Nazrana Times

ਪੰਜਾਬੀ

ਸਿੱਖ ਕੌਮ ਦਾ ਜੁਝਾਰੂ ਯੋਧਾ ਭਾਈ ਅਮਰਜੀਤ ਸਿੰਘ ਬਡਗੁਜਰਾਂ ਅਟੈਕ ਹੋਣ ਕਾਰਨ ਪੀਜੀਆਈ ਚੰਡੀਗੜ੍ਹ 'ਚ ਜੇਰੇ ਇਲਾਜ ਦਾਖਲ

21 Aug, 2026 10:16 PM

ਸ਼੍ਰੋਮਣੀ ਗੁਰਦੁਆਰਾ ਪ੍ਰਬੰਧਕ ਕਮੇਟੀ ਵਲੋਂ ਇਲਾਜ਼ ਲਈ 50.000 ਰੁਪਏ, ਜਥੇਦਾਰ ਬਾਬਾ ਰਾਜਾ ਰਾਜ ਸਿੰਘ, ਕਾਰ ਸੇਵਾ ਵਾਲੇ ਬਾਬੇ ਗੁਰਦੁਵਾਰਾ ਸ਼੍ਰੀ ਅੰਬ ਸਾਹਿਬ ਅਤੇ ਹਮਦਰਦੀ ਵੱਲੋਂ ਕੀਤੀ ਜਾ ਰਹੀ ਮਦਦ…

ਚੰਡੀਗੜ੍ਹ ਇੱਕ ਵ ਅਗਸਤ ( ਮੰਗਤ ਸਿੰਘ ਸੈਦਪੁਰ) : ਲੰਘੇ ਡੇਢ ਹਫਤੇ ਤੋਂ ਪੀਜੀਆਈ ਚੰਡੀਗੜ੍ਹ ਵਿੱਚ ਜੇਰੇ ਇਲਾਜ ਸੰਘਰਸ਼ੀ ਯੋਧੇ ਭਾਈ ਅਮਰਜੀਤ ਸਿੰਘ ਬਡਗੁਜਰਾਂ ਦੇ ਇਲਾਜ ਲਈ ਸ਼੍ਰੋਮਣੀ ਗੁਰਦੁਆਰਾ ਪ੍ਰਬੰਧਕ ਕਮੇਟੀ ਵਲੋਂ 50.000 ਰੁਪਏ ਦੀ ਰਾਸ਼ੀ ਜਾਰੀ ਕੀਤੀ ਗਈ ਹੈ। ਭਾਈ ਬਡਗੁਜਰਾਂ ਨੂੰ 11 ਅਗਸਤ ਦੇ ਦਿਨ ਹਾਰਟ ਅਟੈਕ ਆ ਜਾਣ ਕਰਕੇ ਖਮਾਣੋਂ ਦੇ ਇੱਕ ਨਿੱਜੀ ਹਸਪਤਾਲ ਤੋਂ ਪੀਜੀਆਈ ਰੈਫਰ ਕਰ ਦਿੱਤਾ ਗਿਆ ਸੀ। ਹੁਣ ਭਾਈ ਸਾਹਿਬ ਦੀ ਸਿਹਤ ਵਿੱਚ ਸੁਧਾਰ ਹੋ ਰਿਹਾ ਹੈ।

