ਗੁਰਦੁਆਰਾ ਸਿੰਘ ਸਭਾ ਫਬਰੀਆਨੋ - ਜੈਸੀ ਇਟਲੀ ਵਿਖੇ ਸ਼ਹੀਦਾਂ ਦੇ ਸਿਰਤਾਜ ਸਾਹਿਬ ਸ੍ਰੀ ਗੁਰੂ ਅਰਜਨ ਦੇਵ ਜੀ ਦੇ ਸ਼ਹੀਦੀ ਪੁਰਬ ਨੂੰ ਸਮਰਪਿਤ ਗੁਰਮਤਿ ਸਮਾਗਮ ਹੋਇਆ।
ਫਬਰੀਆਨੋ ਇਟਲੀ 21 ਜੂਨ, ਬਲਜਿੰਦਰ ਸਿੰਘ ਭੰਡਾਲ , ਬਾਣੀ ਦੇ ਬੋਹਿਥ , ਸ਼ਾਂਤੀ ਦੇ ਪੁੰਜ , ਸ਼ਹੀਦਾਂ ਦੇ ਸਿਰਤਾਜ ਸਾਹਿਬ ਸ੍ਰੀ ਗੁਰੂ ਅਰਜਨ ਦੇਵ ਜੀ ਦੀਆ ਬਖਸ਼ਿਸ਼ਾਂ ਅਤੇ ਸ਼ਹਾਦਤ ਨੂੰ ਸਿਜਦਾ ਕਰਦੇ ਹੋਏ ਵਿਸ਼ੇਸ਼ ਸ਼ਹੀਦੀ ਗੁਰਮਤਿ ਸਮਾਗਮ ਸਮੂਹ ਸਾਧ ਸੰਗਤ ਅਤੇ ਨੋਜਵਾਨ ਵੀਰਾਂ ਦੇ ਸਹਿਯੋਗ ਨਾਲ ਗੁਰਦੁਆਰਾ ਪ੍ਰਬੰਧਕ ਕਮੇਟੀ ਵਲੋ 19 , 20 , 21 ਜੂਨ ਦਿਨ ਸ਼ੁੱਕਰ ਸ਼ਨੀ , ਐਤਵਾਰ ਨੂੰ ਗੁਰਦੁਆਰਾ ਸਿੰਘ ਸਭਾ ਫਬਰੀਆਨੋ - ਜੈਸੀ ਇਟਲੀ ਵਿਖੇ ਕਰਵਾਇਆ ਗਿਆ। ਇਸ ਬਾਰੇ ਜਾਣਕਾਰੀ ਦਿੰਦਿਆਂ ਸ. ਬਲਜਿੰਦਰ ਸਿੰਘ ਭੰਡਾਲ ਨੇ ਦੱਸਿਆ ਕੇ ਇਸ ਸਮਾਗਮ ਦੀ ਸੇਵਾ ਵਿਸ਼ੇਸ਼ ਤੌਰ ਬਹੁਤ ਹੀ ਸ਼ਰਧਾ ਭਾਵਨਾ ਨਾਲ ਇਟਲੀ ਦੇ ਪਿੰਡ ਜੈਸੀ ਅਤੇ ਸਮੂਹ ਇਲਾਕਾ ਨਿਵਾਸੀ ਪਰਿਵਾਰਾਂ ਵੱਲੋ ਲਈ ਗਈ। ਸ਼ਹੀਦੀ ਪੁਰਬ ਦੇ ਸਬੰਧ ਵਿੱਚ 19 ਜੂਨ ਦਿਨ ਸ਼ੁੱਕਰਵਾਰ ਨੂੰ ਸਵੇਰੇ ਅਖੰਡ ਪਾਠ ਸਾਹਿਬ ਆਰੰਭ ਹੋਏ ਜਿੰਨ੍ਹਾ ਦੇ ਭੋਗ 21 ਜੂਨ ਐਤਵਾਰ ਸਵੇਰੇ ਪੈਣ ਉਪਰੰਤ ਦੀਵਾਨ ਸਜਾਏ ਗਏ। ਜਿੰਨ੍ਹਾ ਦੇ ਆਰੰਭ ਵਿੱਚ ਭਾਈ ਜਸਪਾਲ ਸਿੰਘ ਜੀ ਹੈੱਡ ਗ੍ਰੰਥੀ , ਭਾਈ ਗੁਰਪ੍ਰਤਾਪ ਸਿੰਘ ਅਤੇ ਭਾਈ ਜਸਵੰਤ ਸਿੰਘ ਆਰੈਸੋ ਤਬਲਾਵਾਦਕ ਨੇ ਸ਼ਬਦ ਕੀਰਤਨ ਹਰਿ ਜਸ ਨਾਲ ਸਾਧ ਸੰਗਤ ਨੂੰ ਨਿਹਾਲ ਕੀਤਾ। ਵਿਸ਼ੇਸ਼ ਤੌਰ ਪੁੱਜੇ ਪੰਥ ਪ੍ਰਸਿੱਧ ਵਿਦਵਾਨ ਕਥਾਵਾਚਕ ਭਾਈ ਰਵਿੰਦਰ ਸਿੰਘ ਆਲਮਗੀਰ ਜਰਮਨੀ ਨਿਵਾਸੀ ਨੇ ਕਥਾ ਕਰਦੇ ਹੋਏ ਬਹੁਤ ਹੀ ਭਾਵਪੂਰਤ ਵਿਚਾਰ ਕੇ ਪੰਜਵੇਂ ਪਾਤਸ਼ਾਹ ਸਾਹਿਬ ਸ੍ਰੀ ਗੁਰੂ ਅਰਜਨ ਦੇਵ ਜੀ ਪ੍ਰਤੱਖ ਹਰਿ ਅਤੇ ਸ਼ਹੀਦਾਂ ਦੇ ਸਿਰਤਾਜ ਕਿਵੇਂ ਹਨ ਇਸ ਵਿਸ਼ੇ ਤੇ ਗੁਰਬਾਣੀ ਦੀ ਰੌਸ਼ਨੀ ਅਤੇ ਗੁਰ ਇਤਿਹਾਸ ਦੇ ਤੱਥਾਂ ਅਨੁਸਾਰ ਸਾਂਝ ਸਾਧ ਸੰਗਤ ਨਾਲ ਪਾਈ । ਗੁਰਦੁਆਰਾ ਪ੍ਰਬੰਧਕ ਕਮੇਟੀ ਦੇ ਪ੍ਰਧਾਨ ਮੇਜਰ ਸਿੰਘ ਪੱਡਾ, ਜਨਰਲ ਸਕੱਤਰ ਬਲਜਿੰਦਰ ਸਿੰਘ ਭੰਡਾਲ , ਸਤਵੀਰ ਸਿੰਘ ਸਿੱਧੂ , ਹਰਜਿੰਦਰ ਸਿੰਘ ਸੋਢੀ ਪ੍ਰਬੰਧਕ ਸੇਵਾਦਾਰਾਂ ਅਤੇ ਸਮੂਹ ਸਾਧ ਸੰਗਤ ਨੇ ਇਸ ਸ਼ਹੀਦੀ ਸਮਾਗਮ ਵਿੱਚ ਗੁਰੂ ਸਾਹਿਬ ਦੀ ਸ਼ਹਾਦਤ ਨੂੰ ਸਿੱਜਦਾ ਕਰਦਿਆ ਬਹੁਤ ਸ਼ਰਧਾ ਭਾਵਨਾ ਨਾਲ ਸਮੁੱਚੀਆਂ ਸੇਵਾਂਵਾ ਨਿਭਾਉਂਦੇ ਹੋਏ ਹਾਜ਼ਰੀਆ ਭਰ ਕੇ ਗੁਰੂ ਸਾਹਿਬ ਦੀਆ ਬਖਸ਼ਿਸ਼ਾਂ ਪ੍ਰਾਪਤ ਕੀਤੀਆ । ਗੁਰੂ ਕਾ ਲੰਗਰ ਅਤੁੱਟ ਵਰਤਿਆ ਸਮੂਹ ਨੋਜਵਾਨ ਵੀਰਾਂ ਵੱਲੋ ਬਹੁਤ ਹੀ ਸ਼ਰਧਾ ਪੂਰਵਕ ਠੰਡੇ ਮਿੱਠੇ ਜਲ ਦੀ ਛਬੀਲ ਲਗਾਈ ਗਈ।
Posted By: GURBHEJ SINGH ANANDPURI