ ਵਾਸਤੇ ਮੇਰੀ ਮਾਤਾ ਸਾਹਮਣੇ ਆਈ ਜਿਸ ਦੇ ਸਿਰ ਵਿੱਚ ਵੀ ਦਾਤਰਾਂ ਦੇ ਵਾਰ ਕੀਤੇ ਗਏ ਤੇ ਉਹ ਸਾਰੇ ਘਰ ਦਾ ਸਮਾਨ ਤੋੜਦੇ ਹੋਏ ਜਿਸ ਵਿੱਚ ਮੋਟਰਸਾਈਕਲ ਵਾਸ਼ਿੰਗ ਮਸ਼ੀਨ ਗੈਸ ਵਾਲਾ ਚੁੱਲਾ ਪਾਣੀ ਵਾਲੀ ਟੈਂਕੀ ਰੈਬਰ ਪੱਖੇ ਤੇ ਸਮਰਸੀਬਲ ਮੋਟਰ ਵੀ ਤੋੜ ਦਿੱਤੀ ਤੇ ਜਾਂਦੇ ਹੋਏ ਸਾਡੇ ਦੋ ਮੋਬਾਇਲ samsung ,oppo ਚੁੱਕ ਕੇ ਲੈ ਗਏ ਤੇ ਮਹੱਲੇ ਵਾਲਿਆ ਨੂੰ ਇਕੱਠੇ ਹੁੰਦੇ ਦੇਖਕੇ ਉਹ ਡਰਦੇ ਮਾਰੇ ਫਾਇਰ ਕਰਦੇ ਹੋਏ ਭੱਜ ਗਏ ਮੈਂ ਆਪਣੇ ਤਾਏ ਦੇ ਲੜਕੇ ਅੰਮ੍ਰਿਤਪਾਲ ਨੂੰ ਨਾਲ ਲੈਕੇ ਆਪਣੇ ਜਖਮੀ ਪਿਤਾ ਤੇ ਮਾਤਾ,ਭਰਾ ਨੂੰ ਲੈ ਕੇ ਤਰਸਿੱਕਾ ਹੋਸਪਿਟਲ ਵਿੱਚ ਪਹੁੰਚੇ ਜਿੱਥੇ ਡਾਕਟਰ ਨੇ ਸਟਾ ਜਿਆਦਾ ਹੋਣ ਕਰਕੇ ਸਾਨੂੰ ਗੁਰੂ ਨਾਨਕ ਹੋਸਪਿਟਲ ਭੇਜ ਦਿੱਤਾ ਜਿੱਥੇ ਹੁਣ ਸਾਰੇ ਪਰਿਵਾਰ ਦਾ ਇਲਾਜ ਚੱਲ ਰਿਹਾ ਹੈ ਪੁਲਿਸ ਨੂੰ ਬਿਆਨ ਦਰਜ ਕਰਵਾ ਦਿੱਤੇ ਗਏ ਹਨ ਜਿਸ ਤੇ ਕਾਰਵਾਈ ਕਰਦੇ ਹੋਏ ਤਰਸਿੱਕਾ ਪੁਲਿਸ ਨੇ 6 ਮੁਲਜ਼ਮਾਂ ਨੂੰ ਗ੍ਰਿਫਤਾਰ ਕਰ ਲਿਆ ਹੈ ਅਤੇ ਕਾਰਵਾਈ ਸ਼ੁਰੂ ਕਰ ਦਿੱਤੀ ਹੈ

Posted By: GURBHEJ SINGH ANANDPURI

Latest News