ਭਾਈ ਬਡਗੁਜਰਾਂ ਦੀ ਇਕਲੌਤੀ ਕੁਆਰੀ ਬੇਟੀ ਬੀਬਾ ਨਵਰੀਤ ਕੌਰ ਨੇ ਆਪਣੇ ਸੂਰਮੇ ਪਿਤਾ ਜੀ ਵਲੋਂ ਮੌਜੂਦਾ ਸਿੱਖ ਧਰਮ ਯੁੱਧ ਵਿੱਚ ਮਾਰੀਆਂ ਤੇਗਾਂ ਦਾ ਹਵਾਲਾ ਦੇ ਕੇ ਸਿੱਖ ਕੌਮ ਦੀ ਮਿੰਨੀ ਪਾਰਲੀਮੈਂਟ ਦੇ ਮੁੱਖ ਸੇਵਾਦਾਰ ਭਾਈ ਹਰਜਿੰਦਰ ਸਿੰਘ ਧਾਮੀ ਨੂੰ ਸੰਬੋਧਤ ਹੋ ਕੇ ਆਪਣੀ ਗਰੀਬੀ ਦਾ ਵਾਸਤਾ ਪਾ ਕੇ ਇੱਕ ਇੱਕ ਚਿੱਠੀ ਜਾਰੀ ਕੀਤੀ ਸੀ।ਇਤਿਹਾਸਕ ਗੁਰਦੁਆਰਾ ਸ੍ਰੀ ਅੰਬ ਸਾਹਿਬ ਮੋਹਾਲੀ ਦੇ ਮੈਨੇਜਰ ਸਹਿਬ ਵਲੋਂ 50.000 ਰੁਪਏ ਦਾ ਚੈੱਕ ਕਲ੍ਹ ਪੀਜੀਆਈ ਪਹੁੰਚ ਕੇ ਬੀਬਾ ਨਵਰੀਤ ਕੌਰ ਦੇ ਸਪੁਰਦ ਕੀਤਾ ਗਿਆ ਹੈ। ਬੀਬਾ ਜੀ ਨੇ ਹੱਕ ਸੱਚ ਦਾ ਪਹਿਰੇਦਾਰ ਦੇ ਪੱਤਰਕਾਰ ਨੂੰ ਦੱਸਿਆ ਕਿ ਕੱਲ੍ਹ ਹੀ ਡੇਰਾ ਕਾਰ ਸੇਵਾ ਸ੍ਰੀ ਅੰਬ ਸਾਹਿਬ ਤੋਂ ਪੀਜੀਆਈ ਪਹੁੰਚ ਕੇ ਕਾਰ ਸੇਵਾ ਵਾਲੇ ਮਹਾਂਪੁਰਖਾਂ ਨੇ ਮੇਰੇ ਪਿਤਾ ਜੀ ਦੀ ਚੋਖੀ ਵਿੱਤੀ ਸਹਾਇਤਾ ਕੀਤੀ ਅਤੇ ਕੱਲ੍ਹ ਹੀ ਕੌਮੀ ਸੰਘਰਸ਼ਾਂ ਦੇ ਸਾਹ ਅਸਵਾਰ ਸਿੰਘ ਸਹਿਬ ਜਥੇਦਾਰ ਬਾਬਾ ਰਾਜਾ ਰਾਜ ਸਿੰਘ ਜੀ ਅਰਬਾਂ ਖਰਬਾਂ ਤਰਨਾਂ ਦਲ ਮਿਸਲ ਸ਼ਹੀਦਾਂ ਵੀ ਮੇਰੇ ਪਿਤਾ ਜੀ ਨੂੰ ਮਿਲਣ ਲਈ ਆਏ। ਬਾਬਾ ਜੀ ਦੇ ਨਾਲ ਆਈ ਪ੍ਰਸਿੱਧ ਫੋਰਟਿਸ ਹਸਪਤਾਲ ਮੋਹਾਲੀ ਦੇ ਡਾਕਟਰਾਂ ਦੀ ਟੀਮ ਨੇ ਮੇਰੇ ਪਿਤਾ ਜੀ ਦੀ ਮੈਡੀਕਲ ਫ਼ਾਇਲ ਦਾ ਨਿਰੀਖਣ ਵੀ ਕੀਤਾ। ਸਿੰਘ ਸਾਹਿਬ ਜਥੇਦਾਰ ਬਾਬਾ ਰਾਜਾ ਰਾਜ ਸਿੰਘ ਜੀ ਨੇ ਵੀ ਬਹੁਤ ਸਾਰੀ ਮਾਇਆ ਦੇ ਕੇ ਸਾਡੀ ਵਿੱਤੀ ਸਹਾਇਤਾ ਕੀਤੀ। ਬਾਬਾ ਜੀ ਨੇ ਆਪਣੀਆਂ ਕੌਮੀ ਮੁਹਿੰਮਾਂ ਦੀਆਂ ਲੰਬੀਆਂ ਵਾਟਾਂ ਦੇ ਸਾਥੀ ਦੀ ਸਿਹਤਯਾਬੀ ਲਈ ਅਰਦਾਸ ਕਰਨ ਲਈ ਖਾਲਸਾ ਪੰਥ ਨੂੰ ਅਪੀਲ ਕੀਤੀ। ਬੀਬਾ ਨਵਰੀਤ ਕੌਰ ਨੇ ਕਿਹਾ ਕਿ ਸਿੱਖ ਕੌਮ ਦੇ ਮਹਾਂਪੁਰਖਾਂ ਅਤੇ ਪੰਥ ਦਰਦੀਆਂ ਵਲੋਂ ਮੇਰੇ ਪਰਵਾਰ ਦੇ ਨਾਲ ਆ ਖੜ੍ਹਨ ਪਿੱਛੋਂ ਮੇਰੇ ਪਿਤਾ ਜੀ ਹੌਸਲਾ ਫੜ ਚੁੱਕੇ ਹਨ। ਆਪਣੇ ਆਖਰੀ ਸਾਹ ਤੱਕ ਖਾਲਸਾ ਪੰਥ ਨਾਲ ਆਰ-ਪਾਰ ਦੀਆਂ ਸਾਂਝਾਂ ਨਿਭਾਉਣ ਲਈ ਬਜਿੱਦ ਭਾਈ ਸਾਹਿਬ ਦਾ ਇਕਲੌਤਾ ਬੇਟਾ ਚਾਰ ਸਾਲ ਪਹਿਲਾਂ ਪ੍ਰਲੋਕ ਸਿਧਾਰ ਗਿਆ ਸੀ। ਪਰ ਭਾਈ ਬਡਗੁਜਰਾਂ ਨੇ ਕੌਮੀ ਸਰਗਰਮੀਆਂ ਤੋਂ ਆਪਣੇ ਪੈਰ ਪਿੱਛੇ ਨਹੀਂ ਖਿੱਚੇ।

Posted By: ਮੰਗਤ ਸਿੰਘ ਸੈਦਪੁਰ , ਸਟਾਫ਼ ਰਿਪੋਰਟਰ ,ਨਜ਼ਰਾਨਾ ਟਾਈਮਜ਼ ,ਚੰਡੀਗੜ੍ਹ ,ਮੋਹਾਲੀ

Latest News