Nazrana Times

ਪੰਜਾਬੀ

ਵੱਖ-ਵੱਖ ਦਾਨੀ ਸੱਜਣਾਂ ਵਲੋਂ ਸ਼ਹੀਦ ਭਾਈ ਤਾਰਾ ਸਿੰਘ ਖ਼ਾਲਸਾ ਸੀਨੀ. ਸੈਕੰ. ਸਕੂਲ ਨੂੰ ਭੇਟ ਕੀਤੇ ਕਰੀਬ 32 ਲੱਖ ਰੁਪਏ

29 Apr, 2026 10:18 PM

ਅੱਪਰਾ, 29 ਅਪ੍ਰੈਲ (ਤੀਰਥ ਸਿੰਘ ਮੈਂਗੜ੍ਹਾ)-ਸ਼ਹੀਦ ਭਾਈ ਤਾਰਾ ਸਿੰਘ ਖ਼ਾਲਸਾ ਸੀਨੀਅਰ ਸੈਕੰਡਰੀ ਸਕੂਲ ਪਿੰਡ ਮੰਡੀ ਵਿਖੇ ਕਰਵਾਏ ਸਾਲਾਨਾ ਇਨਾਮ ਵੰਡ ਸਮਾਗਮ ਮੌਕੇ ਦਾਨੀ ਸੱਜਣਾਂ ਵਲੋਂ ਨਵੀਂ ਸਕੂਲ ਬੱਸ, ਆਵਾਜ਼ ਰਹਿਤ ਜਨਰੇਟਰ ਖਰੀਦਣ ਤੇ ਸਕੂਲ ਦੇ ਵਿਕਾਸ ਕਾਰਜਾਂ ਲਈ ਇਕੱਤੀ ਲੱਖ ਪਚਾਸੀ ਹਜ਼ਾਰ ਰੁਪਏ ਦੀ ਰਾਸ਼ੀ ਭੇਟ ਕੀਤੀ ਗਈ। ਦਾਨੀ ਸੱਜਣ ਬਲਵੀਰ ਸਿੰਘ ਢਿੱਲੋਂ ਯੂ. ਐਸ. ਏ., ਜਰਨੈਲ ਸਿੰਘ ਢਿੱਲੋਂ ਕੈਨੇਡਾ, ਜੋਗਿੰਦਰ ਸਿੰਘ ਸਪੁੱਤਰ ਕਿਸ਼ਨ ਸਿੰਘ ਯੂ. ਕੇ., ਅਮਰਜੀਤ ਸਿੰਘ ਅਕਾਲੀ ਯੂ. ਕੇ., ਗੁਰਪਾਲ ਸਿੰਘ ਘੋਲਾ ਯੂ. ਕੇ., ਚਰਨਜੀਤ ਸਿੰਘ ਪੁੱਤਰ ਤਰਸੇਮ ਸਿੰਘ ਕੈਨੇਡਾ, ਜੋਗਿੰਦਰ ਸਿੰਘ ਸਪੁੱਤਰ ਨਾਜਰ ਸਿੰਘ, ਮੰਗਾ ਸਿੰਘ ਢਿੱਲੋਂ ਯੂ. ਕੇ., ਬਲਜੀਤ ਸਿੰਘ ਢਿੱਲੋਂ ਯੂ. ਕੇ., ਰਮੇਸ਼ ਢਿੱਲੋਂ ਯੂ. ਐਸ. ਏ., ਅਵਤਾਰ ਸਿੰਘ ਢਿੱਲੋਂ ਕੈਨੇਡਾ, ਜਗਰੂਪ ਸਿੰਘ ਢਿੱਲੋਂ ਯੂ. ਐਸ. ਏ., ਸੰਤੋਖ ਸਿੰਘ ਬਿੱਲਾ ਯੂ. ਕੇ., ਸੁਰਿੰਦਰ ਕੌਰ ਪਤਨੀ ਗੁਰਦੇਵ ਸਿੰਘ ਮਹਿਸਮਪੁਰ ਯੂ. ਕੇ., ਬਲਜਿੰਦਰ ਢਿੱਲੋਂ ਯੂ. ਐਸ. ਏ., ਪਰਮਜੀਤ ਸਿੰਘ ਢਿੱਲੋਂ ਐਸ. ਡੀ. ਓ., ਬਲਵੰਤ ਕੌਰ ਨਿਊਜ਼ੀਲੈਂਡ,ਰਣਜੀਤ ਸਿੰਘ ਢਿੱਲੋਂ ਨਿਊਜ਼ੀਲੈਂਡ, ਅਵਤਾਰ ਸਿੰਘ ਢਿੱਲੋਂ ਕੈਨੇਡਾ, ਨਰਿੰਦਰ ਕੁਮਾਰ ਪਾਂਡੋ, ਮੈਡਮ ਤ੍ਰਿਪਤਾ ਦੇਵੀ, ਆਮਨਾ, ਜਗਜੀਤ ਸਿੰਘ ਭਰਥ ਯੂ. ਐਸ. ਏ., ਸਾਬਕਾ ਸਰਪੰਚ ਰਵਿੰਦਰ ਕੁਮਾਰ ਮੈਨੇਜਰ, ਮੇਜਰ ਸਿੰਘ ਭਡਵਾਲੀਏ, ਵੰਦਨਾ ਯੂ. ਕੇ., ਗ੍ਰਾਮ ਸਭਾ ਤੇ ਐਨ. ਆਰ. ਆਈ. ਵੈਲਫੇਅਰ ਸੁਸਾਇਟੀ ਮੰਡੀ, ਹਰਮਿੰਦਰ ਕੌਰ ਯੂ. ਕੇ., ਬਹਾਦਰ ਸਿੰਘ ਢਿੱਲੋਂ ਠੰਡੂਆਂ ਪਰਿਵਾਰ, ਕੁਲਵੀਰ ਸਿੰਘ ਪੁੱਤਰ ਸੁਰਜੀਤ ਸਿੰਘ, ਜੋਗਾ ਸਿੰਘ ਇੰਸਪੈਕਟਰ ਇ ਅਤੇ ਚਮਨ ਲਾਲ ਕਲੇਰ ਇਟਲੀ ਵਲੋਂ ਇਹ ਰਾਸ਼ੀ ਨਵੀਂ ਸਕੂਲ ਬੱਸ, ਅਵਾਜ਼ ਰਹਿਤ ਜਨਰੇਟਰ, ਲਾਇਰੀ ਤੇ ਸਕੂਲ ਦੇ ਹੋਰ ਵਿਕਾਸ ਅ ਕਾਰਜਾਂ ਲਈ ਭੇਟ ਕੀਤੀ ਗਈ। ਇਸ ਮੌਕੇ ਹਾਜ਼ਰ ਪ੍ਰਬੰਧਕਾਂ ਨੰਬਰਦਾਰ ਅਵਤਾਰ ਸਿੰਘ ਪ੍ਰਧਾਨ, ਖਜ਼ਾਨਚੀ ਪਰਮਜੀਤ ਸਿੰਘ ਐਸ. ਡੀ. ਓ, ਰਵਿੰਦਰ ਸਿੰਘ ਕੁੱਕੂ ਮੈਨਜਰ, ਸੁਖਵਿੰਦਰ ਸਿੰਘ ਸਕੱਤਰ, ਜੋਗਿੰਦਰ ਸਿੰਘ, ਦਲਵਿੰਦਰ ਰੋ ਕੌਰ ਨਿਊਜ਼ੀਲੈਂਡ, ਰਜਿੰਦਰ ਕੌਰ ਨਿਊਜ਼ੀਲੈਂਡ, ਪਿੰਸੀਪਲ ਕੁਲਵਿੰਦਰ ਸਿੰਘ ਕਮੇਟੀ ਮੈਂਬਰ, ਪਿੰਸੀਪਲ ਹਰਮੇਸ਼ ਕੁਮਾਰ ਅਤੇ ਸਮੂਹ ਸਟਾਫ ਵਲੋਂ ਦਾਨੀ ਸੱਜਣਾਂ ਦਾ ਧੰਨਵਾਦ ਕੀਤਾ।

Posted By: GURBHEJ SINGH ANANDPURI

Latest News