Nazrana Times

ਪੰਜਾਬੀ

ਰੋਟਰੀ ਕਲੱਬ ਆਫ਼ ਕਪੂਰਥਲਾ ਡਾਊਨਟਾਊਨ ਖੇਡਾਂ ਨੂੰ ਪ੍ਰੋਤਸ਼ਾਹਿਤ ਕਰਨ ਲਈ ਵਚਨਬੱਧ

25 Jun, 2026 07:57 PM

ਕਪੂਰਥਲਾ 26 ਜੂਨ ਗੌਰਵ ਮੜੀਆ 

ਰੋਟਰੀ ਕਲੱਬ ਆਫ਼ ਕਪੂਰਥਲਾ ਡਾਊਨਟਾਊਨ ਵੱਲੋਂ ਖੇਡਾਂ ਨੂੰ ਉਤਸ਼ਾਹਿਤ ਕਰਨ ਅਤੇ ਖਿਡਾਰੀਆਂ ਅਤੇ ਦਰਸ਼ਕਾਂ ਲਈ ਸਹੂਲਤਾਂ ਬਿਹਤਰ ਬਣਾਉਣ ਦੇ ਉਪਰਾਲੇ ਵਜੋਂ, ਗੁਰੂ ਨਾਨਕ ਸਟੇਡੀਅਮ, ਕਪੂਰਥਲਾ ਦੀ ਬਾਸਕਿਟ ਬਾਲ ਗ੍ਰਾਊਂਡ ਵਿਖੇ ਨਵੇਂ ਬੈਂਚ ਭੇਂਟ ਕੀਤੇ ਗਏ ਹਨ। ਇਸ ਮੌਕੇ 'ਤੇ ਆਯੋਜਿਤ ਕਲੱਬ ਦੇ ਪ੍ਰਧਾਨ ਯੋਗੇਸ਼ ਤਲਵਾੜ ਨੇ ਕਿਹਾ, “ਰੋਟਰੀ ਕਲੱਬ ਹਮੇਸ਼ਾ ਤੋਂ ਸਕੂਲੀ ਬੱਚਿਆਂ, ਖੇਡਾਂ ਅਤੇ ਸਮਾਜ ਭਲਾਈ ਦੇ ਕਾਰਜਾਂ ਵਿੱਚ ਯੋਗਦਾਨ ਪਾਉਣ ਲਈ ਵਚਨਬੱਧ ਹੈ। ਇਸ ਕਦਮ ਦਾ ਮੁੱਖ ਉਦੇਸ਼ ਸਟੇਡੀਅਮ ਵਿੱਚ ਆਉਣ ਵਾਲੇ ਬਜ਼ੁਰਗਾਂ, ਖਿਡਾਰੀਆਂ ਅਤੇ ਮਾਪਿਆਂ ਲਈ ਬੈਠਣ ਦੀ ਉਚਿਤ ਵਿਵਸਥਾ ਕਰਨਾ ਹੈ। ਇਹ ਬੈਂਚ ਖੇਡ ਪ੍ਰੇਮੀਆਂ ਦੇ ਆਰਾਮ ਨੂੰ ਯਕੀਨੀ ਬਣਾਉਣਗੇ ਅਤੇ ਸਟੇਡੀਅਮ ਦੇ ਬੁਨਿਆਦੀ ਢਾਂਚੇ ਨੂੰ ਬਿਹਤਰ ਬਣਾਉਣ ਵਿੱਚ ਮਦਦ ਕਰਨਗੇ।”

