Nazrana Times

ਪੰਜਾਬੀ

ਮੈਂਬਰ ਬਲਾਕ ਸੰਮਤੀ ਕੁਲਵਿੰਦਰ ਸਿੰਘ ਮੁਛੱਲ ਨੂੰ ਗਹਿਰਾ ਸਦਮਾਂ ਨੌਂਜਵਾਨ ਇਕਲੌਤੇ 21 ਸਾਲਾ ਪੁੱਤਰ ਦੀ ਜਹਿਰੀਲੇ ਸੱਪ ਦੇ ਡੱਸਣ ਕਾਰਣ ਮੌਤ।

22 Jul, 2026 06:46 PM

ਟਾਂਗਰਾ – ਸੁਰਜੀਤ ਸਿੰਘ ਖਾਲਸਾ -ਇਥੋਂ ਨਜਦੀਕੀ ਪਿੰਡ ਮੁਛੱਲ ਦੇ ਮੈਂਬਰ ਪੰਚਾਇਤ ਅਤੇ ਮੈਂਬਰ ਬਲਾਕ ਸੰਮਤੀ ਕੁਲਵਿੰਦਰ ਸਿੰਘ ਦੇ ਇਕਲੌਤੇ ਸਪੁਤਰ ਸਰਵਣ ਸਿੰਘ 21 ਸਾਲ ਦੀ ਕਿਸੇ ਜਹਿਰੀਲੇ ਸਪ ਦੇ ਡਸਣ ਕਾਰਣ ਮੌਤ ਹੋ ਗਈ ਹੈ।ਸਰਵਣ ਘਰ ਵਿਚ ਹੀ ਸੁਤਾ ਪਿਆ ਸੀ ਕਿ ਕੋਈ ਜਹਿਰੀਲੇ ਸਪ ਨੇ ਡੰਗ ਮਾਰ ਦਿਤਾ ਜਿਸ ਦਾ ਸਮੇਂ ਸਿਰ ਪਤਾ ਨਹੀਂ ਲਗ ਸਕਿਆ ਵੱਖ ਵੱਖ ਹਸਪਤਾਲਾਂ ਵਿਚੋਂ ਇਲਾਜ ਕਰਵਾਇਆ ਪਰ ਉਸ ਵਕਤ ਬਹੁਤ ਦੇਰ ਹੋ ਚੁਕੀ ਸੀ ਬੀਤੇ ਦੋ ਦਿਨ ਪਹਿਲਾਂ ਉਸ ਦੀ ਮੌਤ ਹੋ ਗਈ ।ਸੀਨੀਅਰ ਆਗੂ ਹਰਪਾਲ ਸਿੰਘ ਚੌਹਾਨ, ਸਵਿੰਦਰ ਸਿੰਘ ਮੁਛੱਲ ਸਰਕਲ ਪ੍ਰਧਾਨ,ਗੁਰਦੀਪ ਸਿੰਘ ਸਰਪੰਚ ਕੋਟਲਾ,ਲਖਵਿੰਦਰ ਕੌਰ ਚਾਹਲ ਸਰਪੰਚ ਟਾਂਗਰਾ,ਦਵਿੰਦਰ ਸਿੰਘ ਸਰਪੰਚ ਜਬੋਵਾਲ,ਗੁਰਦੇਵ ਸਿੰਘ ਸਰਪੰਚ ਅੱਡਾ ਟਾਂਗਰਾ, ਜਗਰੂਪ ਸਿੰਘ ਸਰਪੰਚ ਚੌਹਾਨ,ਭੁਪਿੰਦਰ ਸਿੰਘ ਚਾਹਲ ਸਰਕਲ ਪ੍ਰਧਾਨ ਆਦਿ ਆਗੂਆਂ ਨੇ ਸਰਵਣ ਸਿੰਘ ਦੀ ਮੌਤ ਤੇ ਗਹਿਰੇ ਦੁਖ ਦਾ ਪ੍ਰਗਟਾਵਾ ਕੀਤਾ ਇਸ ਨਾਲ ਕਦੇ ਵੀ ਨਾ ਪੂਰਾ ਹੋਣ ਵਾਲਾ ਘਾਟਾ ਪਿਆ ਹੈ।

Posted By: GURBHEJ SINGH ANANDPURI

Latest News