Nazrana Times

ਪੰਜਾਬੀ

ਪਿੰਡ ਮੱਲ੍ਹੀਆ ਵਿੱਚ ਲੱਗੀਆਂ ਸਟਰੀਟ ਲਾਈਟਾਂ, ਸਟਰੀਟ ਲਾਈਟਾਂ ਲੱਗਣ ਨਾਲ ਪਿੰਡ ਮੱਲ੍ਹੀਆ ਰੁਸ਼ਨਾਇਆ ਨਵਕਰਨ ਸਿੰਘ ਮੱਲ੍ਹੀ

29 Jun, 2026 06:49 PM

ਟਾਂਗਰਾ - ਸੁਰਜੀਤ ਸਿੰਘ ਖਾਲਸਾ -ਮੱਲ੍ਹੀਆ ਪਿੰਡ ਜੋ ਕਿ ਇੱਕ ਇਤਿਹਾਸਿਕ ਨਗਰ ਵੀ ਹੈ ਅਤੇ ਜੀਟੀ ਰੋਡ ਤੇ ਸਥਿਤ ਉੱਪਰ ਵਸਿਆ ਹੋਇਆ ਨਗਰ ਹੈ। ਜੋ ਕਿ ਆਪਣੀ ਇੱਕ ਵੱਖਰੀ ਹੀ ਵਿਲੱਖਣਤਾ ਪੇਸ਼ ਕਰਦਾ ਹੈ। ਅਤੇ ਇਸ ਪਿੰਡ ਨੂੰ ਸੰਤਾਂ ਮਹਾਂਪੁਰਸ਼ਾਂ ਵੱਲੋਂ ਮੱਲਾ ਸ਼ਹਿਰ ਦਾ ਵੀ ਵਰ ਦਿੱਤਾ ਗਿਆ ਹੈ ਜੋ ਕਿ ਪਿੰਡ ਦੇ ਵਿਕਾਸ ਨੂੰ ਮੁੱਖ ਰੱਖਦਿਆਂ ਸੰਤਾਂ ਮਹਾਂਪੁਰਸ਼ਾਂ ਵੱਲੋਂ ਦਿੱਤਾ ਵਾਰ ਵੀ ਪੂਰਾ ਹੋ ਰਿਹਾ ਹੈ।, ਜੇਕਰ ਇਸ ਪਿੰਡ ਦੇ ਵਿਕਾਸ ਦੀ ਗੱਲ ਕਰੀਏ ਤਾਂ ਇਸ ਪਿੰਡ ਦਾ ਵਿਕਾਸ ਇਸ ਵਾਰ ਦੀ ਬਣੀ ਪੰਚਾਇਤ ਨੇ ਬੜੀ ਪ੍ਰਮੁਖਤਾ ਨਾਲ ਕਰਵਾਇਆ ਹੈ ਤੇ ਕਰਵਾ ਰਹੀ ਹੈ।, ਇਸ ਵਾਰ ਦੀ ਪੰਚਾਇਤ ਨੇ ਪਿੰਡ ਮੱਲ੍ਹੀਆ ਦੇ ਵਿਕਾਸ ਵਿੱਚ ਹਨੇਰੀ ਲਿਆਂਦੀ ਪਈ ਹੈ।, ਪਿੰਡ ਵਿੱਚ ਵਿਕਾਸ ਦੇ ਨਾਲ ਨਾਲ ਸਟਰੀਟ ਲਾਈਟਾਂ ਦਾ ਵੀ ਕੰਮ ਵੱਡੀ ਪੱਧਰ ਤੇ ਜਾਰੀ ਹੈ।, ਪਿੰਡ ਦੇ ਵਿਕਾਸ ਦੇ ਸਟਰੀਟ ਲਾਈਟਾਂ ਬਾਰੇ ਪਿੰਡ ਦੇ ਸਰਪੰਚ ਬੀਬੀ ਵਰਿੰਦਰ ਕੌਰ ਦੇ ਪਤੀ ਨਵਕਰਨ ਸਿੰਘ ਮੱਲ੍ਹੀ ਨਾਲ ਫੋਨ ਤੇ ਗੱਲਬਾਤ ਕਰਦਿਆਂ ਉਹਨਾਂ ਦੱਸਿਆ ਕਿ, ਕਿ ਪਿੰਡ ਵਿੱਚ ਜਿੱਥੇ ਬਾਜ਼ਾਰਾਂ ਦਾ ਕੰਮ ਵੱਡੀ ਪੱਧਰ ਤੇ ਜਾਰੀ ਹੈ ਉੱਥੇ ਹੀ ਸਟਰੀਟ ਲਾਈਟਾਂ ਦਾ ਕੰਮ ਵੀ ਹੋ ਰਿਹਾ ਹੈ ਉਹਨਾਂ ਕਿਹਾ ਕਿ ਪਿੰਡ ਵਿੱਚ ਹੁਣ ਤੱਕ 16 ਸਟਰੀਟ ਲਾਈਟਾਂ ਆਈਆਂ ਹਨ ਜੋ ਕਿ ਪਿੰਡ ਦੇ ਗੁਰਦੁਆਰਿਆਂ ਤੋਂ ਸ਼ੁਰੂਆਤ ਕੀਤੀ ਗਈ ਹੈ।