Nazrana Times

ਪੰਜਾਬੀ

ਹਿੰਦੀ ਫ਼ਿਲਮ ਏਕ ਥੀ ਗੁਡੀਆ 'ਚ ਬਤੌਰ ਹੀਰੋ ਨਜ਼ਰ ਆਉਣਗੇ ਰਾਜ ਸੰਧੂ

05 May, 2026 11:10 AM

ਅਜੋਕੇ ਸਮੇਂ ਦੇ ਚੱਲਦਿਆਂ ਫ਼ਿਲਮੀ ਯੁੱਗ ਵਿਚ ਅਨੇਕਾਂ ਸਿੱਖਿਆਦਾਇਕ ਅਤੇ ਸਮਾਜ ਨੂੰ ਸੇਧ ਦੇਣ ਵਾਲੀਆਂ ਕਹਾਣੀਆਂ ਫਿਲਮਾਂ ਦੇ ਜ਼ਰੀਏ ਸਿਨਮਾ ਰਾਹੀਂ ਲੋਕਾਂ ਦੇ ਰੂਬਰੂ ਕੀਤੀਆਂ ਜਾਂਦੀਆਂ ਹਨ। ਇਸੇ ਤਰ੍ਹਾਂ ਹੀ ਹਿੰਦੀ ਭਾਸ਼ਾ ਵਿਚ ਫਿਲਮਾਈ ਜਾ ਰਹੀ ਕਹਾਣੀ ਏਕ ਥੀ ਗੁਡੀਆ ਜੋ ਕਿ ਨਵੰਬਰ 2026 ਨੂੰ ਸਿਨੇਮਾ ਘਰਾਂ ਵਿੱਚ ਰਲੀਜ਼ ਕੀਤੀ ਜਾਵੇਗੀ। ਇਸ ਫਿਲਮ ਵਿਚ ਪੁਲਿਸ ਯੂਨੀਫ਼ਾਰਮ ਵਿਚ ਬਤੌਰ ਹੀਰੋ ਨਜ਼ਰ ਆਉਣਗੇ ਸਰਹਾਲੀ ਕਲਾਂ ਦੇ ਜੰਮਪਲ ਰਾਜ ਸੰਧੂ।
ਰਾਜ ਸੰਧੂ ਇਸ ਫਿਲਮ ਵਿਚ ਇਕ ਪੁਲਿਸ ਅਧਿਕਾਰੀ ਦਾ ਕਿਰਦਾਰ ਨਿਭਾ ਰਹੇ ਹਨ ਜੋ ਫਿਲਮ ਦਾ ਬਹੁਤ ਹੀ ਦਮਦਾਰ ਕਿਰਦਾਰ ਹੈ। ਇਹ ਫਿਲਮ ਸਸਪੈਂਸ ਤੇ ਐਕਸ਼ਨ ਭਰਪੂਰ ਹੈ ਇਸ ਵਿਚ ਰਾਜ ਸੰਧੂ ਜ਼ਬਰਦਸਤ ਐਕਸ਼ਨ ਕਰਦੇ ਹੋਏ ਨਜ਼ਰ ਆਉਣਗੇ। ਇਸ ਫਿਲਮ ਦੀ ਸ਼ੂਟਿੰਗ ਪੰਜਾਬ, ਰਾਜਸਥਾਨ, ਊਟੀ ਅਤੇ ਮੁੰਬਈ ਵਿਚ ਕੀਤੀ ਜਾ ਰਹੀ ਹੈ। ਇਸ ਤੋਂ ਪਹਿਲਾਂ ਵੀ ਰਾਜ ਸੰਧੂ ਨੈਟਫਲਿਕਸ ਦੀਆਂ ਸੀਰੀਜ਼ " ਕੈਟ " ਅਤੇ "ਕੋਹਰਾ " ਵਿਚ ਸਪੋਰਟਿੰਗ ਕਿਰਦਾਰ ਵਿੱਚ ਨਜ਼ਰ ਆ ਚੁੱਕੇ ਹਨ। ਏਕ ਥੀ ਗੁਡੀਆ ਫਿਲਮ ਰਾਹੀਂ ਉਹ ਵੱਡੇ ਪਰਦੇ ਤੇ ਬਤੌਰ ਹੀਰੋ ਨਜ਼ਰ ਆਉਣਗੇ।
ਹਿੰਦੀ ਫ਼ਿਲਮ ਏਕ ਥੀ ਗੁਡੀਆ ਅਰਜਨ ਮੂਵੀਜ਼ ਦੇ ਬੈਨਰ ਹੇਠ ਤਿਆਰ ਕੀਤੀ ਜਾ ਰਹੀ ਹੈ ਜਿਸ ਦੇ ਲੇਖਕ, ਨਿਰਦੇਸ਼ਕ ਅਤੇ ਨਿਰਮਾਤਾ ਜਗਦੀਪ ਸਿੰਘ ਖਾਲਸਾ ਹਨ।

Posted By: GURBHEJ SINGH ANANDPURI

Latest News