Nazrana Times

ਪੰਜਾਬੀ

ਗੁਰੂ ਅਰਜਨ ਦੇਵ ਪਬਲਿਕ ਸਕੂਲ ਵਿਖੇ ਮਨਾਇਆ ਸ਼ਹੀਦੀ ਦਿਹਾੜਾ

24 Mar, 2026 07:57 PM
ਗੁਰੂ ਅਰਜਨ ਦੇਵ ਪਬਲਿਕ ਸਕੂਲ ਵਿਖੇ ਮਨਾਇਆ  ਸ਼ਹੀਦੀ ਦਿਹਾੜਾ

ਵਿਦਿਆਰਥੀਆਂ ਦੇ ਕਰਵਾਏ ਭਾਸ਼ਣ,ਕਵਿਤਾਵਾਂ ਤੇ ਚਿੱਤਰਕਲਾ ਮੁਕਾਬਲੇ 
ਰਾਕੇਸ਼ ਨਈਅਰ 
ਚੋਹਲਾ ਸਾਹਿਬ/ਤਰਨਤਾਰਨ,24 ਮਾਰਚ
ਇਲਾਕੇ ਦੀ ਨਾਮਵਰ ਵਿੱਦਿਅਕ ਸੰਸਥਾ ਗੁਰੂ ਅਰਜਨ ਦੇਵ ਪਬਲਿਕ ਸਕੂਲ ਚੋਹਲਾ ਸਾਹਿਬ ਵਿਖੇ 23 ਮਾਰਚ ਦੇ ਮਹਾਨ ਸ਼ਹੀਦ ਭਗਤ ਸਿੰਘ,ਰਾਜਗੁਰੂ ਅਤੇ ਸੁਖਦੇਵ ਦੀ ਯਾਦ ਨੂੰ ਸਮਰਪਿਤ ਸ਼ਰਧਾਂਜਲੀ ਸਮਾਰੋਹ ਕਰਵਾਇਆ ਗਿਆ।ਇਸ ਸਮੇਂ ਬੋਲਦਿਆਂ ਪ੍ਰਿੰਸੀਪਲ ਡਾਕਟਰ ਪਰਮਿੰਦਰ ਕੌਰ ਖਹਿਰਾ ਨੇ ਕਿਹਾ ਕਿ ਅੱਜ ਕੌਮ ਇਨ੍ਹਾਂ ਸ਼ਹੀਦਾਂ ਦਾ 95ਵਾਂ ਸ਼ਹੀਦੀ ਦਿਵਸ ਪੂਰੇ ਇਨਕਲਾਬੀ ਜ਼ੋਸ਼ ਨਾਲ ਮਨ੍ਹਾਂ ਰਾਹੀ ਹੈ।ਉਹਨਾਂ ਨੇ ਕਿਹਾ ਕਿ ਸ਼ਹੀਦ ਭਗਤ ਸਿੰਘ ਨੇ ਕਿਹਾ ਸੀ ਕਿ ਸਮਾਰਾਜਵਾਦ ਇੱਕ ਭੂਤਰਿਆ ਡਾਕੂ ਹੈ ਜ਼ੋ ਪੱਛੜੇ ਅਤੇ ਵਿਕਾਸ ਕਰ ਰਹੇ ਦੇਸ਼ਾਂ ਨੂੰ ਹਮੇਸ਼ਾਂ ਹਥਿਆਰਾਂ ਦੇ ਜ਼ੋਰ ਨਾਲ ਦਬਾਕੇ ਰੱਖਦਾ ਹੈ।ਉਨ੍ਹਾਂ ਕਿਹਾ ਕਿ ਉਪਰੋਕਤ ਵਿਚਾਰਾਂ ਦੀ ਰੋਸ਼ਨੀ ਵਿੱਚ ਦੇਖੀਏ ਤਾਂ ਬੀਤੀ 28 ਫਰਵਰੀ ਨੂੰ ਇਜਰਾਈਲ ਅਮਰੀਕੀ ਗੱਠਜੋੜ ਨੇ ਇਰਾਨ ਤੇ ਬੰਬਾਂ ਦਾ ਮੀਂਹ ਵਰਾਉਂਦੇ ਹੋਏ ਹੋਰ ਜਾਨੀ ਮਾਲੀ ਨੁਕਸਾਨ ਤੋਂ ਇਲਾਵਾ 160 ਮਾਸੂਮ ਬੱਚੀਆਂ ਦੀ ਬੇਰਹਿਮ ਹੱਤਿਆ ਕੀਤੀ ਹੈ,ਜਿਸਦੀ ਜਿੰਨੀ ਨਿੰਦਾ ਕੀਤੀ ਜਾਵੇ,ਥੋੜੀ ਹੈ।ਇਸ ਤੋਂ ਉਪਰੰਤ ਸਕੂਲੀ ਬੱਚਿਆਂ ਨੇ 23 ਮਾਰਚ ਦੇ ਸ਼ਹੀਦਾਂ ਨੂੰ ਸ਼ਰਧਾਂਜਲੀ ਭੇਂਟ ਕਰਨ ਲਈ ਭਾਸ਼ਣਾ, ਕਵਿਤਾਵਾਂ ਅਤੇ ਚਿੱਤਰਕਲਾ ਰਾਹੀਂ ਸ਼ਰਧਾ ਦੇ ਫੁੱਲ ਭੇਂਟ ਕੀਤੇ।ਇਸ ਸਮੇਂ ਸੰਸਥਾ ਦੇ ਪ੍ਰਧਾਨ ਰਵੀਇੰਦਰ ਸਿੰਘ ਸਭਰਾ ਨੇ ਵੀ ਸ਼ਹੀਦਾਂ ਨੂੰ ਸ਼ਰਧਾ ਦੇ ਫੁੱਲ ਭੇੱਟ ਕੀਤੇ।ਹੋਰਨਾਂ ਤੋਂ ਇਲਾਵਾ ਜ਼ਸਦੀਪ ਕੌਰ,ਹਰਸਿਮਰਨ ਕੌਰ,ਹਰਪ੍ਰੀਤ ਕੌਰ,ਸੰਦੀਪ ਕੌਰ,ਨਵਪ੍ਰੀਤ ਕੌਰ,ਜ਼ਸ਼ਨਪ੍ਰੀਤ ਕੌਰ, ਕਾਮਨਪ੍ਰੀਤ ਕੌਰ,ਅਕਾਸ਼ਦੀਪ ਕੌਰ,ਸੰਦੀਪ ਕੌਰ,ਜ਼ਸ਼ਨਪ੍ਰੀਤ ਕੌਰ,ਅਰਸ਼ਨੂਰ ਕੌਰ,ਲਵਨੀਤ ਕੌਰ ਸਮੇਤ ਸਮੂਹ ਸਟਾਫ ਨੇ ਵੀ ਸ਼ਹੀਦਾਂ ਨੂੰ ਸ਼ਰਧਾਂਜਲੀਆਂ ਭੇਂਟ ਕੀਤੀਆਂ।

Posted By: GURBHEJ SINGH ANANDPURI

Loading…
Loading the web debug toolbar…
Attempt #