Nazrana Times

ਪੰਜਾਬੀ

ਭਾਰਤ -ਪਾਕਿਸਤਾਨ ਵਿਚਾਲੇ ਜੰਗ ਰੋਕਣ ਲਈ ਹੋਈ ਸਹਿਮਤੀ

10 May, 2025 11:48 PM
ਭਾਰਤ -ਪਾਕਿਸਤਾਨ ਵਿਚਾਲੇ ਜੰਗ ਰੋਕਣ ਲਈ ਹੋਈ ਸਹਿਮਤੀ

ਨਵੀਂ ਦਿੱਲੀ : ਭਾਰਤ ਪਾਕਿਸਤਾਨ ਤਣਾਅ ਵਿਚਾਲੇ ਇਸ ਵੇਲੇ ਦੀ ਵੱਡੀ ਖਬਰ ਸਾਹਮਣੇ ਆ ਰਹੀ ਹੈ। ਭਾਰਤ ਪਾਕਿਸਤਾਨ ਵਿਚਾਲੇ ਸੀਜ਼ਫਾਇਰ ਹੋਣ ਵਾਲਾ ਹੈ। ਇਸ ਦਾ ਦਾਅਵਾ ਅਮਰੀਕੀ ਰਾਸ਼ਟਰਪਤੀ ਵੱਲੋਂ ਕੀਤਾ ਜਾ ਰਿਹਾ ਹੈ।

ਟਰੁੱਥ ਉੱਤੇ ਪਾਈ ਇਕ ਪੋਸਟ ਵਿਚ ਅਮਰੀਕੀ ਰਾਸ਼ਟਰਪਤੀ ਨੇ ਕਿਹਾ ਕਿ ਸੰਯੁਕਤ ਰਾਜ ਅਮਰੀਕਾ ਦੁਆਰਾ ਵਿਚੋਲਗੀ ਦੀ ਇੱਕ ਲੰਮੀ ਰਾਤ ਦੀ ਗੱਲਬਾਤ ਤੋਂ ਬਾਅਦ, ਮੈਨੂੰ ਇਹ ਐਲਾਨ ਕਰਦੇ ਹੋਏ ਖੁਸ਼ੀ ਹੋ ਰਹੀ ਹੈ ਕਿ ਭਾਰਤ ਅਤੇ ਪਾਕਿਸਤਾਨ ਇੱਕ ਪੂਰਨ ਅਤੇ ਤੁਰੰਤ ਜੰਗਬੰਦੀ ਲਈ ਸਹਿਮਤ ਹੋ ਗਏ ਹਨ। ਕਾਮਨ ਸੈਂਸ ਅਤੇ ਮਹਾਨ ਬੁੱਧੀ ਦੀ ਵਰਤੋਂ ਕਰਨ ਲਈ ਦੋਵਾਂ ਦੇਸ਼ਾਂ ਨੂੰ ਵਧਾਈਆਂ। ਇਸ ਮਾਮਲੇ ਵੱਲ ਤੁਹਾਡਾ ਧਿਆਨ ਦੇਣ ਲਈ ਤੁਹਾਡਾ ਧੰਨਵਾਦ!

ਭਾਰਤ- ਪਾਕਿਸਤਾਨ ਦਰਮਿਆਨ ਜੰਗ ਰੁਕ ਗਈ ਹੈ

ਵਿਦੇਸ਼ ਸਚਿਵ ਵਿਕਰਮ ਮਿਸਰੀ ਨੇ ਕਿਹਾ, "ਪਾਕਿਸਤਾਨ ਦੇ ਫੌਜੀ ਓਪਰੇਸ਼ਨਾਂ ਦੇ ਡਾਇਰੈਕਟਰ ਜਨਰਲ (DGMO) ਨੇ ਅੱਜ ਦੁਪਹਿਰ 3:35 ਵਜੇ ਭਾਰਤ ਦੇ DGMO ਨਾਲ ਸੰਪਰਕ ਕੀਤਾ। ਦੋਵਾਂ ਧਿਰਾਂ ਵਿਚਾਲੇ ਇਹ ਸਹਿਮਤੀ ਬਣੀ ਕਿ ਭਾਰਤ ਅਤੇ ਪਾਕਿਸਤਾਨ ਜ਼ਮੀਨ, ਹਵਾਈ ਅਤੇ ਸਮੁੰਦਰੀ ਇਲਾਕਿਆਂ ਵਿੱਚ ਸਾਰੀ ਗੋਲਾਬਾਰੀ ਅਤੇ ਫੌਜੀ ਕਾਰਵਾਈਆਂ ਨੂੰ ਸ਼ਾਮ 5 ਵਜੇ (ਭਾਰਤੀ ਸਮਾਂ ਅਨੁਸਾਰ) ਤੋਂ ਬੰਦ ਕਰ ਦੇਣਗੇ। ਅੱਜ ਦੋਵਾਂ ਪਾਸਿਆਂ ਨੂੰ ਇਹ ਸਹਿਮਤੀ ਲਾਗੂ ਕਰਨ ਲਈ ਹੁਕਮ ਦਿੱਤੇ ਗਏ ਹਨ। ਫੌਜੀ ਓਪਰੇਸ਼ਨਾਂ ਦੇ ਡਾਇਰੈਕਟਰ ਜਨਰਲ 12 ਮਈ ਨੂੰ ਦੁਪਹਿਰ 12 ਵਜੇ ਦੁਬਾਰਾ ਗੱਲਬਾਤ ਕਰਨਗੇ।"

#WarUpdate

Posted By: GURBHEJ SINGH ANANDPURI

Loading…
Loading the web debug toolbar…
Attempt #