Nazrana Times

ਪੰਜਾਬੀ

ਸ੍ਰੀ ਆਨੰਦਪੁਰ ਸਾਹਿਬ ਦੀ ਸਰਾਂ ਵਿੱਚ ਵਾਪਰੀ ਘਟਨਾ ਨੂੂੰ ਲੈ ਕੇ ਹਰਜਿੰਦਰ ਸਿੰਘ ਧਾਮੀ ਸਿੱਖ ਸੰਗਤ ਜਵਾਬ ਦੇਣ-ਜਥੇਦਾਰ ਸਾਹੀ

06 Oct, 2026 09:00 PM

ਕਿਹਾ-ਇੱਕ ਔਰਤ ਗੁਰਦੁਆਰੇ ਦੀ ਧਰਮਸ਼ਾਲਾ ਵਿੱਚ ਕਿਉਂ ਰਹੀ,ਉਸ ਔਰਤ ਲਈ ਪੈਸੇ ਅਤੇ ਪ੍ਰਬੰਧ ਕਿਉਂ ਕੀਤੇ ਗਏ

ਕਪੂਰਥਲਾ 6 ਅਕਤੂਬਰ ਗੌਰਵ ਮੜੀਆ

ਅਕਾਲੀ ਦਲ ਵਾਰਿਸ ਪੰਜਾਬ ਦੇ ਦੇ ਸੀਨੀਅਰ ਆਗੂ ਜਥੇਦਾਰ ਜੁਗਰਾਜਪਾਲ ਸਿੰਘ ਸਾਹੀ ਨੇ ਸ਼੍ਰੋਮਣੀ ਕਮੇਟੀ ਦੇ ਸਾਬਕਾ ਮੈਂਬਰ ਅਮਰਜੀਤ ਸਿੰਘ ਚਾਵਲਾ ਵਾਲੀ ਘਟਨਾ ਤੇ ਸ਼੍ਰੋਮਣੀ ਕਮੇਟੀ ਪ੍ਰਧਾਨ ਅਤੇ ਸ਼੍ਰੋਮਣੀ ਅਕਾਲੀ ਦਲ ਦੇ ਸੀਨੀਅਰ ਆਗੂਆਂ ਦੀ ਚੁੱਪੀ ਤੇ ਸਵਾਲ ਚੁੱਕੇ ਹਨ।ਜਥੇਦਾਰ ਸਾਹੀ ਨੇ ਪੱਤਰਕਾਰਾਂ ਨਾਲ ਗੱਲਬਾਤ ਕਰਦਿਆਂ ਕਿਹਾ ਕਿ ਐੱਸ ਜੀ ਪੀ ਸੀ ਪ੍ਰਧਾਨ ਹਰਜਿੰਦਰ ਸਿੰਘ ਧਾਮੀ ਲਗਭਗ ਮਹੀਨੇ ਬਾਅਦ ਸਾਹਮਣੇ ਆਏ ਅਤੇ ਵੀਡੀਓ ਬਿਆਨ ਜਾਰੀ ਕਰ ਦਿੱਤਾ।ਸ੍ਰੀ ਆਨੰਦਪੁਰ ਸਾਹਿਬ ਦੀ ਸਰਾਂ ਵਿੱਚ ਵਾਪਰੀ ਘਟਨਾ ਨੂੂੰ ਲੈ ਕੇ ਸਿੱਖ ਸੰਗਤ ਵੱਲੋਂ ਸਵਾਲ ਚੁੱਕੇ ਜਾ ਰਹੇ ਹਨ,ਜਿਸ ਬਾਰੇ ਸ਼੍ਰੋਮਣੀ ਕਮੇਟੀ ਪ੍ਰਧਾਨ ਨੂੰ ਜਵਾਬ ਦੇਣਾ ਚਾਹੀਦਾ ਹੈ।ਇਸ ਘਟਨਾ ਨੇ ਧਾਰਮਿਕ ਸੰਸਥਾਵਾਂ ਦੀ ਕਾਰਜਪ੍ਰਣਾਲੀ ਅਤੇ ਆਜ਼ਾਦੀ ਤੇ ਵੀ ਸਵਾਲ ਖੜ੍ਹੇ ਕੀਤੇ ਹਨ।ਉਨ੍ਹਾਂ ਨੇ ਕਿਹਾ ਕਿ ਸੰਗਤ ਅਤੇ ਪੰਜਾਬ ਦੇ ਲੋਕਾਂ ਨੂੰ ਧਾਰਮਿਕ ਸੰਸਥਾਵਾਂ ਦੇ ਕੰਮਕਾਜ ਬਾਰੇ ਸਵਾਲ ਪੁੱਛਣ ਦਾ ਪੂਰਾ ਹੱਕ ਹੈ।ਸਿੱਖ ਬੁੱਧੀਜੀਵੀਆਂ ਅਤੇ ਸਮੁੱਚੇ ਪੰਜਾਬੀ ਭਾਈਚਾਰੇ ਨੂੰ ਇਸ ਮੁੱਦੇ ਤੇ ਬੋਲਣਾ ਚਾਹੀਦਾ ਹੈ।