Nazrana Times

ਪੰਜਾਬੀ

ਕਥਾ ਵਾਚਕ ਭਾਈ ਦਲਵਿੰਦਰ ਸਿੰਘ ਅੱਪਰਾ ਦੀ ਅਗਵਾਈ ਵਿੱਚ ਅੱਪਰਾ ਤੋਂ ਤਖ਼ਤ ਸ੍ਰੀ ਹਜ਼ੂਰ ਸਾਹਿਬ ਯਾਤਰਾ ਜੈਕਾਰਿਆਂ ਨਾਲ ਹੋਈ ਰਵਾਨਾ

31 May, 2026 09:14 AM

ਅੱਪਰਾ, 31 ਮਈ (ਤੀਰਥ ਸਿੰਘ ਮੈਂਗੜਾ)-ਸ਼ਹੀਦ ਬਾਬਾ ਦੀਪ ਸਿੰਘ ਗੁਰਮਤਿ ਪ੍ਰਚਾਰ ਮਿਸ਼ਨ ਅਤੇ ਕਥਾ ਵਾਚਕ ਭਾਈ ਦਲਵਿੰਦਰ ਸਿੰਘ ਅੱਪਰਾ ਦੀ ਅਗਵਾਈ ਵਿੱਚ ਯਾਤਰਾ ਤਖ਼ਤ ਸ੍ਰੀ ਹਜ਼ੂਰ ਸਾਹਿਬ ਜੀ ਲਈ ਬੋਲੋ ਸੋ ਨਿਹਾਲ, ਸਤਿ ਸ੍ਰੀ ਅਕਾਲ ਦੇ ਜੈਕਾਰਿਆਂ ਨਾਲ ਰਵਾਨਾ ਹੋਈ। ਜਾਣਕਾਰੀ ਦਿੰਦੇ ਹੋਏ ਭਾਈ ਦਲਵਿੰਦਰ ਸਿੰਘ ਅੱਪਰਾ ਨੇ ਜਾਣਕਾਰੀ ਦਿੰਦੇ ਹੋਏ ਦੱਸਿਆ ਕਿ ਇਹ ਅੱਜ 31 ਮਈ ਨੂੰ ਰਵਾਨਾ ਹੋ ਕੇ 11 ਜੂਨ ਨੂੰ ਵਾਪਿਸ ਅੱਪਰਾ ਪਰਤੇਗੀ। ਉਨ੍ਹਾਂ ਨੇ ਅੱਗੇ ਦੱਸਿਆ ਕਿ ਇਹ ਯਾਤਰਾ ਗੁ. ਦੇਗਸਰ ਸਾਹਿਬ, ਗੁ ਬਾਬਾ ਮੋਤੀ ਰਾਮ, ਫਤਿਹਗੜ੍ਹ ਸਾਹਿਬ, ਜੋਤੀ ਸਰੂਪ ਸਾਹਿਬ, ਗੁਰੂ ਕਾ ਤਾਲ ਆਗਰਾ, ਗੁ ਦਮਦਮਾ ਸਾਹਿਬ ਆਗਰਾ, ਸ਼ੇਰ ਸ਼ਿਕਾਰ ਸਾਹਿਬ ਮਚਕੁੰਡ, ਗੁ ਸ਼ਿਵਪੁਰੀ, ਦਮਦਮਾ ਸਾਹਿਬ ਬਿਆਵਰਾ, ਗੁਰੂ ਨਾਨਕ ਘਾਟ ਉਜੈਨ, ਗੁਰਦੁਆਰਾ ਪ੍ਰਭੂ ਮਿਲਾਪ ਬਲਵਾੜਾ, ਬੜੀ ਸੰਗਤ ਸਾਹਿਬ ਬੁਰਹਾਨਪੁਰ, ਗੁਰਦੁਆਰਾ ਬਾਬਾ ਨਾਮਦੇਵ ਬਰਸੀ, ਘਰ ਬਾਬਾ ਨਾਮਦੇਵ ਜੀ, ਗੁਰਦੁਆਰਾ ਲੰਗਰ ਸਾਹਿਬ, ਤਖ਼ਤ ਸੱਚਖੰਡ ਸ੍ਰੀ ਹਜ਼ੂਰ ਸਾਹਿਬ ਤੇ ਨਾਂਦੇੜ ਸਾਹਿਬ ਹੋਰ ਗੁਰਦੁਆਰੇ, ਨਾਨਕ ਝੀਰਾ ਸਾਹਿਬ, ਗੁਰਦੁਆਰਾ ਮਾਤਾ ਭਾਗ ਕੌਰ, ਗੁਰਦੁਆਰਾ ਜਨਮ ਅਸਥਾਨ ਭਾਈ ਸਾਹਿਬ ਸਿੰਘ ਜੀ, ਗੁਰਦੁਆਰਾ ਚਾਰ ਸਾਹਿਬਜ਼ਾਦੇ, ਗੁਪਤਸਰ ਸਾਹਿਬ, ਗੁਰਦੁਆਰਾ ਗੁਰੂ ਨਾਨਕ ਸਾਹਿਬ ਧੁਲੀਆ, ਗੁਰਦੁਆਰਾ ਬਾਬਾ ਬੁੱਢਾ ਸਾਹਿਬ ਇੰਦੌਰ, ਗੁਰਦੁਆਰਾ ਦਾਤਾ ਬਣਦੀ ਛੋੜ ਗਵਾਲੀਅਰ, ਰਕਾਬ ਗੰਜ ਸਾਹਿਬ, ਬੰਗਲਾ ਸਾਹਿਬ, ਸੀਸ ਗੰਜ ਸਾਹਿਬ, ਗੁਰਦੁਆਰਾ ਪਾਤਸ਼ਾਹੀ 9ਵੀ ਤਰਾਵੜੀ, ਗੁਰਦੁਆਰਾ ਪਾਤਸ਼ਾਹੀ 6ਵੀ ਕੁਰੂਕਸ਼ੇਤਰ, ਗੁਰਦੁਆਰਾ ਮੰਜੀ ਸਾਹਿਬ ਅੰਬਾਲਾ ਆਦਿ ਗੁਰਦਵਾਰਿਆ ਦੇ ਦਰਸ਼ਨ ਦੀਦਾਰੇ ਸੰਗਤਾਂ ਨੂੰ ਕਰਵਾਏ ਜਾਣਗੇ।

Posted By: GURBHEJ SINGH ANANDPURI

Latest News