Nazrana Times

ਪੰਜਾਬੀ

ਸਿਹਤ ਵਿਭਾਗ ਦੀ ਟੀਮ ਵੱਲੋਂ ਚੂਹੜਵਾਲ ਖੇਤਰ ਦਾ ਦੌਰਾ 4 ਘਰਾਂ ਚੋਂ ਡੇਂਗੂ ਦਾ ਲਾਰਵਾ ਨਸ਼ਟ ਕੀਤਾ।

11 Aug, 2026 10:00 PM

ਕਪੂਰਥਲਾ, 11 ਅਗਸਤ - ਗੌਰਵ ਮੜੀਆ 

ਸਿਵਲ ਸਰਜਨ ਕਪੂਰਥਲਾ ਡਾਕਟਰ ਰਾਜੀਵ ਪਰਾਸ਼ਰ ਦੇ ਦਿਸ਼ਾ ਨਿਰਦੇਸ਼ਾਂ ਹੇਠ ਡੇਂਗੂ ਤੋਂ ਲੋਕਾਂ ਦੇ ਬਚਾਅ ਲਈ ਸਿਹਤ ਵਿਭਾਗ ਕਪੁਰਥਲਾ ਦੀ ਟੀਮ ਵੱਲੋਂ ਅੱਜ ਚੁਹੜਵਾਲ ਪਿੰਡ ਵਿਖੇ ਜਾਗਰੂਕਤਾ ਕੀਤੀ ਗਈ। ਇਸ ਮੋਕੇ ਜਿਲਾ ਐਪੀਡੀਮੋਲੋਜਿਸਟ ਡਾਕਟਰ ਨੰਦੀਕਾ ਖੁੱਲਰ ਤੇ ਓਹਨਾਂ ਦੀ ਟੀਮ ਵੱਲੋਂ 270 ਘਰਾਂ ਦੀ ਚੈਕਿੰਗ ਕੀਤੀ ਗਈ ,ਜਿਸ ਦੌਰਾਨ 4 ਘਰਾਂ ਵਿੱਚੋਂ ਡੇਂਗੂ ਦਾ ਲਾਰਵਾ ਪਾਇਆ ਗਿਆ ਜਿਸ ਨੂੰ ਮੋਕੇ ਤੇ ਹੀ ਟੀਮ ਵੱਲੋਂ ਨਸ਼ਟ ਕੀਤਾ ਗਿਆ। 

ਇਸ ਤੋਂ ਇਲਾਵਾ ਇਨਡੋਰ ਸਪਰੇਅ ਵੀ ਟੀਮ ਵੱਲੋਂ ਕੀਤੀ ਗਈ।
ਸਿਵਲ ਸਰਜਨ ਕਪੂਰਥਲਾ ਡਾਕਟਰ ਰਾਜੀਵ ਪਰਾਸ਼ਰ ਨੇ ਕਿਹਾ ਕਿ ਸਿਹਤ ਵਿਭਾਗ ਲੋਕਾਂ ਦੀ ਸਿਹਤ ਨੂੰ ਲੇ ਕੇ ਫ਼ਿਕਰਮੰਦ ਹੈ। ਓਹਨਾਂ ਦਸਿਆ ਕਿ ਡੇਂਗੂ ਸੀਜ਼ਨ ਦੇ ਮੱਦੇਨਜ਼ਰ ਸਿਹਤ ਵਿਭਾਗ ਦੀਆਂ ਟੀਮਾਂ ਮੁਸਤੈਦ ਹਨ। ਇਸ ਮੋਕੇ ਤੇ ਗੁਰਬੀਰ ਸਿੰਘ ਐਸ ਆਈ,ਪਰਗਟ ਸਿੰਘ ਤੋਂ ਇਲਾਵਾ ਮੇਲ ਵਰਕਰ ਤੇ ਬ੍ਰੀਡਿੰਗ ਚੈਕਰ ਵੀ ਹਾਜ਼ਰ ਸਨ।

Posted By: GURBHEJ SINGH ANANDPURI

Latest News