Nazrana Times

ਪੰਜਾਬੀ

ਸੁਪਰੀਮ ਸਿੱਖ ਸੁਸਾਇਟੀ ਨਿਊਜ਼ੀਲੈਂਡ ਦਾ ਸਾਲਾਨਾ 49ਵਾਂ ਜਨਰਲ ਇਜਲਾਸ

23 Aug, 2026 04:56 PM

ਗੁਰਦੁਆਰਾ ਪ੍ਰਬੰਧ,ਖੇਡ ਅਕੈਡਮੀ,ਸਿੱਖ ਹੈਰੀਟੇਜ ਸਕੂਲ, ਚਾਈਲਡ ਪ੍ਰੀ ਸਕੂਲ ਨੂੰ ਮਿਲੇ ਨਵੇਂ ਪ੍ਰਬੰਧਕ
 ਨਾਇਬ ਸਿੰਘ ,ਮਲਕੀਤ ਸਿੰਘ,ਗੁਰਿੰਦਰਜੀਤ ਸਿੰਘ,ਗੁਰਬਾਜ ਸਿੰਘ ਨੂੰ ਮਿਲੀਆਂ ਅਹਿਮ ਜ਼ਿੰਮੇਵਾਰੀਆਂ

ਨਿਊਜ਼ੀਲੈਂਡ,ਆਕਲੈਂਡ ( ਤਰਨਜੋਤ ਸਿੰਘ ) ਨਿਊਜ਼ੀਲੈਂਡ ਦੀ ਪ੍ਰਮੁੱਖ ਸਿੱਖ ਸੰਸਥਾ ਸੁਪਰੀਮ ਸਿੱਖ ਸੁਸਾਇਟੀ ਦਾ ਸਾਲਾਨਾ 49 ਵਾਂ ਜਨਰਲ ਇਜਲਾਸ ਗੁਰਦੁਆਰਾ ਸ਼੍ਰੀ ਕਲਗੀਧਰ ਸਾਹਿਬ ਟਾਕਾਨੀਨੀ ਵਿਖੇ ਐਤਵਾਰ ਨੂੰ ਸਮੂਹ ਮੈਂਬਰਾਂ ਦੀ ਹਾਜ਼ਰੀ ਵਿੱਚ ਹੋਇਆ ।
ਸੁਸਾਇਟੀ ਦੇ ਮੁੱਖ ਬੁਲਾਰੇ ਦਲਜੀਤ ਸਿੰਘ ਨੇ ਦੱਸਿਆ ਕਿ ਸੁਸਾਇਟੀ ਦੇ 650 ਤੋਂ ਵੱਧ ਮੈਂਬਰ ਹਨ ਅਤੇ ਚੁਣੀ ਹੋਈ ਕਮੇਟੀ ਅਤੇ ਬਾਕੀ ਬੋਰਡ 2 ਸਾਲ ਲਈ ਸੇਵਾ ਵਿੱਚ ਰਹਿੰਦੇ ਹਨ ਜੋ ਕਿ ਟਾਕਾਨੀਨੀ ਅਤੇ ਓਟਾਹੂਹੂ ਦੇ ਗੁਰਦੁਆਰਾ ਸਾਹਿਬਾਨ ਤੋਂ ਇਲਾਵਾ ਬਾਕੀ ਚਲਦੇ ਪ੍ਰਾਜੈਕਟਾਂ ਦੀ ਦੇਖ ਰੇਖ ਕਰਨਗੇ। 
