Nazrana Times

ਪੰਜਾਬੀ

ਪੰਜਾਬ ਹੁਣ ਇੱਕ ਵਾਰ ਫਿਰ ਬੀ. ਜੇ. ਪੀ. ਦਾ ਗੁਲਾਮ ਹੋ ਜਾਏਗਾ , ਫਿਰ ਸਿੱਖ ਅੱਖਾਂ ਵਿੱਚ ਘਸੁੰਨ ਦੇ ਕੇ ਰੋਇਆ ਕਰਨਗੇ — ਕਰਨੈਲ ਸਿੰਘ ਪੰਜੋਲੀ

09 May, 2026 05:35 PM

ਫ਼ਤਹਿਗੜ੍ਹ ਸਾਹਿਬ 9 ਮਈ 2026 ,ਨਜ਼ਰਾਨਾ ਟਾਈਮਜ-  ਸੀਨੀਅਰ ਅਕਾਲੀ ਆਗੂ ਅਤੇ ਸ਼੍ਰੋਮਣੀ ਗੁਰਦੁਆਰਾ ਪ੍ਰਬੰਧਕ ਕਮੇਟੀ ਦੇ ਮੈਂਬਰ ਜਥੇਦਾਰ ਕਰਨੈਲ ਸਿੰਘ ਪੰਜੋਲੀ ਨੇ ਖਾਲ਼ਸਾ ਪੰਥ ਨੂੰ ਸੁਚੇਤ ਕਰਦਿਆਂ ਕਿਹਾ ਹੈ ਕਿ ਜੇ ਸਿੱਖ ਪੰਥ ਨੇ ਏਕਤਾ ਕਰਕੇ 2027 ਦੀਆ ਚੋਣਾਂ ਨਾ ਲੜੀਆਂ ਤਾਂ ਸਿੱਖ ਸ਼ਕਤੀ ਦੀ ਹਾਰ ਅਟੱਲ ਹੈ ਅਤੇ ਪੰਜਾਬ ਬੀ.ਜੇ .ਪੀ. ਦਾ ਗੁਲਾਮ ਹੋ ਜਾਏਗਾ । ਬੰਗਾਲ ਵਿੱਚ ਜਿਸ ਤਰਾ ਬੁਰਛਾ ਗਰਦੀ ਕਰਕੇ ਬੀ. ਜੇ. ਪੀ. ਨੇ ਚੋਣਾ ਜਿੱਤੀਆ ਹਨ ਅਤੇ ਜਿਸ ਤਰਾ ਇਲੈਕਸ਼ਨ ਕਮਿਸ਼ਨ ਨੇ ਨੰਗੇ ਚਿੱਟੇ ਰੂਪ ਵਿੱਚ ਬੀ.ਜੇ. ਪੀ. ਦੀ ਮਦਦ ਕੀਤੀ ਹੈ ਇਹ ਸਾਰੀ ਧੱਕੇਸ਼ਾਹੀ ਪੁਰੇ ਦੇਸ਼ ਨੇ ਅੱਖਾਂ ਨਾਲ ਵੇਖੀ ਹੈ । ਪ੍ਰੰਤੂ ਬਦਕਿਸਮਤੀ ਕਿ ਕਿਸੇ ਵੀ ਰਾਜਨੀਤਕ ਪਾਰਟੀ ਨੇ ਨਾ ਤਾਂ ਮਮਤਾ ਬੈਨਰਜੀ ਦੀ ਮਦਦ ਕੀਤੀ ਹੈ ਅਤੇ ਨਾ ਬੀ.ਜੇ .ਪੀ . ਦੀ ਧੱਕੇਸ਼ਾਹੀ ਵਿਰੁੱਧ ਕੋਈ ਸੰਘਰਸ਼ ਅਰੰਭ ਕੀਤਾ ਹੈ । ਇਹ ਸੱਚ ਹੈ ਕਿ ਬੀ.ਜੇ.ਪੀ. ਨੂੰ ਪਤਾ ਹੈ ਕਿ ਬਹੁਗਿਣਤੀ ਰਾਜਨੀਤਕ ਆਗੂ ਚੋਰ ਹਨ ਇਸ ਲਈ ਜਿਹੜਾ ਬੋਲੇਗਾ ਉਸ ਪਿੱਛੇ ਈ ਡੀ ਪਾ ਦਿੱਤੀ ਜਾਏਗੀ । ਇਹ ਹੀ ਹਾਲ ਪੰਜਾਬ ਦਾ ਹੋਏਗਾ , ਪੰਥਕ ਵੋਟ ਬੁਰੀ ਤਰਾਂ ਵੰਡੀ ਹੋਈ ਹੈ ਕੁੱਝ ਈ ਡੀ ਤੋ ਡਰਦੇ ਬੀ.ਜੇ. ਪੀ. ਵਿਰੁੱਧ ਬੋਲ ਨਹੀਂ ਰਹੇ । ਕਾਂਗਰਸ, ਅਕਾਲੀ ਸਾਰੇ ਕੁਰੱਪਸ਼ਨ ਵਿੱਚ ਲੱਥਪੱਥ ਹੋਏ ਪਏ ਹਨ ਇਸ ਕਰਕੇ ਬੀ .