Nazrana Times

ਪੰਜਾਬੀ

APKF ਦੇ ਮੋਢੀ ਸ.ਜਸਵਿੰਦਰ ਸਿੰਘ ਐਡਵੋਕੇਟ ਦਾ ਇੰਗਲੈਂਡ ਵਿਖੇ ਵਿਸ਼ੇਸ਼ ਸਨਮਾਨ

26 Jun, 2025 04:44 AM
APKF ਦੇ ਮੋਢੀ ਸ.ਜਸਵਿੰਦਰ ਸਿੰਘ ਐਡਵੋਕੇਟ  ਦਾ ਇੰਗਲੈਂਡ ਵਿਖੇ ਵਿਸ਼ੇਸ਼ ਸਨਮਾਨ

ਸਾਊਥਾਲ , 25 ਜੂਨ , ਗੁਰਨਿਸ਼ਾਨ ਸਿੰਘ ਪੁਰਤਗਾਲ

ਸਿੱਖ ਕੌਂਮ ਦੇ ਉਸਾਰੂ ਭਵਿੱਖ ਲਈ ਅਨੇਕਾਂ ਹੀ ਸਿੱਖ ਸਖਸ਼ੀਅਤਾਂ ਨੇ ਨਿਰਸਵਾਸਥ ਹੋ ਕੇ ਚੜ੍ਹਦੀ ਕਲਾ ਦੇ ਕਾਰਜ ਅਤੇ ਉਪਰਾਲੇ ਕੀਤੇ ਅਤੇ ਲਗਾਤਾਰ ਜਾਰੀ ਰੱਖੇ ਜਾ ਰਹੇ ਹਨ। ਉਹਨਾਂ ਵਿਚੋਂ ਹੀ ਇੱਕ ਹਨ ਐਡਵੋਕੇਟ ਜਸਵਿੰਦਰ ਸਿੰਘ ਸਾਬਕਾ ਮੈਂਬਰ SGPC, ਜਿੰਨ੍ਹਾਂ 1999 ਵਿੱਚ ਖਾਲਸੇ ਦੇ 300ਸਾਲਾਂ ਪ੍ਰਗਟ ਦਿਵਸ ਤੇ ਅਕਾਲ ਪੁਰਖ ਕੀ ਫੌਜ ਸੰਸਥਾ ਦਾ ਆਗਾਜ਼ ਕੀਤਾ ਅਤੇ ਇਸ ਪਲੇਟਫਾਰਮ ਰਾਹੀਂ ਅਨੇਕਾਂ ਹੀ ਉਸਾਰੂ ਕਾਰਜ ਕੀਤੇ ਜਿੰਨ੍ਹਾਂ ਵਿੱਚ "ਮਿਸਟਰ ਸਿੰਘ ਇੰਟਰਨੈਸ਼ਨਲ" ਵੀ ਇੱਕ ਸੀ। ਏਨੀ ਦਿਨੀ ਸ .ਜਸਵਿੰਦਰ ਸਿੰਘ ਐਡਵੋਕੇਟ ਪਰਿਵਾਰ ਸਮੇਤ ਇੰਗਲੈਂਡ ਦੌਰੇ ਤੇ ਹਨ। ਉਹਨਾਂ ਦੁਆਰਾ ਕੌਂਮ ਦੇ ਉਸਾਰੂ ਭਵਿੱਖ ਲਈ ਕੀਤੀਆਂ ਸੇਵਾਵਾਂ ਕਰਕੇ ਸਿੱਖ ਮਿਸ਼ਨਰੀ ਸੁਸਾਇਟੀ ਯੂ ਕੇ ਵੱਲੋਂ ਵਿਸ਼ੇਸ਼ ਸਮਾਗਮ ਕਰਕੇ ਵਿਸ਼ੇਸ਼ ਸਨਮਾਨ ਦਿੱਤਾ ਗਿਆ। ਸ.