Nazrana Times

ਪੰਜਾਬੀ

ਪਿੰਡ ਭਿੰਡਰ ਸਿਆਸੀ ਜੰਗ ਦਾ ਅਖਾੜਾ ਬਣ ਰਿਹਾ ਇਕ ਦੂਸਰੇ ਤੇ ਕੀਤੀ ਜਾ ਰਹੀ ਹੈ ਦੂਸ਼ਣਬਾਜ਼ੀ

24 Jun, 2025 08:22 PM
ਪਿੰਡ ਭਿੰਡਰ ਸਿਆਸੀ ਜੰਗ ਦਾ ਅਖਾੜਾ ਬਣ ਰਿਹਾ ਇਕ ਦੂਸਰੇ ਤੇ ਕੀਤੀ ਜਾ ਰਹੀ ਹੈ ਦੂਸ਼ਣਬਾਜ਼ੀ

ਕਾਂਗਰਸ ਪਾਰਟੀ ਦੇ ਸੀਨੀਅਰ ਆਗੂ ਵਰਿੰਦਰ ਸਿੰਘ ਵਿਕੀ ਭਿੰਡਰ ਅਤੇ ਆਮ ਆਦਮੀ ਪਾਰਟੀ ਦੇ ਆਗੂ ਸ਼ੁਭਕਰਮਨਜੀਤ ਸਿੰਘ ਵੱਲੋਂ ਚਰਨਜੀਤ ਸਿੰਘ ਭਿੰਡਰ ਤੇ ਕਈ ਤਰਾਂ ਦੇ ਦੋਸ਼ ਲਗਾਏ।

