ਫਲੈਟਬੁਸ਼ ਵਿਖੇ ਜੂਨ 1984 ਘੱਲੂਘਾਰੇ ਦੇ ਸ਼ਹੀਦਾਂ ਦੀ ਯਾਦ ਮਨਾਈ ਕੀਰਤਨ ਦਰਬਾਰ ਕਰਵਾਇਆ ਗਿਆ
ਨਿਊਜ਼ੀਲੈਂਡ , ਆਕਲੈਂਡ ( ਤਰਨਜੋਤ ਸਿੰਘ) ਆਕਲੈਂਡ ਦੇ ਫਲੈਟਬੁਸ਼ ਵਿਖੇ ਸ਼ਨੀਵਾਰ ਦੀ ਸ਼ਾਮ ਜੂਨ 1984 ਘੱਲੂਘਾਰੇ ਦੇ ਸ਼ਹੀਦਾਂ ਦੀ ਯਾਦ ਵਿੱਚ ਸਮੂਹ ਸੰਗਤਾਂ ਦੇ ਸਹਿਯੋਗ ਨਾਲ ਵਿਸ਼ੇਸ਼ ਦਸਮ ਅਤੇ ਸਰਬਲੋਹ ਗ੍ਰੰਥ ਵਿੱਚ ਦਰਜ ਬਾਣੀ ਦੇ ਕੀਰਤਨ ਦਰਬਾਰ ਸਜਾਏ ਗਏ ।
ਜਿਸਦੀ ਆਰੰਭਤਾ ਸ੍ਰੀ ਸੁਖਮਨੀ ਸਾਹਿਬ ਜੀ ਦੇ ਪਾਠ ਤੋਂ ਹੋਈ ਉਪਰੰਤ ਸੋਦਰ ਰਹਿਰਾਸ ਸਾਹਿਬ ਦੇ ਜਾਪ ਤੇ ਫਿਰ ਛੋਟੇ ਛੋਟੇ ਬੱਚਿਆਂ ਵਲੋਂ ਦਸਮ ਬਾਣੀ ਦੇ ਗਾਇਨ ਨਾਲ ਕੀਰਤਨ ਦਰਬਾਰ ਦੀ ਸ਼ੁਰੂਆਤ ਹੋਈ ਜਿਸ ਦੌਰਾਨ ਬੀਬੀਆਂ ਨੇ ਵੀ ਹਾਜ਼ਰੀ ਭਰੀ ।
ਇਸ ਕੀਰਤਨ ਦਰਬਾਰ ਵਿਚ ਵਿਸ਼ੇਸ਼ ਤੌਰ ਤੇ ਭਾਈ ਸਿਮਰਨਦੀਪ ਸਿੰਘ , ਭਾਈ ਰਣਜੀਤ ਸਿੰਘ ਅਤੇ ਰਾਗ ਨਾਦ ਅਕੈਡਮੀ ਦੇ ਸੰਚਾਲਕ ਭਾਈ ਬਚਿੱਤਰ ਸਿੰਘ ਅਨਮੋਲ ਦੇ ਰਾਗੀ ਜਥਿਆਂ ਨੇ ਦਸਮ ਅਤੇ ਸਰਬਲੋਹ ਗ੍ਰੰਥ ਵਿਚ ਦਰਜ ਸਾਹਿਬ ਸ੍ਰੀ ਗੁਰੂ ਗੋਬਿੰਦ ਸਿੰਘ ਜੀ ਮਹਾਰਾਜ ਜੀ ਦੀ ਬਾਣੀ ਦੇ ਰਾਗ ਅਧਾਰਿਤ ਜੋਸ਼ੀਲੇ ਕੀਰਤਨ ਨਾਲ ਸੰਗਤਾਂ ਨੂੰ ਨਿਹਾਲ ਕੀਤਾ ਉਪਰੰਤ ਗੁਰੂ ਕਾ ਲੰਗਰ ਅਤੁੱਟ ਵਰਤਾਇਆ ਗਿਆ ।
Posted By: GURBHEJ SINGH ANANDPURI