ਜਥੇਦਾਰ ਸਾਹੀ ਨੇ ਕਿਹਾ ਕਿ ਧਾਰਮਿਕ ਸੰਸਥਾਵਾਂ ਤੇ ਲੰਬੇ ਸਮੇਂ ਤੱਕ ਸਿਆਸੀ ਕੰਟਰੋਲ ਰਹਿਣ ਨਾਲ ਇਨ੍ਹਾਂ ਪ੍ਰਤੀ ਜਨਤਾ ਦਾ ਭਰੋਸਾ ਹੋਰ ਘਟ ਸਕਦਾ ਹੈ।ਉਨ੍ਹਾਂਨੇ ਕਿਹਾ ਕਿ ਉਹ ਇਸ ਗੱਲ ਦਾ ਜਵਾਬ ਨਹੀਂ ਦੇ ਰਹੇ ਕਿ ਇੱਕ ਔਰਤ ਗੁਰਦੁਆਰੇ ਦੀ ਧਰਮਸ਼ਾਲਾ ਵਿੱਚ ਕਿਉਂ ਰਹੀ,ਪਰ ਉਸ ਔਰਤ ਲਈ ਪੈਸੇ ਅਤੇ ਪ੍ਰਬੰਧ ਕਿਉਂ ਕੀਤੇ ਗਏ।ਧਰਮ ਪ੍ਰਚਾਰ ਕਮੇਟੀ ਤੋਂ ਇੱਕ ਲੱਖ ਰੁਪਏ ਗਏ,ਜੋ ਕਿ ਸ਼੍ਰੋਮਣੀ ਕਮੇਟੀ ਦੇ ਖਾਤੇ ਤੋਂ ਔਰਤ ਦੇ ਖਾਤੇ ਵਿੱਚ ਗਏ।ਸਗੋਂ ਸੀਬੀਆਈ ਜਾਂਚ ਦੀ ਮੰਗ ਕੀਤੀ ਗਈ,ਜਦੋਂ ਕਿ ਇਹ ਦੱਸਿਆ ਜਾਵੇ ਕਿ ਟਿਕਟ ਯੂਥ ਪ੍ਰਧਾਨ ਨੇ ਦਿੱਤੀ ਸੀ ਅਤੇ ਵਿਰਸਾ ਸਿੰਘ ਵਲਟੋਹਾ ਨੇ ਲੈ ਲਈ ਸੀ ਅਤੇ ਬਾਕੀ ਪ੍ਰਬੰਧ ਸ਼੍ਰੋਮਣੀ ਕਮੇਟੀ ਨੇ ਕੀਤੇ ਸਨ,ਫਿਰ ਇਸ ਦੀ ਸੀਬੀਆਈ ਜਾਂਚ ਕਿਉਂ?ਜਦੋਂ ਕਿ ਉਹ ਅਕਾਲੀ ਦਲ ਅਤੇ ਸੁਖਬੀਰ ਬਾਦਲ ਨੂੰ ਬਚਾਉਣ ਵਿੱਚ ਰੁੱਝੇ ਹੋਏ ਹਨ।ਉਹ ਜਾਂਚ ਦੀ ਮੰਗ ਕਰ ਰਹੇ ਹਨ ਤਾਂ ਜੋ ਜਾਂਚ ਪੂਰੀ ਹੋ ਸਕੇ।ਜਦੋਂ ਬੇਅਦਬੀ ਹੋਈ,ਤਾਂ ਇਹ ਸੀਬੀਆਈ ਨੂੰ ਦਿੱਤੀ ਗਈ ਸੀ ਜਿਸ ਵਿੱਚ ਇੱਕ ਕਲੋਜ਼ਰ ਰਿਪੋਰਟ ਦਾਇਰ ਕੀਤੀ ਗਈ ਸੀ।ਉਨ੍ਹਾਂ ਨੇ ਕਿਹਾ ਕਿ ਜੇਕਰ ਔਰਤ ਨਾਲ ਸਬੰਧਤ ਦਸਤਾਵੇਜ਼ਾਂ ਦੀ ਜਾਂਚ ਕੀਤੀ ਜਾਵੇ ਤਾਂ ਸਭ ਕੁਝ ਸਪੱਸ਼ਟ ਹੈ,ਪਰ ਧਾਮੀ ਨੂੰ ਡਰ ਹੈ ਕਿ ਪੁਲਿਸ ਜਾਂਚ ਦੌਰਾਨ ਗੱਲਬਾਤ ਸਾਹਮਣੇ ਆ ਸਕਦੀ ਹੈ।ਔਰਤ ਦੀ ਫੋਟੋ ਤਾਂ ਸੁਖਬੀਰ ਬਾਦਲ ਨਾਲ ਵੀ ਸਾਹਮਣੇ ਆਈ ਹੈ।ਬੰਟੀ ਨੇ ਇੱਥੋਂ ਤੱਕ ਕਿਹਾ ਕਿ ਜੇਕਰ ਸੁਖਬੀਰ ਬਾਦਲ ਨੇ ਕੇਸ ਦਰਜ ਕੀਤਾ ਹੈ ਤਾਂ ਬਾਦਲ ਨੇ ਸੀਬੀਆਈ ਨੂੰ ਕਿਉਂ ਨਹੀਂ ਭੇਜਿਆ।

Posted By: Gaurav Maria

Latest News