ਉਹਨਾਂ ਦਸਿਆ ਕਿ ਸਾਲ 2026-28 ਲਈ ਨਾਇਬ ਸਿੰਘ ਨੂੰ ਪ੍ਰਧਾਨ ਚੁਣਿਆ ਗਿਆ ਹੈ ਜੋ ਕਿ ਪਿਛਲੇ 25 ਸਾਲਾਂ ਤੋਂ ਗੁਰੂ ਘਰ ਦੀ ਕਮੇਟੀ ਵਿੱਚ ਮੈਂਬਰ ਵਜੋਂ ਸੇਵਾਵਾਂ ਦੇ ਰਹੇ ਸਨ । ਇਸੇ ਤਰ੍ਹਾਂ ਨਿਊਜ਼ੀਲੈਂਡ ਸਿੱਖ ਸਪੋਰਟਸ ਕੰਪਲੈਕਸ ਅਤੇ ਅਕੈਡਮੀ ਲਈ ਇੰਟਰਨੈਸ਼ਨਲ ਕਬੱਡੀ ਖਿਡਾਰੀ ਅਤੇ ਕੋਚ ਮਲਕੀਤ ਸਿੰਘ ( ਮੰਗਾ ਭੰਡਾਲ ) ਨੂੰ ਪ੍ਰਧਾਨ ਚੁਣਿਆ ਗਿਆ ਜੋ ਕਿ ਪਿਛਲੇ 22 ਸਾਲਾਂ ਤੋਂ ਸੁਸਾਇਟੀ ਦੇ ਮੈਂਬਰ ਹਨ।ਗੁਰਿੰਦਰਜੀਤ ਸਿੰਘ ਨੂੰ ਸਿੱਖ ਹੈਰੀਟੇਜ਼ ਸਕੂਲ ਦੇ ਪ੍ਰਧਾਨ ਵਜੋਂ ਸੇਵਾ ਦਿੱਤੀ ਗਈ ਜੋ ਕਿ ਪਿਛਲੇ 10 ਸਾਲ ਤੋਂ ਸੁਸਾਇਟੀ ਨਾਲ ਜੁੜੇ ਹੋਏ ਹਨ । ਬੱਚਿਆਂ ਦੇ ਪ੍ਰੀ ਸਕੂਲ ਚਾਇਲਡ ਚੁਆਇਸ ਨੂੰ ਵੀ ਨਵੇਂ ਪ੍ਰਧਾਨ ਗੁਰਬਾਜ਼ ਸਿੰਘ ਮਿਲੇ ਹਨ ਜੋ ਕਿ ਸੁਸਾਇਟੀ ਨਾਲ 8 ਸਾਲਾਂ ਤੋਂ ਸੇਵਾ ਵਿੱਚ ਹਨ । ਸਾਰੇ ਬੋਰਡਾਂ ਦੇ ਨਵੇਂ ਚੁਣੇ ਪ੍ਰਧਾਨ ਸਾਹਿਬਾਨ ਨੇ ਸੰਗਤਾਂ ਅਤੇ ਕਮੇਟੀ ਵਲੋਂ ਸੌਂਪੀ ਇਸ ਜ਼ਿੰਮੇਵਾਰੀ ਨੂੰ ਤਨਦੇਹੀ ਨਾਲ ਨਿਭਾਉਣ ਦਾ ਪ੍ਰਣ ਕਰਦਿਆਂ ਸਾਰੀਆਂ ਦਾ ਧੰਨਵਾਦ ਕੀਤਾ । ਇਸ ਦੌਰਾਨ ਕਮੇਟੀ ਦੇ ਅਕਾਊਂਟੈਂਟ ਨੇ ਦਸਿਆ ਕਿ ਬੀਤੇ ਸਾਲ ਦੌਰਾਨ ਗੁਰਦੁਆਰਾ ਕਮੇਟੀ ਦੀ ਆਮਦਨ 5 ਮਿਲੀਅਨ ਦੇ ਕਰੀਬ ਸੀ ਜਿਸ ਨਾਲ ਹੁਣ ਹੋਰ ਨਵੇਂ ਪ੍ਰਾਜੈਕਟ ਲੈ ਕੇ ਆ ਰਹੇ ਹਾਂ ਉਮੀਦ ਕਰਦੇ ਹਾਂ ਕਿ ਸੰਗਤਾਂ ਪਹਿਲਾਂ ਵਾਂਗ ਸਹਿਯੋਗ ਬਣਾਕੇ ਰੱਖਣਗੀਆਂ ਜਿਸ ਲਈ ਸੰਗਤਾਂ ਦਾ ਵਿਸ਼ੇਸ਼ ਤੋਰ ਤੇ ਧੰਨਵਾਦ ਹੈ। 


