Nazrana Times

ਪੰਜਾਬੀ

ਸੱਤਾਂ ਦੀਆਂ ਟਪੂਸੀਆਂ!

28 Apr, 2026 04:43 PM

ਸੱਤਾਂ ਦੀਆਂ ਟਪੂਸੀਆਂ!
 

'ਘਾਲ਼ੇ-ਮਾਲ਼ੇ' ਤਾਂ ਹਰਿਕ ਨੇ ਕਰੇ ਹੁੰਦੇ
ਬਿਜ਼ਨਸ ਕਰਦੇ ਹੋਏ ਕਾਰੋਬਾਰੀਆਂ ਨੇ।
ਮਗਰ ਪੈਂਦੀਆਂ 'ਉੱਪਰੋਂ ਹੁਕਮ' ਪਾ ਕੇ
ਦੋਵੇਂ ਈਡੀਆਂ ਸੀਬੀਆਂ ਭਾਰੀਆਂ ਜੀ।
ਇੱਕ-ਅੱਧ ਤਾਂ ਸੌਖਿਆਂ 'ਹਜ਼ਮ' ਹੁੰਦਾ
'ਕੱਠੇ ਸੱਤਾਂ 'ਟਪੂਸੀਆਂ' ਮਾਰੀਆਂ ਜੀ।
ਅਚਨਚੇਤ ਹੀ 'ਭਾਣਾ ਵਰਤਾਇ' ਦਿੱਤਾ
ਕਹਿੰਦੇ ਕਮਲ ਦੀਆਂ ਹੈਂਸਿਆਰੀਆਂ ਜੀ
ਸੋਸ਼ਲ ਮੀਡ੍ਹੀਆ ਲ੍ਹਾਣਤਾਂ ਨਾਲ਼ ਭਰਿਆ
ਕੋਈ ਗਲ੍ਹਤ ਤੇ ਕੋਈ ਕਹੀ ਸਹੀ ਜਾਂਦਾ।
ਦਲਬਦਲੀਆਂ 'ਥੋਕ' ਦੇ ਭਾਅ ਹੋਈਆਂ
ਚਾਰੇ ਪਾਸੇ ਤਦ ਰੌਲ਼ਾ ਇਹ ਪਈ ਜਾਂਦਾ!
ਤਰਲੋਚਨ ਸਿੰਘ ਦੁਪਾਲ ਪੁਰ
001-408-905-5517

Posted By: Tarlochan Singh Dupalpur

Latest News