Nazrana Times

ਪੰਜਾਬੀ

ਗਾਇਕ ਧਰਮਿੰਦਰ ਮਸਾਣੀ ਪੰਜਾਬੀ ਸਾਹਿਤ ਸਭਾ ਬੈਡਫੋਰਡ ਦੁਆਰਾ ਕਰਵਾਈ ਜਾ ਰਹੀ "ਸੂਫ਼ੀਆਨਾ ਸ਼ਾਮ" ਵਿੱਚ ਬਿਖੇਰਨਗੇ ਸੂਫ਼ੀਆਨਾ ਗਾਇਕੀ ਦੇ ਰੰਗ

03 Jul, 2026 05:03 PM

ਬੈਡਫੋਰਡ/ ਲੰਡਨ/ਅੱਪਰਾ, 3 ਜੁਲਾਈ (ਤੀਰਥ ਸਿੰਘ ਮੈਂਗੜ੍ਹਾ)-ਪ੍ਰਸਿੱਧ ਨੌਜਵਾਨ ਲੋਕ ਗਾਇਕ ਧਰਮਿੰਦਰ ਮਸਾਣੀ ਪੰਜਾਬੀ ਸਾਹਿਤ ਸਭਾ ਬੈਡਫੋਰਡ (ਯੂ ਕੇ) ਦੁਆਰਾ ਅੱਜ ਕਰਵਾਈ ਜਾ ਰਹੀ "ਸੂਫ਼ੀਆਨਾ ਸ਼ਾਮ" ਰਾਂਹੀ ਸੂਫ਼ੀਆਨਾ ਗਾਇਕੀ ਦੇ ਰੰਗ ਬਿਖੇਰਨ ਜਾ ਰਹੇ ਹਨ। ਇਸ ਸੰਬੰਧੀ ਜਾਣਕਾਰੀ ਦਿੰਦਿਆਂ ਲੋਕ ਗਾਇਕ ਧਰਮਿੰਦਰ ਮਸਾਣੀ ਨੇ ਦੱਸਿਆ ਕਿ ਇਹ ਸੂਫ਼ੀਆਨਾ ਸ਼ਾਮ ਅੱਜ ਮਿਤੀ 4 ਜੁਲਾਈ ਦਿਨ ਸ਼ਨੀਵਾਰ ਨੂੰ ਸ਼ਾਮ 6-30 ਤੋਂ ਲੈ ਕੇ ਰਾਤ 10 ਵਜੇ ਤੱਕ ਪੈਰਿਸ ਚਰਚ ਹਾਲ ਹੈਰੋਵਡਿਨ ਰੋਡ ਬੈਡਫੋਰਡ ਵਿਖੇ ਕਰਵਾਈ ਜਾ ਰਹੀ ਹੈ। ਗਾਇਕ ਧਰਮਿੰਦਰ ਮਸਾਣੀ ਨੇ ਸਮੂਹ ਪੰਜਾਬੀ ਪੰਜਾਬ, ਪੰਜਾਬੀ ਤੇ ਪੰਜਾਬੀਅਤ ਨੂੰ ਪਿਆਰ ਕਰਨ ਵਾਲਿਆਂ ਨੂੰ ਇਸ ਸਮਾਗਮ ਵਿੱਚ ਸ਼ਿਰਕਤ ਕਰਨ ਦਾ ਨਿੱਘਾ ਸੱਦਾ ਦਿੱਤਾ।

Posted By: GURBHEJ SINGH ANANDPURI

Latest News