Nazrana Times

ਪੰਜਾਬੀ

ਮੀਰੀ ਪੀਰੀ ਖਾਲਸਾ ਮਾਰਚ ਦਾ ਪਿੰਡ ਜਬੋਵਾਲ ਗੁਰਦੁਆਰਾ ਸੰਤਸਰ ਪਹੁੰਚਣ ਤੇ ਸਿਖ ਸੰਗਤ ਵੱਲੋਂ ਫੁਲਾਂ ਦੀ ਵਰਖਾ ਕਰਕੇ ਭਰਪੂਰ ਸਵਾਗਤ ਕੀਤਾ ਗਿਆ।

24 Sep, 2026 08:25 PM

ਟਾਂਗਰਾ – ਸੁਰਜੀਤ ਸਿੰਘ ਖਾਲਸਾ
ਮੀਰੀਪੀਰੀ ਖਾਲਸਾ ਮਾਰਚ ਦੇ ਪਿੰਡ ਜਬੋਵਾਲ ਪਹੁੰਚਣ ਤੇ ਸਿਖ ਧਰਮ ਦੇ ਰਵਾਇਤੀ ਅਕਾਸ਼ ਗੁੰਜਾਊ ਨਾਹਰਿਆਂ ਜੈਕਾਰਿਆਂ ਨਾਲ ਭਰਪੂਰ ਸਵਾਗਤ ਕੀਤਾ ਗਿਆ।ਸਿਖ ਸੰਗਤ ਨੇ ਫੁਲਾਂ ਦੀ ਵਰਖਾ ਕੀਤੀ ਗਈ।ਹਰ ਪਿੰਡ ਵਿਚੋਂ ਨਸ਼ਿਆਂ ਦੇ ਕਹਿਰ ਕਾਰਣ 10-10 ਤੋਂ ਵਧੇਰੇ ਨੌਂਜਵਾਨਾਂ ਦੀਆਂ ਮੌਤਾਂ ਹੋ ਰਹੀਆਂ ਹਨ। ਨਸ਼ਿਆਂ ਦੀ ਸਪਲਾਈ ਰੋਕਣਾਂ ਸਰਕਾਰਾਂ ਦੀ ਮੁਖ ਜਿੰਮੇਵਾਰੀ ਹੁੰਦੀ ਹੈ 

ਉਪਰੋਕਤ ਵਿਚਾਰਾਂ ਦਾ ਪ੍ਰਗਟਾਵਾ ਕਰਦਿਆਂ ਜਥੇਦਾਰ ਅਕਾਲ ਤੱਖਤ ਅੰਮ੍ਰਿਤਸਰ ਨੇ ਮੀਰੀ ਪੀਰੀ ਖਾਲਸਾ ਮਾਰਚ ਦੇ ਗੁਰਦੁਆਰਾ ਸੰਤਸਰ ਜਬੋਵਾਲ ਵਿਖੇ ਪਹੁੰਚਣ ਤੇ ਸਿਖ ਸੰਗਤਾਂ ਨੂੰ ਸੰਬੋਧਨ ਕਰਦਿਆਂ ਕਿਹਾ ਕਿ ਆਪਣੇ ਬੱਚਿਆਂ ਨੂੰ ਸਿਖ ਧਰਮ ਦੀ ਜਾਣਕਾਰੀ ਦੇ ਕੇ ਮਨੋਬਲ ਉਚਾ ਕਰਕੇ ਇਸ ਦਲਦਲ ਵਿਚ ਕੱਢਣ ਲਈ ਰਲਮਿਲ ਕੇ ਹੰਭਲਾ ਮਾਰੀਏ।ਸੁਖਮਨੀ ਸਾਹਿਬ ਸੇਵਾ ਸੁਸਾਇਟੀ ਦੀਆਂ ਬੀਬੀਆਂ ਨੂੰ ਸਿਰੋਪੇ ਦੇ ਕੇ ਸਨਮਾਨਿਤ ਕੀਤਾ ਗਿਆ।ਬਾਬਾ ਗੁਰਬਖਸ਼ ਸਿੰਘ ਖਾਲਸਾ ਅਕੈਡਮੀ ਦੇ ਵਿਦਿਆਰਥੀਆਂ ਨੇ ਗਤਕੇ ਦੇ ਜੌਹਰ ਵਿਖਾਏ ਗਏ।ਬਾਬਾ ਅਮਰ ਸਿੰਘ ਤਰਨਾ ਦੱਲ ਗੁਰਦੁਆਰਾ ਸੰਤਸਰ ਦੇ ਮੁਖ ਪ੍ਰਬੰਧਕ,ਅਤੇ ਬਾਬਾ ਮੋਤੀ ਰਾਮ ਮਹਿਰਾ ਜੀ ਸ਼ਹੀਦ ਸੁਸਾਇਟੀ ਵੱਲੋਂ ਜਥੇਦਾਰ ਕੁਲਦੀਪ ਸਿੰਘ ਗੜਗਜ ਨੂੰ ਸਨਮਾਨਿਤ ਕੀਤਾ ਗਿਆ।

ਇਸ ਸਮੇਂ ਪ੍ਰਮੁਖ ਆਗੂ, ਜਥੇਦਾਰ ਪ੍ਰੀਤਮ ਸਿੰਘ ਭਿੰਡਰ,ਨਵਰਾਜ ਸਿੰਘ, ਗੁਰਭੇਜ ਸਿੰਘ,ਸਰਬਜੀਤ ਸਿੰਘ ਨਰੈਣਗੜ,ਕੁਲਵੰਤ ਸਿੰਘ ਸੰਗਰਾਵਾਂ,ਗੁਰਮੇਜ ਸਿੰਘ,ਜਸਪਾਲ ਸਿੰਘ,ਸਰਪੰਚ ਦਵਿੰਦਰ ਸਿੰਘ ਜਬੋਵਾਲ,ਮਾਸਟਰ ਮਲਕੀਤ ਸਿੰਘ, ਜਸਬੀਰ ਸਿੰਘ ਸੈਕਟਰੀ,ਸ੍ਰੋਮਣੀ ਗੁਰਦੁਆਰਾ ਪ੍ਰਬੰਧਕ ਕਮੇਟੀ ਮੈਂਬਰ ਤੇ ਸਾਬਕਾ ਵਿਧਾਇਕ ਬਲਜੀਤ ਸਿੰਘ ਜਲਾਲਉਸਮਾਂ,ਧਰਮ ਪ੍ਰਚਾਰ ਕਮੇਟੀ ਦੇ ਮੁਖ ਪ੍ਰਚਾਰਕ ਹਰਪ੍ਰੀਤ ਸਿੰਘ ਵਡਾਲਾ,ਫਰਿਆਦ ਸਿੰਘ ਪ੍ਰਚਾਰਕ, ਸਾਬਕਾ ਮੈਨੇਜਰ ਮੋਹਣ ਸਿੰਘ ਕੰਗ,ਬਾਬਾ ਅਮਰ ਸਿੰਘ,ਆਦਿ ਹਾਜ਼ਰ ਸਨ।

Posted By: GURBHEJ SINGH ANANDPURI

Latest News