ਜਸਵਿੰਦਰ ਸਿੰਘ ਐਡਵੋਕੇਟ ਨੇ ਸਮਾਗਮ ਵਿੱਚ ਵਿਚਾਰਾਂ ਕਰਦਿਆਂ ਦੱਸਿਆ ਕਿ ਸਿੰਘ ਸਭਾ ਲਹਿਰ ਦਾ ਮਿਸ਼ਨ ਸੀ ਸਿੱਖਾਂ ਨੂੰ ਉੱਚ ਵਿੱਦਿਆ ਦੇ ਨਾਲ ਗੁਰਮਤਿ ਸਿੱਖਿਆ ਦੇ ਕੇ ਸਿੱਖਿਅਕ ਸਿੱਖ ਬਣਾਉਣਾ। ਪਰ ਅਜੋਕੇ ਸਮੇਂ ਵਿੱਚ ਅਜਿਹਾ ਕੋਈ ਵੀ ਆਦਰਸ਼ਕ ਸਕੂਲ ਪੰਜਾਬ ਵਿੱਚ ਨਹੀਂ ਦਿੱਸਦਾ, ਉਹਨਾਂ ਸਿੱਖ ਵਿੱਦਿਅਕ ਬੋਰਡ ਦੀ ਸ਼ੁਰੂਆਤ ਅਤੇ ਇਸਨੂੰ ਪ੍ਰਫੁੱਲਿਤ ਕਰਨ ਬਾਰੇ ਵਿਚਾਰ ਪੇਸ਼ ਕੀਤੇ ਅਤੇ ਇਸ ਅਨੁਸਾਰ ਆਦਰਸ਼ਕ ਸਕੂਲ ਖੋਲ੍ਹਣ ਦੀ ਪੇਸ਼ਕਸ਼ ਕੀਤੀ। ਇਸ ਉਪਰੰਤ ਸਿੱਖ ਮਿਸ਼ਨਰੀ ਸੁਸਾਇਟੀ ਦੇ ਪ੍ਰਬੰਧਕਾਂ ਨੇ ਸਿੱਖ ਵਿੱਦਿਅਕ ਬੋਰਡ ਵਾਲੇ ਉਪਰਾਲੇ ਦੀ ਸ਼ਲਾਘਾ ਕਰਦਿਆਂ ਪੂਰਨ ਸਹਿਯੋਗ ਦੇਣ ਦਾ ਵਾਅਦਾ ਕੀਤਾ। ਇਸ ਉਪਰੰਤ ਸ.ਜਸਵਿੰਦਰ ਸਿੰਘ ਐਡਵੋਕੇਟ ਅਤੇ ਉਹਨਾਂ ਦੀ ਸੁਪਤਨੀ ਰਵਿੰਦਰ ਕੌਰ ਪ੍ਰਿੰਸੀਪਲ ਅਕਾਲ ਪੁਰਖ ਕੀ ਫੌਜ ਸਕੂਲ ਕੱਲਾ (ਤਰਨ ਤਾਰਨ) ਨੂੰ ਵਿਸ਼ੇਸ਼ ਸਨਮਾਨਿਤ ਕੀਤਾ ਗਿਆ। ਇਸ ਸਮੇਂ ਸ.ਗੁਰਮੇਲ ਸਿੰਘ ਮੱਲੀ ਸਾਬਕਾ ਪ੍ਰਧਾਨ ਸ਼੍ਰੀ ਗੁਰੂ ਸਿੰਘ ਸਭਾ, ਗੁਰਬਚਨ ਸਿੰਘ ਅਟਵਾਲ, ਹਰਬੰਸ ਸਿੰਘ ਕੁਲਾਰ, ਬਹਾਦਰ ਸਿੰਘ, ਤੇਜਾ ਸਿੰਘ ਮਾਂਗਟ, ਅਵਤਾਰ ਸਿੰਘ ਬੁੱਟਰ, ਹਰਚਰਨ ਸਿੰਘ ਟਾਂਕ, ਚੰਚਲ ਸਿੰਘ ਧਾਰੀਵਾਲ, ਗਿਆਨੀ ਬਲਵਿੰਦਰ ਸਿੰਘ ਪੱਟੀ ਅਤੇ ਸੰਗਤਾਂ ਹਾਜ਼ਿਰ ਸਨ।

Posted By: GURBHEJ SINGH ANANDPURI

Loading…
Loading the web debug toolbar…
Attempt #