ਉਹਨਾਂ ਇਹ ਵੀ ਦੱਸਿਆ ਕਿ ਹੁਣ ਤੱਕ ਰੋਟਰੀ ਕਲੱਬ ਵੱਲੋਂ ਸਕੂਲ ਅਤੇ ਸਕੂਲ ਦੇ ਬੱਚਿਆਂ ਦੀ ਜ਼ਰੂਰਤ ਨੂੰ ਸਮਝਦਿਆਂ ਹੋਇਆਂ ਸਕੂਲਾਂ ਵਿੱਚ ਬਹੁਤ ਸਾਰੇ ਪ੍ਰੋਜੈਕਟ ਜਿਵੇਂ ਕਿ ਹੈਂਡ ਵਾਸ਼ਿੰਗ ਸਟੇਸ਼ਨ, ਈ- ਲਰਨਿੰਗ ਪ੍ਰੋਜੈਕਟ ਆਦਿ ਕੀਤੇ ਜਾ ਚੁੱਕੇ ਹਨ। ਇਸ ਵਾਰ ਕਲੱਬ ਵੱਲੋਂ ਖੇਡਾਂ ਨੂੰ ਪ੍ਰੋਤਸ਼ਾਹਿਤ ਕਰਨ ਦੇ ਮਕਸਦ ਨਾਲ ਗੁਰੂ ਨਾਨਕ ਸਟੇਡੀਅਮ ਵਿੱਚ ਸਥਿਤ ਬਾਸਕਿਟਬਾਲ ਗ੍ਰਾਊਂਡ ਵਿੱਚ ਕਲੱਬ ਮੈਂਬਰਾਂ ਦੇ ਸਹਿਯੋਗ ਨਾਲ ਬੈਂਚ ਭੇਂਟ ਕੀਤੇ ਗਏ। ਉਹਨਾਂ ਦੱਸਿਆ ਕਿ ਆਉਣ ਵਾਲੇ ਸਮੇਂ ਵਿੱਚ ਵੀ ਸ਼ਹਿਰ ਵਿੱਚ ਸਥਿਤ ਖੇਡ ਗਰਾਊਂਡਾਂ ਅਤੇ ਪਾਰਕਾਂ ਵਿੱਚ ਵੀ ਖਿਡਾਰੀਆਂ/ਦਰਸ਼ਕਾਂ ਅਤੇ ਆਮ ਲੋਕਾਂ ਦੇ ਲਈ ਬੈਂਚ ਲਗਾਏ ਜਾਣਗੇ। ਇਸ ਮੌਕੇ ਕਲੱਬ ਦੇ ਸੈਕਟਰੀ ਗਗਨਦੀਪ ਮਹਿਰਾ, ਸਾਬਕਾ ਪ੍ਰਧਾਨ ਓਮਕਾਰ ਕਾਲੀਆ, ਐਡਵੋਕੇਟ ਪੀ.ਕੇ. ਤੁੱਲੀ, ਸਾਬਕਾ ਜ਼ੋਨਲ ਚੇਅਰਮੈਨ ਸੁਕੇਸ਼ ਜੋਸ਼ੀ, ਕਲੱਬ ਮੈਂਬਰ ਵਿਕਾਸ ਚੌਹਾਨ ਅਤੇ ਦਿਨੇਸ਼ ਸਿੰਘ ਆਦਿ ਹਾਜ਼ਰ ਸਨ। 
ਲੱਬ ਦੀ ਇਸ ਸੇਵਾ ਭਾਵਨਾ ਅਤੇ ਉਦਾਰ ਭੇਂਟ ਲਈ ਜਿਲ੍ਰਾ ਖੇਡ ਅਫ਼ਸਰ ਸ਼੍ਰੀ ਕੁਲਵਿੰਦਰ ਸਿੰਘ, ਬਾਸਕਿਟ ਬਾਲ ਕੋਚ ਸੁਨੀਲ, ਸੁਪਰਵਾਈਜ਼ਰ ਲਵਪ੍ਰੀਤ ਸਿੰਘ ਅਤੇ ਉੱਥੇ ਮੌਜੂਦ ਖਿਡਾਰੀਆਂ ਵੱਲੋਂ ਰੋਟਰੀ ਕਲੱਬ ਆਫ਼ ਕਪੂਰਥਲਾ ਡਾਊਨਟਾਊਨ ਦਾ ਤਹਿ ਦਿਲੋਂ ਧੰਨਵਾਦ ਕੀਤਾ ਗਿਆ।

Posted By: GAURAV MARIA

Latest News