Nazrana Times

ਪੰਜਾਬੀ

ਬੀਬੀ ਦਰਸ਼ਨਾ ਦੇਵੀ ਨਮਿਤ ਸ੍ਰੀ ਗਰੁੜ ਪੁਰਾਣ ਦੇ ਪਾਠ ਦਾ ਭੋਗ ਤੇ ਅੰਤਿਮ ਅਰਦਾਸ 31 ਜੁਲਾਈ ਨੂੰ

29 Jul, 2026 04:17 PM

ਅੱਪਰਾ, 29 ਜੁਲਾਈ (ਤੀਰਥ ਸਿੰਘ ਮੈਂਗੜ੍ਹਾ)-ਉੱਘੇ ਸਮਾਜ ਸੇਵਕ ਤੇ ਬਾਬਾ ਸਵੀਟ ਸ਼ਾਪ (ਨੇੜੇ ਅਜ਼ਾਦ ਗੇਟ ਅੱਪਰਾ) ਦੇ ਮਾਲਕ ਰਾਜੇਸ਼ ਕੁਮਾਰ ਉਰਫ ਸੋਨੂੰ ਬਾਬਾ ਹਲਵਾਈ ਤੇ ਨਰੇਸ਼ ਕੁਮਾਰ ਉਰਫ ਮੋਨੂੰ ਬਾਬਾ ਹਲਵਾਈ ਨੂੰ ਉਸ ਸਮੇਂ ਗਹਿਰਾ ਸਦਮਾ ਲੱਗਾ, ਜਦੋਂ ਉਨ੍ਹਾਂ ਦੇ ਮਾਤਾ ਜੀ ਸ੍ਰੀਮਤੀ ਦਰਸ਼ਨਾ ਦੇਵੀ (ਸੁਪਤਨੀ ਸਵ. ਸਤਪਾਲ ਬਾਬਾ) ਜੀ ਬੀਤੇ ਦਿਨੀਂ ਅਚਾਨਕ ਸਦੀਵੀ ਵਿਛੋੜਾ ਦੇ ਗਏ। ਉਨਾਂ ਦੀ ਬੇਵਕਤੀ ਮੌਤ ਤੇ ਇਲਾਕੇ ਭਰ ਦੀਆਂ ਸਮੂਹ ਰਾਜਨੀਤਿਕ ਪਾਰਟੀਆਂ ਦੇ ਆਗੂਆਂ, ਵੱਖ ਵੱਖ ਸਮਾਜ ਸੈਵੀ ਸੰਸਥਾਵਾਂ, ਇਲਾਕੇ ਭਰ ਦੇ ਸਰਪੰਚਾਂ ਪੰਚਾਂ ਤੇ ਨੰਬਰਦਾਰਾਂ ਨੇ ਸਮੂਹ ਪਰਿਵਾਰ ਨਾਲ ਗਹਿਰਾ ਦੁੱਖ ਪ੍ਰਗਟ ਕਰਦਿਆਂ ਪ੍ਰਮਾਤਮਾ ਅੱਗੇ ਅਰਦਾਸ ਕੀਤੀ ਕਿ ਉਹ ਵਿਛੜੀ ਰੂਹ ਨੂੰ ਆਪਣੇ ਚਰਨਾਂ ਵਿੱਚ ਨਿਵਾਸ ਬਖਸ਼ੇ ਅਤੇ ਪਿੱਛੋਂ ਪਰਿਵਾਰ ਨੂੰ ਭਾਣਾ ਮੰਨਣ ਦਾ ਬਲ ਬਖਸ਼ਣ। ਸ੍ਰੀਮਤੀ ਦਰਸ਼ਨਾ ਦੇਵੀ ਨਮਿਤ ਸ੍ਰੀ ਗਰੁੜ ਪੁਰਾਣ ਦੇ ਪਾਠ ਦਾ ਭੋਗ ਤੇ ਅੰਤਿਮ ਅਰਦਾਸ ਮਿਤੀ 31 ਜੁਲਾਈ ਦਿਨ ਸ਼ੁੱਕਰਵਾਰ ਨੂੰ ਦਰਬਾਰ ਬਾਬਾ ਸ਼ੇਖ ਨਸ਼ੀਰਾ ਜੀ ਅੱਪਰਾ ਤਹਿ. ਫਿਲੌਰ ਵਿਖੇ ਦੁਪਹਿਰ 12 ਵਜੇ ਤੋਂ ਲੈ ਕੇ 2 ਵਜੇ ਤੱਕ ਹੋਵੇਗੀ।

Posted By: GURBHEJ SINGH ANANDPURI

Latest News