ਗੁਰਸੇਵਕ ਸਿੰਘ ਦਾ ਸਰਕਾਰੀ ਸਨਮਾਨਾਂ ਨਾਲ ਸੰਸਕਾਰ ਕੀਤਾ ਗਿਆ
ਟਾਂਗਰਾ - ਸੁਰਜੀਤ ਸਿੰਘ ਖਾਲਸਾ
ਪੰਜਾਬ ਪੁਲਿਸ ਦੇ ਏ .ਐਸ .ਆਈ ਗੁਰਸੇਵਕ ਸਿੰਘ ਉਮਰ 54 ਸਾਲ ਵਾਸੀ ਪਿੰਡ ਜੋਧਾਨਗਰੀ ਜੋ ਕਿ ਲੁਧਿਆਣਾ ਵਿਖੇ ਡਿਊਟੀ ਕਰ ਰਹੇ ਸਨ । ਬੀਤੇ ਕੁਝ ਸਮੇਂ ਤੋਂ ਬੀਮਾਰੀ ਕਾਰਨ ਜੇਰੇ ਇਲਾਜ ਦੌਰਾਨ ਅਕਾਲ ਚਲਾਣਾ ਕਰ ਗਏ ਸਨ ।ਪਰਿਵਾਰ ਅਤੇ ਸਨੇਹੀਆਂ ਨੂੰ ਗਹਿਰਾ ਸਦਮਾ ਲੱਗਾ । ਉੱਨਾਂ ਦੀ ਮ੍ਰਿਤਕ ਦੇਹ ਦਾ ਪੋਸਟ ਮਾਰਟਮ ਹੋਣ ਤੇ ਅੰਤਿਮ ਸੰਸਕਾਰ ਪਿੰਡ ਦੇ ਸ਼ਮਸ਼ਾਨ ਘਾਟ ਵਿਖੇ ਸਰਕਾਰੀ ਸਨਮਾਨਾਂ ਨਾਲ ਕੀਤਾ ਗਿਆ । ਇਸ ਮੌਕੇ ਪੰਜਾਬ ਪੁਲਿਸ ਦੀ ਟੁਕੜੀ ਵੱਲੋ ਹਥਿਆਰ ਉਲਟੇ ਕਰਕੇ ਸਲਾਮੀ ਦਿਤੀ ਗਈ ।ਉਹ ਪਿੱਛੇ ਪਰਿਵਾਰ ਵਿੱਚ ਵਿਧਵਾ ਪਤਨੀ ਇੱਕ ਕੁਆਰਾ ਲੜਕਾ ਇੱਕ ਵਿਆਹੀ ਲੜਕੀ ਛੱਡ ਗਏ । ਪਰਿਵਾਰ ਨੇ ਸਰਕਾਰ ਕੋਲੋ ਸਹਾਇਤਾ ਦੀ ਮੰਗ ਕੀਤੀ ।
Posted By: GURBHEJ SINGH ANANDPURI