Nazrana Times

ਪੰਜਾਬੀ

ਬਿਸਤ ਦੁਆਬ ਨਹਿਰ ਵਿੱਚ ਅਣਪਛਾਤੀ ਲਾਸ਼ ਮਿਲੀ

23 Jul, 2026 01:17 PM

ਅੱਪਰਾ, 23 ਜੁਲਾਈ (ਤੀਰਥ ਸਿੰਘ ਮੈਂਗੜ੍ਹਾ):-ਬਿਸਤ ਦੁਆਬ ਨਹਿਰ ਵਿੱਚ ਪਿੰਡ ਲਾਂਦੜਾ ਕਲੋਨੀ ਦੇ ਨਜਦੀਕ ਪੁਲ ਕੋਲ ਇੱਕ ਅਣਪਛਾਤੀ ਤੈਰਦੀ ਹੋਈ ਲਾਸ਼ ਮਿਲੀ ਹੈ। ਇਸ ਸਬੰਧੀ ਵੇਰਵਾ ਦਿੰਦਿਆਂ ਸੁਖਵਿੰਦਰ ਪਾਲ ਸੋਡੀ ਇੰਚਾਰਜ ਪੁਲਿਸ ਚੌਂਕੀ ਅੱਪਰਾ ਨੇ ਦੱਸਿਆ ਕਿ ਅੱਜ ਸਵੇਰੇ ਪਿੰਡ ਵਾਸੀਆਂ ਨੇ ਨਹਿਰ ਵਿੱਚ ਤੈਰਦੀ ਹੋਈ ਇੱਕ ਨੌਜਵਾਨ ਦੀ ਲਾਸ਼ ਦੇਖੀ ਅਤੇ ਤੁਰੰਤ ਪੁਲਿਸ ਨੂੰ ਸੂਚਿਤ ਕੀਤਾ ਸੂਚਨਾ ਮਿਲਦੇ ਹੀ ਉਹ ਆਪਣੀ ਟੀਮ ਲੈ ਕੇ ਪਿੰਡ ਲਾਂਦੜਾ ਕਲੋਨੀ ਦੇ ਨਜਦੀਕ ਪਹੁੰਚੇ ਪਿੰਡ ਵਾਸੀਆਂ ਦੀ ਮਦਦ ਦੇ ਨਾਲ ਲਾਸ਼ ਨੂੰ ਬਾਹਰ ਕੱਢਿਆ ਗਿਆ ਉਹਨਾਂ ਦੱਸਿਆ ਕਿ ਲਾਸ਼ ਸ਼ਨਾਖਤ ਵਾਸਤੇ ਸਿਵਲ ਹਸਪਤਾਲ ਫਿਲੌਰ ਵਿਖੇ ਰੱਖ ਦਿੱਤੀ ਗਈ ਹੈ ਉਮਰ 40 ਸਾਲ ਦੇ ਕਰੀਬ ਸਿਰ ਤੋਂ ਮੁੰਨਾ ਦਾੜੀ ਰੱਖੀ ਹੋਈ ਕਾਲੇ ਰੰਗ ਦੀ ਟੀਸ਼ਰਟ ਚਿੱਟੀ ਬਨੈਣ ਟੋਪ ਕੰਪਨੀ ਦੀ ਅੰਡਰਵੀਅਰ ਫਿਕਾ ਨੀਲੇ ਰੰਗ ਦਾ ਪਜਾਮਾ ਇੱਕ ਹੱਥ ਉੱਤੇ ਐਮ ਲਿਖਿਆ ਹੋਇਆ

Posted By: GURBHEJ SINGH ANANDPURI

Latest News