Nazrana Times

ਪੰਜਾਬੀ

ਪਿੰਡ ਡੇਹਰੀਵਾਲ ਚ ਪੁਲਿਸ ਅਧਿਕਾਰੀਆਂ ਦੀ ਸਹਾਇਤਾ ਨਾਲ ਲਾਏ ਛਾਂਦਾਰ ਬੂਟੇ:

31 Jul, 2026 06:34 PM

ਟਾਂਗਰਾ - ਸੁਰਜੀਤ ਸਿੰਘ ਖਾਲਸਾ

ਪੰਜਾਬ ਦੇ ਡੀਜੀਪੀ ਗੌਰਵ ਯਾਦਵ ਦੇ ਦਿਸ਼ਾ ਨਿਰਦੇਸਾਂ ਅਨੁਸਾਰ ਅਤੇ ਐਸ ਐਸ ਪੀ ਦਿਹਾਤੀ ਕੰਵਲਪ੍ਰੀਤ ਸਿੰਘ ਚਾਹਲ ਦੀ ਅਗਵਾਈ ਵਿਚ ਸੀ ਪੀ ਆਰ ਸੀ ਦਿਹਾਤੀ ਅੰਮ੍ਰਿਤਸਰ ਦੇ ਇੰਚਾਰਜ ਇੰਨਸਪੈਕਟਰ ਬਿਕਰਮਜੀਤ ਸਿੰਘ, ਏ ਐਸ ਆਈ ਜਸਪਾਲ ਸਿੰਘ , ਪੀ ਐਸ ਤਰਸਿੱਕਾ ਇੰਚਾਰਜ ਗੁਰਪ੍ਰੀਤ ਸਿੰਘ , ਜਸਵੰਤ ਸਿੰਘ ਅਤੇ ਸਰਪੰਚ ਪਰਮਿੰਦਰ ਸਿੰਘ ਡੇਹਰੀਵਾਲ ਦੀ ਸਮੂਹ ਪੰਚਾਇਤ ਦੀ ਟੀਮ ਨੇ ਰਲ ਕੇ ਪਿੰਡ ਵਿਚ ਛੱਪੜ ਕਿਨਾਰੇ ਅਤੇ ਹੋਰ ਪਈਆਂ ਖਾਲੀ ਥਾਂਵਾਂ ਤੇ ਫਲ ਅਤੇ ਛਾਂਦਾਰ ਬੂਟੇ ਲੱਗਾਕੇ ਕੁਦਰਤ ਨਾਲ ਪ੍ਰੇਮ ਹੋਣ ਦਾ ਅਹਿਸਾਸ ਮਹਿਸੂਸ ਕੀਤਾ । ਇਸ ਮੌਕੇ ਲੋਕਾਂ ਨੂੰ ਵੀ ਸੰਦੇਸ ਦਿੱਤਾ ਗਿਆ । ਕਿ ਉਹ ਪੰਜਾਬ ਵਿਚ ਪੈ ਰਹੀ ਕੜਾਕੇ ਦੀ ਗਰਮੀ ਅਤੇ ਘਟ ਰਹੀ ਹਰਿਆਲੀ ਵਿਚ ਨੂੰ ਪੂਰਿਆ ਕਰਨ ਲਈ ਕੁਦਰਤ ਪ੍ਰੇਮੀਆਂ ਅਤੇ ਮਾਹਰਾਂ ਵੱਲੋਂ ਦਿੱਤੇ ਜਾਂਦੇ ਵਿਚਾਰ ਅਤੇ ਆਪ ਮੋਹਰੇ ਹੋਕੇ ਸਮਾਜਸੇਵੀ ਸੰਸਥਾਵਾਂ ਵੱਲੋਂ ਲਗਾਏ ਜਾਂਦੇ ਰੁੱਖਾਂ ਦੀ ਪੇਸ਼ ਕੀਤੀ ਜਾਂਦੀ ਉਦਾਹਰਣ ਨੂੰ ਆਪਣੇ ਤੇ ਢੁਕਾਉਂਦਿਆਂ ਆਪ ਅਤੇ ਹੋਰਾਂ ਨੂੰ ਪ੍ਰੇਰਨਾ ਦੇਕੇ ਵੱਡੀ ਮਾਤਰਾ ਵਿਚ ਰੁੱਖ ਲਗਾਈਏ ।ਤਾਂ ਕਿ ਸਾਡੀਆਂ ਆਉਣ ਵਾਲੀਆਂ ਪੀੜੀਆਂ ਸਾਡੇ ਤੇ ਮਾਣ ਕਰ ਸਕਣ । ਕਿ ਸਾਡੇ ਵਡੇਰਿਆਂ ਨੇ ਸਾਡੇ ਲਈ ਕੁਝ ਕੀਤਾ ਸੀ । ਇਸ ਮੌਕੇ ਸਰਪੰਚ ਪਰਮਿੰਦਰ ਸਿੰਘ ਡੇਹਰੀਵਾਲ ਸਾਬਕਾ ਸਰਪੰਚ ਪਰਮਜੀਤ ਸਿੰਘ, ਅਤੇ ਗੁਰਦੀਪ ਸਿੰਘ, ਜੋਗਿੰਦਰ ਸਿੰਘ ਬਿੱਟੂ, ਗੁਲਾਬ ਸਿੰਘ, ਸੁਖਵਿੰਦਰ ਸਿੰਘ ਸਾਰੇ ਮੈਂਬਰ ਪੰਚਾਇਤ ਡਾ ਸੁਖਜਿੰਦਰ ਸਿੰਘ ਅਤੇ ਹੋਰ ਮੋਹਤਬਰ ਹਾਜ਼ਰ ਸਨ ।

Posted By: GURBHEJ SINGH ANANDPURI

Latest News