ਟਾਂਗਰਾ – ਸੁਰਜੀਤ ਸਿੰਘ ਖਾਲਸਾ।

ਪਿੰਡ ਭਿੰਡਰ ਦੀ ਪੰਚਾਇਤੀ ਚੋਣ ਤੋਂ ਬਾਅਦ ਇਕ ਦੂਸਰੇ ਤੇ ਦੂਸ਼ਬਾਜ਼ੀ ਕੀਤੀ ਜਾ ਰਹੀ ਹੈ।ਬੀਤੇ ਦਿਨ ਚਰਨਜੀਤ ਸਿੰਘ ਭਿੰਡਰ ਅਤੇ ਕੁਝ ਹੋਰ ਮੈਂਬਰਾਂ ਵੱਲੋਂ ਪ੍ਰੈਸ ਕਾਨਫਰੰਸ ਕਰਕੇ ਪੱਤਰਕਾਰਾਂ ਨੂੰ ਜਾਣਕਾਰੀ ਦਿੰਦਿਆਂ ਹਲਕਾ ਵਿਧਾਇਕ ਅਤੇ ਪਿੰਡ ਭਿੰਡਰ ਆਮ ਆਦਮੀ ਪਾਰਟੀ ਦੇ ਆਗੂ ਸ਼ੁਭਕਰਮਨਜੀਤ ਸਿੰਘ ਅਤੇ ਕਾਂਗਰਸੀ ਆਗੂ ਸਾਬਕਾ ਵਾਈਸ ਚੇਅਰਮੈਨ ਵਰਿੰਦਰ ਸਿੰਘ ਵਿਕੀ ਭਿੰਡਰ ਤੇ ਕਈ ਤਰਾਂ ਦੇ ਦੋਸ਼ ਲਗਾਏ ਸਨ।ਅੱਜ ਪੱਤਰਕਾਰਾਂ ਨੂੰ ਜਾਣਕਾਰੀ ਦਿੰਦਿਆਂ ਕਾਂਗਰਸ ਪਾਰਟੀ ਦੇ ਆਗੂ ਵਰਿੰਦਰ ਸਿੰਘ ਵਿਕੀ ਭਿੰਡਰ,ਆਮ ਆਦਮੀ ਪਾਰਟੀ ਦੇ ਸੀਨੀਅਰ ਆਗੂ ਬਲਾਕ ਪ੍ਰਧਾਨ ਸ਼ੁਭਕਰਮਨਜੀਤ ਸਿੰਘ,ਸ਼ਮਸ਼ੇਰ ਸਿੰਘ,ਨੰਬਰਦਾਰ,ਮਨਜੋਤ ਸਿੰਘ,ਗੁਰਮੁਖ ਸਿੰਘ ਪੰਚ,ਮਨਜੋਤ ਸਿੰਘ,ਹਰਜੀਤ ਸਿੰਘ,ਹਰਪ੍ਰੀਤ ਸਿੰਘ,ਗੁਰਲਾਲ ਸਿੰਘ,ਲਵਨਾਥ ਸਿੰਘ,ਜਰਮਨਜੀਤ ਸਿੰਘ,ਜਸਪਾਲ ਸਿੰਘ,ਆਦਿ ਆਗੂਆਂ ਨੇ ਦੋਸ਼ ਲਾਇਆ ਕਿ ਚਰਨਜੀਤ ਸਿੰਘ ਭਿੰਡਰ ਬੇਬਨਿਆਦ ਦੋਸ਼ ਲਗਾ ਰਿਹਾ ਹੈ ਜਦੋਂ ਕਿ ਉਹ ਸਰਪੰਚ ਨਹੀਂ ਹੈ ਉਸਦੀ ਪਤਨੀ ਅਮਰਜੀਤ ਕੌਰ ਸਰਪੰਚ ਹੈ ਚਰਨਜੀਤ ਸਿੰਘ ਆਪਣੇ ਆਪ ਨੂੰ ਹਰ ਥਾਂ ਸਰਪੰਚ ਦਸ ਰਿਹਾ ਹੈ।ਆਗੂਆਂ ਨੇ ਪਤਰਕਾਰਾਂ ਨੂੰ ਕੁਝ ਫੋਨ ਰਿਕਾਰਡਿੰਗਾਂ ਵੀ ਸੁਣਾਈਆਂ ਜਿਸ ਵਿਚ ਉਹਨਾਂ ਨੂੰ ਜਾਨੋਂ ਮਾਰਨ ਦੀਆਂ ਧਮਕੀਆਂ ਦਿਤੀਆਂ ਜਾ ਰਹੀਆਂ ਹਨ।ਪਿੰਡ ਦੀ ਪੰਚਾਇਤੀ ਜਮੀਨ ਦੀ ਬੋਲੀ ਲੇਟ ਹੋਣ ਸਬੰਧੀ ਸ਼ਪਸ਼ਟੀਕਰਣ ਦਿੰਦਿਆਂ ਕਿਹਾ ਕਿ ਪਿੰਡ ਕੁਝ ਸ਼ਾਮਲਾਟ ਜਮੀਨ ਤੇ ਕੁਝ ਲੋਕਾਂ ਵੱਲੋਂ ਨਜਾਇਜ ਕਬਜਾ ਕੀਤਾ ਹੋਇਆ ਹੈ ਜਿਸ ਦੀ ਨਿਸ਼ਾਨ ਦੇਹੀ ਕਰਵਾਉਣ ਲਈ ਪੰਚਾਇਤ ਦੇ ਉਚ ਅਧਿਕਾਰੀਆਂ ਨੂੰ ਦਰਖਾਸਤਾਂ ਦਿਤੀਆਂ ਹੋਈਆਂ ਹਨ।ਜਿਸ ਨੂੰ ਮੌਜੂਦਾ ਪੰਚਾਇਤ ਵੱਲੋਂ ਵਾਰ ਵਾਰ ਨਿਸ਼ਾਨਦੇਹੀ ਰੋਕੇ ਜਾਣ ਕਾਰਣ ਪੰਚਾਇਤੀ ਜਮੀਨ ਦੀ ਬੋਲੀ ਲੇਟ ਹੋਈ ਹੈ।ਆਗੂਆਂ ਨੇ ਕਿਹਾ ਕਿ ਪੰਚਾਇਤੀ ਚੋਣ ਸਮੇਂ ਵੀ ਵਡੀ ਗਿਣਤੀ ਵਿਚ ਬਾਹਰੋਂ ਵਿਅਕਤੀਆਂ ਨੂੰ ਲਿਆ ਕੇ ਦਹਿਸ਼ਤ ਪੈਦਾ ਕੀਤੀ ਗਈ ਸੀ।ਪੰਚਾਇਤੀ ਜਮੀਨ ਦੀ ਬੋਲੀ ਸਮੇਂ ਬਾਹਰੋਂ ਵਿਅਕਤੀਆਂ ਨੂੰ ਲਿਆ ਕੇ ਪਿੰਡ ਦਾ ਮਹੌਲ ਖਰਾਬ ਕਰਨ ਦੀ ਕੋਸ਼ਿਸ਼ ਕੀਤੀ ਜਾਂਦੀ ਹੈ।ਪੁਲੀਸ ਨੂੰ ਗੋਲੀ ਚੱਲਣ ਦੀ ਗਲਤ ਸੂਚਨਾਂ ਦਿਤੇ ਜਾਣ ਕਾਰਣ ਜਾਂਚ ਪੜਤਾਲ ਕਰਨ ਤੋਂ ਬਾਅਦ ਥਾਣਾ ਖਿਲਚੀਆਂ ਦੀ ਪੁਲੀਸ ਨੇ ਚਰਨਜੀਤ ਸਿੰਘ ਵਿਰੁਧ 182 ਤਹਿਤ ਮਾਮਲਾ ਦਰਜ ਕੀਤਾ ਗਿਆ ਸੀ ਜਿਸ ਨਾਲ ਸਾਡਾ ਕੋਈ ਵੀ ਸਬੰਧ ਨਹੀਂ ਹੈ।ਹਲਕਾ ਵਿਧਾਇਕ ਉਪਰ ਝੂਠੇ ਅਤੇ ਬੇਬੁਨਿਆਦ ਦੋਸ਼ ਲਗਾਏ ਜਾ ਰਹੇ ਹਨ।

Posted By: GURBHEJ SINGH ANANDPURI

Loading…
Loading the web debug toolbar…
Attempt #