ਜੀ.ਪੀ. ਵਿਰੁੱਧ ਸੰਘਰਸ਼ ਕਰਨ ਤੋ ਡਰਦੇ ਹਨ । ਆਮ ਆਦਮੀ ਪਾਰਟੀ ਤਾ ਬੀਜੇਪੀ ਦੀ ਕਾਰਬਨ ਕਾਪੀ ਹੈ । ਰਹੀ ਗੱਲ ਪੰਥਕ ਧਿਰਾਂ ਦੀ ਇਹ ਬੁਰੀ ਤਰਾਂ ਹਾਉਮੇ ਦਾ ਸ਼ਿਕਾਰ ਹਨ , ਹਰ ਕੋਈ ਚਹੁੰਦਾ ਕਿ ਮੈਨੂੰ ਮੁੱਖ ਮੰਤਰੀ ਅਨਾਉਸ ਕਰੋ ਫਿਰ ਹੀ ਏਕਤਾ ਕਰਾਂਗੇ । ਪੰਜਾਬ ਦੀ ਹਿੰਦੂ ਵੋਟ ਬੀ.ਜੇ. ਪੀ. ਨੂੰ ਭੁਗਤੇਗੀ ਅਤੇ ਸਿੱਖ ਵੋਟ 6 ਥਾਵਾਂ ਉੱਤੇ ਵੰਡੀ ਜਾਏਗੀ ਜਿਸ ਤੋ ਸੱਪਸਟ ਹੈ ਕਿ ਹਾਰ ਸੰਭਵ ਹੈ । ਮੇਰਾ ਦਾਅਵਾ ਹੈ ਕਿ ਪੰਜਾਬ ਇੱਕ ਵਾਰ ਫਿਰ ਗੁਲਾਮ ਹੋ ਜਾਏਗਾ ਫਿਰ ਸਿੱਖਾ ਕੋਲ ਹਾਲ ਪਾਰਿਆਂ ਕਰਨ ਤੋ ਬਿਨਾਂ ਕੋਈ ਰਾਹ ਨਹੀਂ ਹੋਏਗਾ । ਕੱਲ ਜਦੋਂ ਅਸੀਂ ਦਿੱਲੀ ਮੁਜ਼ਾਹਰੇ ਕਰਕੇ ਹਟੇ ਮੈ ਅਪਣੇ ਬੇਟੇ ਨੂੰ ਕਿਹਾ ਕਿ ਕਾਲੇ ਚੋਲੇ ਇਕੱਠੇ ਕਰਕੇ ਸਾਂਭ ਲਵੋ । ਮੈਨੂੰ ਇੱਕ ਸਿੰਘ ਕਹਿੰਦਾ ਹੁਣ ਕੀ ਕਰਨੇ ਹਨ , ਮੈਂ ਉਸ ਨੂੰ ਕਿਹਾ ਸਿੱਖਾ ਦੀ ਲੀਡਰਸਿੱਪ ਦੀਆਂ ਗਲਤੀਆਂ ਕਰਕੇ ਪੰਜਾਬ ਬੀਜੇਪੀ ਦਾ ਗੁਲਾਮ ਹੋ ਜਾਏਗਾ । ਇਹ ਚੋਲੇ ਫਿਰ ਸੰਘਰਸ਼ ਕਰਨ ਦੇ ਕੰਮ ਆਉਣਗੇ । ਮੈਂ ਬਹੁਤ ਵਾਰ ਕਹਿ ਚੁੱਕਿਆ ਹਾਂ ਕਿ ਪੰਥਕ ਸ਼ਕਤੀ ਇਕੱਠੀ ਕਰੇ ਬਗੈਰ ਕੋਈ ਰਾਹ ਨਹੀਂ,ਪਰ ਬਦਕਿਸਮਤੀ ਕਿ ਕੋਈ ਵੀ ਧਿਰ ਹੰਕਾਰ ਛੱਡਣ ਲਈ ਤਿਆਰ ਨਹੀ । ਇਸ ਲ਼ਈ ਪੰਥ ਦਾ ਭਵਿੱਖ ਧੁੰਦਲਾ ਹੈ ਪੰਜਾਬ ਵਿੱਚ ਪੰਥ ਦਾ ਰਾਜ ਨਾ ਬਣਿਆ ਤਾ ਸਮਝ ਲੈਣਾ ਚਾਹੀਦਾ ਹੈ ਕਿ ਪੰਥਕ ਸੰਸਥਾਵਾਂ ਉੱਤੇ ਵੀ ਬੀਜੇਪੀ ਦੇ ਕਰਿੰਦੇ ਕਾਬਜ਼ ਹੋ ਗਏ ਹਨ । ਫਿਰ ਸਿੱਖ ਅੱਖਾਂ ਵਿੱਚ ਘਸੁੰਨ ਦੇ ਕੇ ਰੋਇਆ ਕਰਨਗੇ । 

Posted By: GURBHEJ SINGH ANANDPURI

Latest News