ਖ਼ਾਲਸਾ ਪੰਥ ਅਤੇ ਖ਼ਾਲਿਸਤਾਨ ਦੇ ਹੱਕ 'ਚ ਖੜ੍ਹਨ ਵਾਲਾ ਹੀ ਸਾਡਾ ਆਪਣਾ ਹੈ : ਸਰਬਜੀਤ ਸਿੰਘ ਘੁਮਾਣ/ਰਣਜੀਤ ਸਿੰਘ ਟਕਸਾਲੀ
ਅੰਮ੍ਰਿਤਸਰ, 3 ਅਕਤੂਬਰ (ਚਰਨਜੀਤ ਸਿੰਘ): ਖ਼ਾਲਿਸਤਾਨੀ ਚਿੰਤਕ ਭਾਈ ਸਰਬਜੀਤ ਸਿੰਘ ਘੁਮਾਣ ਅਤੇ ਸਿੱਖ ਯੂਥ ਫੈਡਰੇਸ਼ਨ ਭਿੰਡਰਾਂਵਾਲਾ ਦੇ ਪ੍ਰਧਾਨ ਭਾਈ ਰਣਜੀਤ ਸਿੰਘ ਦਮਦਮੀ ਟਕਸਾਲ ਨੇ ਕਿਹਾ ਕਿ ਸਿੱਧੀ ਜਿਹੀ ਗੱਲ ਹੈ ਕਿ ਜਿਹੜਾ ਵੀ ਬੰਦਾ, ਪਲੈਟਫਾਰਮ, ਧਿਰ, ਧੜਾ, ਜਥੇਬੰਦੀ, ਸੰਸਥਾ, ਕੌਮ, ਧਰਮ ਜਾਂ ਮੁਲਕ ਜੋ ਖ਼ਾਲਸੇ ਅਤੇ ਖ਼ਾਲਿਸਤਾਨ ਦੋਹਾਂ ਦੇ ਹੱਕ ਵਿੱਚ ਹੈ, ਉਹ ਆਪਣਾ ਹੈ। ਉਹਦੀਆਂ ਘਾਟਾਂ, ਕਮਜ਼ੋਰੀਆਂ ਅਤੇ ਔਗੁਣ ਵੀ ਬਰਦਾਸ਼ਤ ਹੋ ਜਾਣਗੇ। ਪਰ ਜੇ ਕੋਈ ਖ਼ਾਲਸਾ ਪੰਥ ਅਤੇ ਖ਼ਾਲਿਸਤਾਨ ਦੇ ਖ਼ਿਲਾਫ਼ ਹੈ, ਤਾਂ ਉਹ ਕਿੰਨਾ ਵੀ ਗੁਣਵਾਨ, ਮਹਾਨ, ਸਹੀ ਤੇ ਸੱਚਾ ਜਾਪਦਾ ਹੋਵੇ, ਉਹ ਮਨਜ਼ੂਰ ਨਹੀਂ। ਖ਼ਾਲਸਾ ਪੰਥ ਦੀ ਸ਼ਾਨ ਨੂੰ ਗ੍ਰਹਿਣ ਲਾ ਕੇ, ਬ੍ਰਾਹਮਣਵਾਦੀ ਲੇਪ ਚਾੜ੍ਹ ਕੇ, ਸਿੱਖ ਮਨਾਂ ਵਿੱਚ ਕੇਸਾਧਾਰੀ ਹਿੰਦੂ ਹੋਣ ਦੇ ਖ਼ਿਆਲ ਭਰ ਕੇ ਅਤੇ ਸਿੱਖਾਂ ਨੂੰ ਗ਼ੁਲਾਮ ਰਹਿਣ ਦਾ ਪਾਠ ਪੜ੍ਹਾ ਕੇ ਜੇ ਕੋਈ ਸੋਚਦਾ ਹੋਵੇ ਕਿ ਉਹ ਸਾਡਾ ਸਤਿਕਾਰ ਹਾਸਲ ਕਰ ਲਵੇਗਾ, ਤਾਂ ਇਹ ਨਾ-ਮੁਮਕਿਨ ਹੈ। ਅਸੀਂ ਸਿਰਫ਼ ਉਸ ਦਾ ਸਤਿਕਾਰ ਕਰਾਂਗੇ, ਜੋ ‘ਬਿਪਰਨ ਕੀ ਰੀਤ’ ਦਾ ਘੋਰ ਵਿਰੋਧੀ ਹੋਵੇ ਅਤੇ ਸਿੱਖ ਕੌਮ ਦੇ ਆਜ਼ਾਦ ਕੌਮੀ ਘਰ ਦਾ ਹਮਾਇਤੀ ਹੋਵੇ। ਆਓ, ਉਹ ਸਭ ਕੁਝ ਸਮਝੀਏ ਤੇ ਰੱਦ ਕਰੀਏ, ਜੋ ਖ਼ਾਲਸਾ ਪੰਥ ਅਤੇ ਖ਼ਾਲਿਸਤਾਨ ਦੇ ਖ਼ਿਲਾਫ਼ ਹੈ। ਉਸ ਸਭ ਕੁਝ ਨੂੰ ਤਿਆਗੀਏ ਤੇ ਉਸ ਦਾ ਤ੍ਰਿਸਕਾਰ ਕਰੀਏ, ਜੋ ਸਾਡੇ ਧਰਮ ਅਤੇ ਕੌਮ ਦੇ ਹਿੱਤਾਂ ਦੇ ਉਲਟ ਹੈ।
Posted By: GURBHEJ SINGH ANANDPURI