Nazrana Times

ਪੰਜਾਬੀ

ਬੀ.ਐਲ ਓ. ਤੇ ਕੰਮ ਦੇ ਬੋਝ ਨੂੰ ਦੇਖਦਿਆਂ ਸਮਾਂ - ਸੀਮਾ ਵਿੱਚ ਵਾਧਾ ਜਾਂ ਹੈਲਪਰ ਦੇਵੇ ਸਰਕਾਰ - ਡਾ.ਬਾਵਾ

12 Jul, 2026 07:14 PM

ਕਪੂਰਥਲਾ 12 ਜੁਲਾਈ ਗੌਰਵ ਮੜੀਆ 
ਸਰਕਾਰ ਦੀਆਂ ਹਦਾਇਤਾਂ ਅਨੁਸਾਰ ਬੀ. ਐਲ. ਓ. ਸ਼੍ਰੀ ਹੇਮ ਰਾਜ ਜੀ ਵਲੋਂ ਐਸ. ਆਈ. ਆਰ. ਵਾਲੇ ਵੋਟਰ ਫਾਰਮ ਭਰਨ ਲਈ ਆਰ. ਟੀ. ਓ. ਦਫਤਰ ਵਿਖੇ 2 ਦਿਨਾ ਵਿਸੇਸ਼ ਕੈਂਪ ਲਗਾਇਆ ਗਿਆ, ਜਿਸ ਦੌਰਾਨ ਸਮਾਜ ਸੇਵਕ ਡਾ.ਐਚ.ਐਸ. ਬਾਵਾ ਜੀ ਵੀ ਦੋਵੇਂ ਦਿਨ ਸਵੇਰ ਤੋਂ ਸ਼ਾਮ 4 ਵਜੇ ਤੱਕ ਕੈਂਪ ਵਿੱਚ ਹਾਜ਼ਰ ਰਹੇ। ਉਹਨਾ ਵਲੋਂ ਐਸ. ਆਈ. ਆਰ ਵਾਰੇ ਲੋਕਾਂ ਨੂੰ ਅਵੇਅਰ ਕਰਨ ਦੇ ਨਾਲ-ਨਾਲ ਸੋ ਦੇ ਕਰੀਬ ਲੋਕਾਂ ਦੇ ਵੋਟਰ ਫਾਰਮ ਭਰਕੇ ਅਹਿਮ ਭੂਮਿਕਾ ਨਿਭਾਈ ਗਈ। ਡਾ. ਬਾਵਾ ਵਲੋਂ ਸਰਕਾਰ ਤੋਂ ਮੰਗ ਕੀਤੀ ਗਈ ਹੈ ਕਿ ਬੀ. ਐਲ. ਓ. ਸਹਿਬਾਨਾਂ ਤੇ ਕੰਮ ਦੇ ਬੋਝ ਨੂੰ ਦੇਖਦਿਆਂ ਹੋਇਆ, ਐਸ. ਆਈ. ਆਰ ਦੇ ਸਮਾਂ ਸੀਮਾ ਵਿੱਚ ਵਾਧਾ ਕੀਤਾ ਜਾਵੇ ਜਾਂ ਫਿਰ ਬੀ. ਐਲ. ਓ. ਸਹਿਬਾਨਾਂ ਨੂੰ ਹੈਲਪਰ ਦੇਵੇ ਸਰਕਾਰ। ਇਸ ਕੈਂਪ ਵਿੱਚ ਆਂਗਨਵਾੜੀ ਵਰਕਰ ਰਮਨਪ੍ਰੀਤ ਕੌਰ ਵਲੋਂ ਵੀ ਅਹਿਮ ਰੋਲ ਨਿਭਾਇਆ ਗਿਆ। ਸੁਪਰਵਾਈਜ਼ਰ ਰਮੇਸ਼ ਕੁਮਾਰ ਜੀ ਵਲੋਂ ਵੀ ਕੈਂਪ ਵਿੱਚ ਹਾਜ਼ਰੀ ਲਗਵਾਈ ਗਈ। 
ਇਸ ਕੈਂਪ ਵਿੱਚ ਜਿਆਦਾਤਰ ਵਾਰਡ ਨੰਬਰ 10, 11, 12 ਦੇ ਵੋਟਰ ਨਜਰ ਆਏ ਜਿਹਨਾ ਵਿੱਚ ਵੰਦਨਾ, ਜਸਮੀਨ, ਮਨਜਿੰਦਰ ਕੌਰ, ਭਗਵਾਨ ਦਾਸ, ਸਿਮਰਨ, ਤਰਨਪ੍ਰੀਤ ਕੌਰ, ਹਰਪ੍ਰੀਤ ਕੌਰ, ਪਰਮਿੰਦਰ ਸਿੰਘ, ਓਮ ਪ੍ਰਕਾਸ਼, ਕਮਲਜੀਤ ਸਿੰਘ, ਸੰਤੋਖ ਸਿੰਘ, ਰਜਿੰਦਰ ਕੌਰ, ਸੁਖਦੇਵ ਸਿੰਘ, ਸਵਰਨ ਕੌਰ, ਅਮਰਜੀਤ ਕੌਰ ਸਮੇਤ 200 ਤੋਂ ਵੱਧ ਲੋਕਾਂ ਵਲੋਂ ਇਸ ਮੌਕੇ ਤੇ ਐਸ.ਆਈ.ਆਰ, ਵਾਲੇ ਫਾਰਮ ਭਰਵਾ ਕੇ ਕੈਂਪ ਦਾ ਲਾਹਾ ਲਿਆ ਗਿਆ।

Posted By: GURBHEJ SINGH ANANDPURI

Latest News