ਡੇਰਾ ਬਾਬਾ ਪੰਜ ਪੀਰ ਦੇ ਸਾਲਾਨਾ ਮੇਲੇ 28 ਤੇ 29 ਜੂਨ ਸਬੰਧੀ ਪ੍ਰੀਤ ਸੰਗੋਜਲਾ ਪੱਤਰਕਾਰ ਤੇ ਸਮੁੱਚੀ ਟੀਮ, ਐਸ ਐਚ ਓ ਨਾਹਰ ਐਸ ਐਚ ਓ ਹਰਦੀਪ ਸਿੰਘ ਨੂੰ ਦਿੱਤਾ ਗਿਆ ਸੱਦਾ ਪੱਤਰ
ਕਪੂਰਥਲਾ , 25 ਜੂਨ ਗੌਰਵ ਮੜੀਆ
ਕਾਂਜਲੀ ਰੋਡ ਕਪੂਰਥਲਾ ਵਿਖੇ ਹਰ ਸਾਲ ਦੀ ਤਰ੍ਹਾਂ ਇਸ ਸਾਲ ਵੀ ਬੀਬੀ ਸ਼ੱਬੋ ਸਰਕਾਰ ਜੀ ਮੁੱਖ ਸੇਵਾਦਾਰ ਦੀ ਦੇਖ ਰੇਖ ਹੇਠ ਪੀਰ ਬਾਬਾ ਪੰਜ ਪੀਰ ਜੀ ਦਾ ਸਲਾਨਾ ਮੇਲਾ ਬੜੀ ਸ਼ਰਧਾ ਅਤੇ ਧੂਮ ਧਾਮ ਨਾਲ ਸਮੂਹ ਸੰਗਤ ਅਤੇ ਐਨ ਆਰ ਆਈ ਵੀਰਾਂ ਦੇ ਸਹਿਯੋਗ ਨਾਲ ਮਨਾਇਆ ਜਾਂਦਾ ਹੈ ।ਹਰ ਸਾਲ ਦੀ ਤਰ੍ਹਾਂ ਇਸ ਵਾਰ ਵੀ ਮੇਲੇ ਦੀਆਂ ਤਿਆਰੀਆਂ ਪੂਰੀਆਂ ਕਰ ਲਈਆਂ ਗਈਆਂ ਹਨ ਅਤੇ ਮੁੱਖ ਸ਼ਖਸ਼ੀਅਤਾਂ ਨੂੰ ਸੱਦੇ ਪੱਤਰ ਦਿੱਤੇ ਜਾ ਰਹੇ ਹਨ।
ਇਸੇ ਲੜੀ ਤਹਿਤ ਅੱਜ ਪ੍ਰੀਤ ਸੰਗੋਜਲਾ ਪੱਤਰਕਾਰ ਕਪੂਰਥਲਾ, ਅਮਨਦੀਪ ਨਾਹਰ ਐਸ ਐਚ ਓ ਸਿਟੀ, ਹਰਦੀਪ ਸਿੰਘ ਐਸ ਐਚ ਓ ਕੋਤਵਾਲੀ, ਬਾਬਾ ਵਿਜੇ ਕੁਮਾਰ ਜੀ ਮੁੱਖ ਸੇਵਾਦਾਰ ਪੀਰ ਬਾਬਾ ਕਾਹਨੇ ਸ਼ਾਹ ਜੀ, ਬਾਬਾ ਰਜਿੰਦਰ ਢਿਲੋਂ ਜੀ, ਐਡਵੋਕੇਟ ਹਰਜੀਤ ਸਿੰਘ, ਸੁਖਵਿੰਦਰ ਸੋਹੀ ਪੱਤਰਕਾਰ ਕਪੂਰਥਲਾ , ਬਰਿੰਦਰ ਚਾਨਾ ਮੁੱਖ ਸੰਪਾਦਕ ਕਪੂਰਥਲਾ ਨਿਊਜ, ਜੋਗਿੰਦਰ ਸਿੰਘ ਜਾਤੀਕੇ ਪੱਤਰਕਾਰ ਭੰਡਾਲ ਬੇਟ, ਪ੍ਰਮਜੀਤ ਸਨੀ ਯੂ ਕੇ ਨੂੰ ਸੱਦਾ ਪੱਤਰ ਦਿੱਤਾ ਗਿਆ ।
ਮੇਲੇ ਵਿੱਚ ਵਿਸ਼ੇਸ਼ ਤੌਰ ਪੰਜਾਬ ਦੇ ਪ੍ਰਸਿੱਧ ਕਵਾਲ ਰਾਂਝਣ ਅਲੀ, ਅਮਨ ਅਲੀ ਨਕਾਲ, ਪੰਜਾਬ ਦਾ ਪ੍ਰਸਿੱਧ ਗਾਇਕ ਕੇ ਐਸ ਕਰਨ ਯੂ ਕੇ ਇਸ ਸਮੇਂ ਹੋਰਨਾਂ ਤੋਂ ਵਿਲਾਵਾਂ ਬੀਬੀ ਸ਼ੱਬੋ ਸਰਕਾਰ ਮੁਖ ਸੇਵਾਦਾਰ ਪੰਜ ਪੀਰ ,ਬਾਬਾ ਵਿਜੇ ਕੁਮਾਰ ਜੀ ਮੁੱਖ ਸੇਵਾਦਾਰ ਪੀਰ ਬਾਬਾ ਕਾਹਨੇ ਸ਼ਾਹ ਜੀ , ਬੰਟੀ ਜੀ ਆਦਿ ਸ਼ਾਮਿਲ ਸਨ।
Posted By: GURBHEJ SINGH ANANDPURI