ਇਜਲਾਸ ਦੌਰਾਨ ਬੀਤੇ ਕਾਰਜਕਾਲ ਦੇ ਪ੍ਰਧਾਨ ਕਰਤਾਰ ਸਿੰਘ ਨੂੰ ਸਨਮਾਨਿਤ ਕਰਦਿਆਂ ਨਵੇਂ ਚੁਣੇ ਪ੍ਰਧਾਨ ਸਾਹਿਬਾਨ ਨੂੰ ਸਿਰੋਪਾਉ ਦੇ ਕੇ ਜ਼ਿੰਮੇਵਾਰੀ ਸੌਂਪੀ ਗਈ । 
ਇਸ ਮੌਕੇ ਸਾਰੇ ਬੋਰਡਾਂ ਦੇ ਮੈਂਬਰ ਜਿਹਨਾਂ ਵਿੱਚ ਲਾਲੀ ਰਣਵੀਰ ਸਿੰਘ,ਮਨਜਿੰਦਰ ਸਿੰਘ ਬਾਸੀ,ਦਲਜੀਤ ਸਿੰਘ, ਹਰਜਿੰਦਰ ਸਿੰਘ ਮੰਡ,ਇੰਦਰਜੀਤ ਸਿੰਘ ਮਿਨਹਾਸ, ਰਾਜਿੰਦਰ ਸਿੰਘ ਜਿੰਦੀ, ਲਖਵਿੰਦਰ ਸਿੰਘ,ਅਰਜੁਨ ਸਿੰਘ ਭੱਟੀ,ਰਵਿੰਦਰ ਸਿੰਘ ਧੀਰੋਵਾਲ ,ਮਨਜੀਤ ਸਿੰਘ ਬੋਲਾ, ਸਤਨਾਮ ਸਿੰਘ ਸੰਘਾ, ਹਰਮੇਸ਼ ਸਿੰਘ ਸੰਘਾ, ਅਸ਼ਵਿੰਦਰ ਸਿੰਘ ਭੱਟੀ,ਬਰਿੰਦਰ ਸਿੰਘ ਜਿੰਦਰ,ਦਿਲਬਾਗ ਸਿੰਘ ,ਹਰਦੀਪ ਸਿੰਘ,ਪਰਮਜੀਤ ਸਿੰਘ,ਅਮਰਜੀਤ ਸਿੰਘ ਲਾਖਾ, ਜੋਗਾ ਸਿੰਘ,ਹਰਵਿੰਦਰ ਸਿੰਘ ਡੈਨੀ,ਮੈਟ ਰੋਬਸਨ, ਭਾਵਿਨ ਸੰਗਵੀ,ਜੋਇਲ ਰਾਮ, ਸ਼ੋਬਨਾ ਗੋਲੀਅਨ, ਅਜੈ ਕੁਮਾਰ,ਜਸਵਿੰਦਰ ਸਿੰਘ ਨਾਗਰਾ, ਕਰਨੈਲ ਸਿੰਘ ਪਾਪਾਕੁਰਾ, ਮਨਦੀਪ ਕੌਰ ਮਿਨਹਾਸ,ਕੁਲਜੀਤ ਕੌਰ, ਜਸਵੀਰ ਕੌਰ,ਜਗਦੀਪ ਸਿੰਘ,ਮਨਜੀਤ ਸਿੰਘ,ਅਮਨਜੋਤ ਸਿੰਘ, ਹਰਿੰਦਰ ਸਿੰਘ ਸੰਗਰ, ਪਰਮਜੀਤ ਸਿੰਘ ਬੋਲੀਨਾ, ਬਲਕਾਰ ਸਿੰਘ, ਕਮਲਜੀਤ ਸਿੰਘ ਰਾਨੇਵਾਲ,ਸੁਰਿੰਦਰ ਸਿੰਘ ਭੋਜਰਾਜ,ਸੁਖਦੇਵ ਸਿੰਘ ਦੇਬਾ,ਸੰਤੋਖ ਸਿੰਘ ਵਿਰਕ, ਗੁਰਮੁਖ ਸਿੰਘ ਸੰਧੂ,ਅਮਨਪ੍ਰੀਤ ਸਿੰਘ ਅਰੋੜਾ,ਬਲਜਿੰਦਰ ਸਿੰਘ ਲਹੌਰੀਆ, ਸਰਬਜੀਤ ਸਿੰਘ ਬੋਲੀਨਾ,ਸੁਖਵੰਤ ਸਿੰਘ ਧੀਰੋਵਾਲ,ਸੁਚਾ ਸਿੰਘ ਪਾਪਾਕੁਰਾ ਹਾਜ਼ਰ ਸਨ।

Posted By: GURBHEJ SINGH ANANDPURI

Latest News