, ਅਤੇ ਪਿੰਡ ਵਿੱਚ ਜਿੰਨੇ ਵੀ ਗੁਰਦੁਆਰੇ ਸਾਹਿਬ ਹਨ ਜਾਂ ਮੇਨ ਅਸਥਾਨ ਹਨ ਉਹਨਾਂ ਤੇ ਪਹਿਲਾਂ ਇਹ ਲਾਈਟਾਂ ਲਗਾਈਆਂ ਜਾਣਗੀਆਂ, ਉਹਨਾਂ ਨੇ ਕਿਹਾ ਕਿ 16 ਲਾਈਟਾਂ ਕੰਪਲੀਟ ਹੋ ਚੁੱਕੀਆਂ ਹਨ ਅਤੇ 40 ਲਾਈਟਾਂ ਦੀ ਡਿਮਾਂਡ ਹੋਰ ਕੀਤੀ ਗਈ ਹੈ। ਜੇਕਰ ਸਾਨੂੰ 40 ਲਾਈਟਾਂ ਮਿਲਦੀਆਂ ਹਨ ਤਾਂ ਸਾਰਾ ਪਿੰਡ ਹੀ ਲਾਈਟਾਂ ਨਾਲ ਰੁਸ਼ਨਾਏਗਾ।, ਇੱਥੇ ਹੀ ਨਵਕਰਨ ਸਿੰਘ ਮੱਲੀ ਨੇ ਕਿਹਾ ਕਿ ਪਿੰਡ ਦੀ ਪੰਚਾਇਤ ਪੂਰੇ ਪਿੰਡ ਦੇ ਸਹਿਯੋਗ ਨਾਲ ਬਣੀ ਹੈ ਅਤੇ ਸਾਡਾ ਵੀ ਫਰਜ਼ ਬਣਦਾ ਹੈ ਕਿ ਅਸੀਂ ਪਿੰਡ ਵਾਸਤੇ ਵੱਧ ਤੋਂ ਵੱਧ ਵਿਕਾਸ ਦਾ ਕੰਮ ਕਰਵਾਈਏ ਉਹਨਾਂ ਕਿਹਾ ਕਿ ਸਾਨੂੰ ਜਿਵੇਂ ਜਿਵੇਂ ਵੀ ਕੋਈ ਗਰਾਂਟ ਮਿਲਦੀ ਜਾ ਰਹੀ ਉਵੇਂ ਉਵੇਂ ਹੀ ਪਿੰਡ ਦਾ ਸਰਵਪੱਖੀ ਵਿਕਾਸ ਕਰਵਾ ਰਹੇ ਹਨ।, ਇੱਥੇ ਹੀ ਇਹ ਦੱਸਣਯੋਗ ਹੈ ਕਿ ਪਿੰਡ ਦਾ ਜੋ ਮੇਨ ਚੌਂਕ ਗੁਰਦੁਆਰਾ ਧਰਮਸਾਲਾ ਸਾਹਿਬ ਦਾ ਚੌਂਕ ਹੈ ਉਹ ਅਜੇ ਤੱਕ ਕੋਈ ਵੀ ਪੰਚਾਇਤ ਪੱਕਾ ਨਹੀਂ ਬਣਾ ਸਕੀ ਅਤੇ ਉਸ ਬਾਰੇ ਗੱਲ ਕੀਤੀ ਤਾਂ ਉਹਨਾਂ ਨੇ ਕਿਹਾ ਕਿ ਬਹੁਤ ਜਲਦੀ ਹੀ ਇਹ ਵੀ ਪੱਕਾ ਕੀਤਾ ਜਾਵੇਗਾ।,, ਇੱਥੇ ਇਹ ਜ਼ਿਕਰਯੋਗ ਹੈ ਕਿ ਅੱਜ ਤਕ ਜਿੰਨੀਆਂ ਵੀ ਪੰਚਾਇਤਾਂ ਬਣੀਆਂ ਹਨ ਸਾਰੀਆਂ ਹੀ ਪੰਚਾਇਤਾਂ ਇਸ ਚੌਂਕ ਨੂੰ ਪੱਕਾ ਕਰਾਉਣ ਵਿੱਚ ਅਸਫਲ ਰਹੀਆਂ ਹਨ।,ਪਿੰਡ ਵਿਚ ਇਸ ਕੱਚੇ ਚੌਂਕ ਨੂੰ ਪੱਕਾ ਨਾ ਕਰਾਉਣ ਦੀ ਚਰਚਾ ਪੂਰੇ ਜੋਰਾਂ ਤੇ ਹੈ, ਹੁਣ ਵੇਖਣਾ ਇਹ ਹੋਵੇਗਾ ਕਿ ਇਸ ਵਾਰ ਦੀ ਪੰਚਾਇਤ ਜੋ ਕਿ ਬਹੁਤ ਹੀ ਸੁਲਝੀ ਹੋਈ ਪੰਚਾਇਤ ਹੈ। ਕੀ ਇਸ ਕੱਚੇ ਚੌਂਕ ਵੱਲ ਧਿਆਨ ਦੇਵੇਗੀ,

Posted By: GURBHEJ SINGH ANANDPURI

Latest News