Nazrana Times

ਪੰਜਾਬੀ

ਟੈਟੂ ਬਣਾਉਣ ਵਾਲੀ ਦੁਕਾਨ ਨੂੰ ਅੱਗ ਲੱਗਣ ਕਾਰਣ ਸਾਰਾ ਸਮਾਨ ਸੜ ਕੇ ਸੁਆਹ

05 Jun, 2026 04:40 PM

ਅੱਪਰਾ, 5 ਜੂਨ (ਤੀਰਥ ਸਿੰਘ ਮੈਂਗੜ੍ਹਾ)- ਕਸਵਾ ਅੱਪਰਾ ਦੇ ਅੱਡਾ ਫਿਲੌਰ ਵਾਲਾ ਵਿਖੇ ਇੱਕ ਟੈਟੂ ਦੀ ਦੁਕਾਨ ਨੂੰ ਅੱਗ ਲੱਗਣ ਕਾਰਣ ਸਾਰਾ ਸਮਾਨ ਸੜਕੇ ਸੁਆਹ ਹੋ ਗਿਆ | ਘਟਨਾ ਸੰਬੰਧੀ ਜਾਣਕਾਰੀ ਦਿੰਦਿਆਂ ਦੁਕਾਨ ਦੇ ਮਾਲ ਪਰਦੀਪ ਸਿੰਘ ਉਰਫ ਸੋਨਾ ਵਾਸੀ ਪਿੰਡ ਅੱਪਰਾ ਨੇ ਦੱਸਿਆ ਕਿ ਉਸਦੀ ਟੈਟੂ ਬਣਾਉਣ ਦੀ ਦੁਕਾਨ 'ਸੋਨਾ ਟੈਟੂਜ਼' ਦੇ ਨਾਂ 'ਤੇ ਬੱਸ ਅੱਡਾ ਫਿਲੌਰ ਵਾਲਾ ਨੇੜੇ ਲੱਖ ਦਾਤਾ ਦਰਬਾਰ ਵਿਖੇ ਸਥਿਤ ਹੈ | ਬੀਤੀ ਰਾਤ ਦੁਕਾਨ ਨੂੰ ਅਚਾਨਕ ਅੱਗ ਲੱਗ ਗਈ, ਜਿਸ ਕਾਰਣ ਦੁਕਾਨ ਦੀ ਸਾਰੀ ਸੀਲਿੰਗ, ਏ. ਸੀ, ਲੈਪਟਾਪ, ਪਿ੍ੰਟਰ, ਟੈਟੂ ਬਣਾਉਣ ਵਾਲੀਆਂ ਮਸ਼ੀਨਾਂ, ਸੈਟੀਆਂ ਤੇ ਹੋਰ ਸਾਰਾ ਸਾਨ ਸੜਕੇ ਸੁਆਹ ਹੋ ਗਿਆ | ਪਰਦੀਪ ਸੋਨਾ ਨੇ ਦੱਸਿਆ ਕਿ ਉਕਤ ਘਟਨਾ ਦੇ ਕਾਰਣ ਲੱਗ ਭੱਗ ਮੇਰਾ 4 ਲੱਖ ਰੁਪਏ ਦਾ ਨੁਕਸਾਨ ਹੋ ਗਿਆ | ਘਟਨਾ ਸੰਬੰਧੀ ਅੱਪਰਾ ਪੁਲਿਸ ਨੂੰ ਸੂਚਿਤ ਕਰ ਦਿੱਤਾ ਗਿਆ ਹੈ |

Posted By: GURBHEJ SINGH ANANDPURI

Latest News