Nazrana Times

ਪੰਜਾਬੀ

ਨਸ਼ਾ-ਖੋਰੀ ‘ਤੇ ਪਾਬੰਦੀ ਦਾ ਨੁਸਖਾ !

05 May, 2026 12:48 AM

ਇੱਕ ਵੇਰ ਇੱਕ ਬਾਦਸ਼ਾਹ ਪਾਸ ਬਹੁਤ ਸਾਰੇ ਪਤਵੰਤੇ ਰਾਜ ਮਹਿਲ ਵਿੱਚ ਜਾ ਕੇ ਉਹਦੇ ਅੱਗੇ ਫਰਿਆਦੀ ਹੋਏ-
“ਮਹਾਰਾਜ !ਇਹ ਆਪ ਦੀ ਬੜੀ ਕ੍ਰਿਪਾਲਤਾ ਹੋਵੇ ਗੀ ਅਗਰ ਤੁਸੀਂ ਫੁਰਮਾਨ ਜਾਰ੍ਹੀ ਕਰਕੇ ਆਪਣੀ ਪਰਜਾ ਵਿੱਚ ਹਰ ਤਰਾਂ ਦੀ ਸ਼ਰਾਬ ਤੇ ਹੋਰ ਨਸ਼ਿਆਂ ਦੀ ਵਰਤੋਂ ਮਨ੍ਹਾਂ ਕਰ ਦੇਵੋ !”
ਲੇਕਿਨ ਬਾਦਸ਼ਾਹ ਨੇ ਇਸ ਗੱਲ ਵੱਲ ਕੋਈ ਧਿਆਨ ਨਾ ਦਿੱਤਾ ਸਗੋਂ ਹੱਸਦਾ ਹੋਇਆ ਉੱਥੋਂ ਚਲਾ ਗਿਆ।
ਪਤਵੰਤੇ ਸੱਜਣ ਮੁੜਨ ਵੇਲੇ ਮਹਿਲ ਦੇ ਦਰਬਾਨ ਨੂੰ ਮਿਲ਼ੇ। ਉਨ੍ਹਾਂ ਦੇ ਮਾਯੂਸ ਤੇ ਦੁਖੀ ਚਿਹਰੇ ਦੇਖ ਕੇ ਦਰਬਾਨ ਨੇ ਆਪਣੀ ਰਾਇ ਦਿੱਤੀ-
“ਮੇਰੇ ਮਿੱਤਰੋ ਹਾਲਾਤ ਕੁੱਝ ਤਰਸਯੋਗ ਹਨ।ਅਗਰ ਤੁਸੀਂ ਬਾਦਸ਼ਾਹ ਨੂੰ ਉਸ ਵੇਲੇ ਮਿਲ਼ਦੇ ਜਦ ਕਿ ਉਹ ਪੂਰੀ ਤਰਾਂ ਨਸ਼ੇ ਵਿੱਚ ਗੁੱਟ ਹੁੰਦਾ ਤਾਂ ਤੁਹਾਡਾ ਬੇਨਤੀ-ਪੱਤਰ ਪ੍ਰਵਾਨ ਹੋਣਾ ਲਾਜ਼ਮੀਂ ਸੀ,ਪਰ……….!
(ਖਲੀਲ ਜ਼ਿਬਰਾਨ ਦੇ ਬਚਨ ਬਿਲਾਸ-ਸਫਾ 48 ਸੰਪਾਦਕ ਪ੍ਰੋਫੈਸਰ ਪਿਆਰਾ ਸਿੰਘ ਪਦਮ)
ਚੋਣਕਾਰ-ਤਰਲੋਚਨ ਸਿੰਘ ਦੁਪਾਲ ਪੁਰ
001-408-905-5517
tsdupalpuri@yahoo.com

Posted By: Tarlochan Singh Dupalpur

Latest News