ਗੁਰਦੁਆਰਾ , ਮਾਰਕਸਲੋਹ ਡਿਊਸਬੁਰਗ , ਜਰਮਨੀ ਵਿਖੇ ਖਾਲਸਾ ਸਾਜਨਾ ਦਿਵਸ , ਪ੍ਰਕਾਸ਼ ਪੁਰਬ ਪਹਿਲੇ ਪਾਤਸ਼ਾਹ ਜੀ ਦੇ ਸਬੰਧ ਵਿੱਚ ਵਿਸ਼ੇਸ਼ ਗੁਰਮਤਿ ਸਮਾਗਮ ਹੋਇਆ।
ਲਾਇਪਸ਼ਿਗ 27 ਅਪ੍ਰੈਲ , ਜਗਦੀਸ਼ ਸਿੰਘ ਆਂਖਨ
ਗੁਰਦੁਆਰਾ ਧੰਨ ਧੰਨ ਸ਼੍ਰੀ ਗੁਰੂ ਰਾਮਦਾਸ ਜੀ ਡਿਊਸਬੁਰਗ ਵਿਖੇ 26 ਅਪ੍ਰੈਲ 2026 ਦਿਨ ਐਤਵਾਰ ਨੂੰ ਵਿਸ਼ੇਸ਼ ਗੁਰਮਤਿ ਸਮਾਗਮ ਖਾਲਸਾ ਪੰਥ ਦੇ ਸਾਜਨਾ ਦਿਵਸ ਵਿਸਾਖੀ ਅਤੇ ਪ੍ਰਕਾਸ਼ ਪੁਰਬ ਸ਼੍ਰੀ ਗੁਰੂ ਨਾਨਕ ਦੇਵ ਜੀ ਦੇ ਸਬੰਧ ਵਿੱਚ ਸਮੂਹ ਸਾਧ ਸੰਗਤ ਦੇ ਸਹਿਯੋਗ ਨਾਲ ਗੁ.ਪ੍ਰ. ਕਮੇਟੀ ਵੱਲੋ ਬਹੁਤ ਹੀ ਸ਼ਰਧਾ ਭਾਵਨਾ ਨਾਲ ਕਰਵਾਇਆ ਗਿਆ।ਇਸ ਸਬੰਧ ਵਿੱਚ 24 ਅਪ੍ਰੈਲ ਦਿਨ ਸ਼ੁੱਕਰਵਾਰ ਨੂੰ ਅਖੰਡ ਪਾਠ ਸਾਹਿਬ ਦੀ ਆਰੰਭਤਾ ਕੀਤੀ ਗਈ ਜਿੰਨ੍ਹਾ ਦੇ ਭੋਗ 26 ਅਪ੍ਰੈਲ ਦਿਨ ਐਤਵਾਰ ਸਵੇਰੇ ਪਾਉਣ ਉਪਰੰਤ ਦੀਵਾਨ ਸਜਾਏ ਗਏ ਜਿਸ ਵਿੱਚ ਇਟਲੀ ਰੋਮ ਤੋਂ ਪੁੱਜੇ ਕਵੀਸ਼ਰੀ ਜੱਥਾ ਭਾਈ ਸਰਬਜੀਤ ਸਿੰਘ ਮਾਣਕਪੁਰੀ ਅਤੇ ਉਂਨ੍ਹਾ ਦੇ ਸਾਥੀਆ ਨੇ ਗੁਰ ਇਤਿਹਾਸ ਨਾਲ ਸਾਧ ਸੰਗਤ ਨੂੰ ਜੋੜਿਆ। ਵਿਸ਼ੇਸ਼ ਤੌਰ ਭਾਈ ਜਗਦੀਸ਼ ਸਿੰਘ ਆਖਨ ਸਿੱਖ ਸੰਦੇਸ਼ਾ ਜਰਮਨੀ ਨੇ ਬਹੁਤ ਹੀ ਭਾਵਪੂਰਤ ਢੰਗ ਸਾਧ ਸੰਗਤ ਨਾਲ ਗੁਰੂ ਨਾਨਕ ਸਾਹਿਬ ਦੀਆ ਬਖਸ਼ਿਸ਼ਾ ਅਤੇ ਖਾਲਸਾ ਸਾਜਨਾ ਦਿਵਸ ਵਿਸਾਖੀ 1469 ਈ. ਤੋਂ 1699 ਈ. ਤੱਕ ਵਿਚਾਰਾਂ ਦੀ ਵਿਸ਼ੇਸ਼ ਸ਼ਾਝ ਪਾਈ। ਇਸ ਸਮੇ ਨਿਸ਼ਾਨ ਸਾਹਿਬ ਦੇ ਚੋਲਾ ਸਾਹਿਬ ਬਦਲਣ ਦੀ ਸੇਵਾ ਸਮੂਹ ਸੰਗਤ ਵੱਲੋਂ ਬਹੁਤ ਸ਼ਰਧਾ ਭਾਵਨਾ ਨਾਲ ਕੀਤੀ ਗਈ। ਸਮੂਹ ਸਾਧ ਸੰਗਤ ਵੱਲੋ ਸੱਮੁਚੀਆ ਸੇਵਾਂਵਾ ਤਨ ਮਨ ਧਨ ਨਾਲ ਨਿਭਾਉਂਦੇ ਹੋਏ ਇਸ ਸਮਾਗਮ ਵਿੱਚ ਹਾਜ਼ਰੀਆ ਭਰ ਕੇ ਗੁਰੂ ਸਾਹਿਬ ਦੀਆ ਬਖਸ਼ਿਸ਼ਾਂ ਪ੍ਰਾਪਤ ਕੀਤੀਆ ਗਈਆਂ। ਗੁਰੂ ਘਰ ਦੇ ਗ੍ਰੰਥੀ ਭਾਈ ਰਣਜੀਤ ਸਿੰਘ ਭਾਈ ਪੂਰਨ ਸਿੰਘ ਭਾਈ ਪ੍ਰੀਤਮ ਸਿੰਘ ਨੇ ਸ਼ਬਦ ਕੀਰਤਨ ਹਰਿ ਜਸ ਸਰਵਣ ਕਰਵਾਇਆ। ਸਮੂਹ ਪ੍ਰਬੰਧਕ ਸਾਹਿਬਾਨ ਨੇ ਸਮੂਹ ਸਾਧ ਸੰਗਤ ਨੂੰ ਇਸ ਮਹਾਨ ਪੁਰਬ ਵਿਸਾਖੀ ਦੀ ਲੱਖ-ਲੱਖ ਵਧਾਈਆ ਦਿੱਤੀਆ। ਸਟੇਜ ਸਕੱਤਰ ਦੀ ਸੇਵਾ ਬਾਖੂਬੀ ਨਿਭਾਉਂਦੇ ਹੋਏ ਸ੍ਰ. ਸਤਨਾਮ ਸਿੰਘ ਨੇ ਕਵੀਸ਼ਰੀ ਜੱਥੇ , ਭਾਈ ਜਗਦੀਸ਼ ਸਿੰਘ ਆਖਨ ਅਤੇ ਸਮੂਹ ਸਾਧ ਸੰਗਤ ਦਾ ਇਸ ਸਮਾਗਮ ਵਿੱਚ ਹਾਜ਼ਰੀਆ ਭਰਨ ਅਤੇ ਸੇਵਾਂਵਾ ਨਿਭਾਉਣ ਲਈ ਬਹੁਤ ਬਹੁਤ ਧੰਨਵਾਦ ਕੀਤਾ । ਗੁਰੂ ਕਾ ਲੰਗਰ ਅਤੁੱਟ ਵਰਤਿਆ।
Posted By: GURBHEJ SINGH ANANDPURI