Nazrana Times

ਪੰਜਾਬੀ

ਚੋਰੀ ਅਤੇ ਚੜ੍ਹਾਵਾ

25 Jul, 2026 12:42 PM

ਚੋਰੀ ਅਤੇ ਚੜ੍ਹਾਵਾ

ਲੋਕ ਛੱਡ ‘ਪ੍ਰਲੋਕ’ ਦੀਆਂ ਹੋਣ ਗੱਲਾਂ
ਦੂਰ ਸੌ ਸੌ ਕੋਹ ਉੱਥੋਂ ‘ਪ੍ਰਮਾਥ’ ਹੁੰਦਾ।
ਧਰਮ-ਅਰਥ ਪ੍ਰਚਾਰ ਦੇ ਨਾਮ ਥੱਲੇ
ਭੰਬਲ਼ਭੂਸਿਆਂ ਵਾਲ਼ਾ ਹੀ ਗਾਥ ਹੁੰਦਾ।
ਹੋਵੇ ਅਕਲ ਦੇ ਪੱਖੋਂ ਅਨਾਥ ਜਿਹੜਾ
ਸ਼ਰਧਾ-ਉੱਲੂਆਂ ਵਾਸਤੇ 'ਨਾਥ' ਹੁੰਦਾ।
ਅੱਲਾਹ ਰਾਮ ਤੇ ਗੌਡ ਨੂੰ ‘ਤਿੰਨ’ ਦੱਸਣ
ਨਫਰਤ ਵੱਲ੍ਹ ਹੀ ਤੋਰਨ ਦਾ ਪਾਥ ਹੁੰਦਾ।
ਵਿੱਭਚਾਰੀ ਬਣਾਉਂਣ ਲਈ ਵਿਹਲੜਾਂ ਨੂੰ
ਭਰਦੇ ਗੋਲ੍ਹਕਾਂ ਉਨ੍ਹਾਂ ਦਾ 'ਹਾਥ' ਹੁੰਦਾ।
ਕਹਿੰਦੇ ਚੰਦ-ਚਕੋਰ ਦੀ ‘ਪ੍ਰੀਤ’ ਜਿੱਦਾਂ
“ਚੋਰੀ’ ਅਤੇ ‘ਚੜ੍ਹਾਵੇ’ ਦਾ ਸਾਥ ਹੁੰਦਾ !

-ਤਰਲੋਚਨ ਸਿੰਘ ਦੁਪਾਲ ਪੁਰ
001-408-905-5517

Posted By: Tarlochan Singh Dupalpur

Latest News