Nazrana Times

ਪੰਜਾਬੀ

ਸੰਯੁਕਤ ਕਿਸਾਨ ਮੋਰਚਾ ਵਲੋਂ ਸ਼ੰਘਰਸ਼ ਦੀ ਕੜੀ ਵਜੋਂ ਸ਼ੰਘਰਸ਼ ਨੂੰ ਹੋਰ ਤਿਖਾ ਕਰਨ ਵਾਸਤੇ ਕਿਸਾਨਾਂ ਨੂੰ ਅਪੀਲ ਕੀਤੀ - ਕਿਸਾਨ ਆਗੂ

10 Aug, 2026 03:15 PM

ਟਾਂਗਰਾ - ਸੁਰਜੀਤ ਸਿੰਘ ਖਾਲਸ

ਜਮਹੂਰੀ ਕਿਸਾਨ ਸਭਾ ਪੰਜਾਬ, ਬਾਰਡਰ ਏਰੀਆ ਸੰਘਰਸ਼ ਕਮੇਟੀ ਅਤੇ ਭਾਰਤੀ ਕਿਸਾਨ ਸਭਾ ਨੇ ਸਾਂਝੇ ਤੌਰ ਤੇ ਐਸ,ਕੇ,ਐਮ,(ਭਾਰਤ) ਦੇ ਸੱਦੇ ਤੇ ਇਲਾਕੇ ਦੇ 30 ਤੋਂ ਵਧੇਰੇ ਵੱਖ ਵੱਖ ਪਿੰਡਾਂ ਦੇ ਕਿਸਾਨ, ਮਜ਼ਦੂਰ ਵਰਕਰਾਂ ਨੇ 1942 ਭਾਰਤ ਛੱਡੋ ਅੰਦੋਲਨ ਦੇ ਸ਼ਹੀਦਾਂ ਨੂੰ ਸ਼ਰਧਾਂ ਦੇ ਫੁੱਲ ਭੇਟ ਕਰਦਿਆਂ ਐਸ, ਕੇ, ਐਮ, ਵਲੋਂ ਕੀਤੇ ਸੰਘਰਸ਼ ਦੀ ਕੜੀ ਵਜੋਂ ਸੰਘਰਸ਼ ਨੂੰ ਹੋਰ ਤਿੱਖਾ ਕਰਨ ਲਈ ਕਿਸਾਨਾਂ ਨੂੰ ਅਪੀਲ ਕੀਤੀ। ਕਿਸਾਨ ਆਗੂਆਂ ਬਾਬਾ ਅਰਜੁਨ ਸਿੰਘ, ਮੁਖਤਾਰ ਮੁਹਾਵਾ,ਕਾ, ਰਤਨ ਸਿੰਘ ਰੰਧਾਵਾ, ਬਲਵਿੰਦਰ ਝਬਾਲ, ਨੇ ਸੰਬੋਧਨ ਕਰਦਿਆਂ ਕਿਹਾ ਕਿ ਮੋਦੀ ਸਰਕਾਰ ਦਿੱਲੀ ਮੋਰਚੇ ਦੌਰਾਨ ਵਾਅਦਾ ਕਰਕੇ ਮੁਕਰ ਗਈ ਹੈ। ਕਰਜ਼ਾ ਮੁਕਤੀ ਅਤੇ ਫ਼ਸਲਾਂ ਤੇ ਐਮ, ਐਸ, ਪੀ, ਲਾਗੂ ਕਰਨ ਉਪਰੰਤ ਉਲਟਾ ਵਿਸ਼ਵ ਵਪਾਰ ਸਮਝੌਤਾ ਕੀਤਾ ਜਾ ਰਿਹਾ ਹੈ ਜਿਸ ਤੈਹਿਤ ਅਮਰੀਕਾ ਦੇ ਪ੍ਡਟਕਟ ਹਿੰਦੋਸਤਾਨ ਦੀਆਂ ਮੰਡੀਆਂ ਵਿੱਚ ਆਉਣ ਨਾਲ ਕਿਸਾਨੀ ਧੰਦੇ, ਸਨਅਤੀ ਕਾਰੋਬਾਰ ਬਰਬਾਦ ਹੋ ਜਾਵੇਗਾ। ਕਿਸਾਨ, ਮਜ਼ਦੂਰ ਆਗੂਆਂ ਨੇ ਮੰਗ ਕੀਤੀ ਕਿ ਬਿਜਲੀ ਬਿੱਲ 2026, ਅਤੇ ਬੀਜ ਬਿਲ 2026, ਲਾਗੂ ਕਰਨ ਦਾ ਫੈਸਲਾ ਵਾਪਸ ਲਿਆ ਜਾਵੇ ਤੇ ਮਨਰੇਗਾ ਦਾ ਪੁਰਾਣਾ ਸਰੂਪ ਬਹਾਲ ਕਰਨ ਉਪਰੰਤ ਚਾਰ ਲੇਬਰ ਕੋਡ ਲਾਗੂ ਕਰਨ ਦਾ ਫੈਸਲਾ ਵੀ ਵਾਪਸ ਲਿਆ ਜਾਵੇ ਇਸ ਉਪਰੰਤ ਕਿਸਾਨ, ਮਜ਼ਦੂਰਾ ਨੇ ਅਟਾਰੀ ਦੇ ਬਜਾਰਾਂ ਵਿੱਚ ਮਾਰਚ ਕਰਕੇ ਤਹਿਸੀਲਦਾਰ ਨੂੰ ਮੰਗ ਪੱਤਰ ਦਿੱਤਾ ਗਿਆ। ਹੋਰਨਾਂ ਤੋਂ ਇਲਾਵਾ ਸ਼ਰਨਜੀਤ ਧਨੋਆ,ਸੁੱਖ ਲਹੌਰੀਮਲ, ਮਨਜਿੰਦਰ ਨੇਸ਼ਟਾ, ਬੂਟਾ ਸਿੰਘ ਰੋੜਾਂਵਾਲਾ, ਸਰਬਜੀਤ ਸਿੰਘ ਮੋਦੇ, ਕੁਲਦੀਪ ਸਿੰਘ ਘਰਿੰਡਾ, ਗੁਰਨਾਮ ਸਿੰਘ ਦਾਉਕੇ, ਸੰਤੋਖ ਸਿੰਘ ਬਚੀਵਿੰਡ, ਆਦਿ ਨੇ ਵੀ ਸੰਬੋਧਨ ਕੀਤਾ।

Posted By: GURBHEJ SINGH ANANDPURI

Latest News