Nazrana Times

ਪੰਜਾਬੀ

ਕੇਂਦਰ ਦੀ ਸਰਕਾਰ ਨੇ ਬਜ਼ਟ ਵਿਚ ਮੁਲਾਜਮਾਂ ਤੇ ਪੈਨਸ਼ਨਰਾਂ ਦੇ ਵਿਰੋਧੀ ਹੋਣ ਦਾ ਸਬੂਤ ਦਿਤਾ ਹੈ - ਸੁਰਿੰਦਰ ਸਿੰਘ ਕੋਹਲੀ

02 Feb, 2026 12:05 PM

ਟਾਂਗਰਾ ਸੁਰਜੀਤ ਸ਼ਿੰਘ ਖਾਲਸਾ
 

ਪੈਨਸ਼ਨਰ ਵੈੱਲਫੇਅਰ ਫੈਡਰੇਸ਼ਨ ਪਹਿਲਵਾਨ ਤੇ ਮੁਲਾਜ਼ਮ ਵਿੰਗ ਪੰਜਾਬ ਦੇ ਜਨਰਲ ਸਕੱਤਰ ਪੰਜਾਬ ਇੰਜ.ਹਰਜਿੰਦਰ ਸਿੰਘ ਕੋਹਲੀ ਵਲੋ ਕੇਂਦਰ ਸਰਕਾਰ ਵੱਲੋ ਪੇਸ਼ ਕੀਤੇ ਬਜਟ ਬਾਰੇ ਵਿਚਾਰ ਦਿੰਦਿਆ ਦੱਸਿਆ ਕਿ ਲੱਗਦਾ ਮੁਲਾਜ਼ਮ ਵਰਗ ਹੁਣ ਸਰਕਾਰਾ ਲਈ ਕੋਈ ਮਾਇਨੇ ਨਹੀ ਰੱਖਦਾ। ਬਜਟ ਵਿਚ ਪੈਨਸ਼ਨਰਾ..ਲੋਕਾ..ਬਜੁਰਗਾ ਮੁਲਾਜਮਾ ਲਈ ਕੁੱਝ ਵੀ ਨਾ ਦੇਕੇ ਸਗੋ ਟੇਡੇ ਤਰੀਕੇ ਨਾਲ ਇਨਕਮ ਟੈਕਸ ਲਿਮਟ ਘਟਾਈ ਗਈ ਹੈ ਕਿਉ ਕਿ ਡੀ.ਏ ਤੇ ਸਾਲਾਨਾ ਤਰੱਕੀ ਮੁਤਾਬਿਕ ਵੀ ਇਨਕਮ ਟੈਕਸ ਚ ਬਣਦੀ ਛੋਟ ਨਹੀ ਦਿੱਤੀ ਗਈ ਜੋ ਮੁਲਾਜ਼ਮ ਵਰਗ ਨਾਲ ਧੱਕਾ ਹੈ।ਲੱਗਦਾ ਬਜਟ 2029 ਦੀਆ ਚੋਣਾ ਨੂੰ ਧਿਆਨ ਵਿਚ ਰੱਖਦਿਆ ਬਣਾਇਆ ਗਿਆ 2027 ਚ ਵੀ ਕੁੱਝ ਨਾ ਦੇਕੇ 2028 ਚ ਕੁਝ ਲੌਲੀਪਾਪ 2029 ਚੋਣਾ ਚ ਮੁਲਾਜ਼ਮਾ ਨੂੰ ਭਰਮਾਉਣ ਲਈ ਦਿੱਤੇ ਜਾਣ ਗੇ।ਇੰਜ ਹਰਜਿੰਦਰ ਸਿੰਘ ਕੋਹਲੀ ਵਲੋ ਬਜਟ ਨੂੰ ਗਰੀਬ. ਮੁਲਾਜ਼ਮ. ਕਿਸਾਨ..ਐਜੂਕੇਸ਼ਨ ਵਿਰੋਧੀ ਤੇ ਸਰਮਾਏਦਾਰਾ ਪਖੀ ਦਸਦਿਆ ਨਿਰਾਸ਼ਾਜਨਕ ਬਜਟ ਕਿਹਾਗਿਆ ਜਿਸ ਨਾਲ ਮਹਿੰਗਾਈ ਹੋਰ ਵਧਣ ਦੀ ਸੰਭਾਵਣਾ ਰਹੇਗੀ।

Latest News