Nazrana Times

ਪੰਜਾਬੀ

ਨਿਖਲ ਗੁਪਤਾ ਨੂੰ ਨਹੀਂ, ਭਾਰਤ ਨੂੰ ਟੰਗਿਆ

20 Feb, 2026 07:45 PM
ਨਿਖਲ ਗੁਪਤਾ ਨੂੰ ਨਹੀਂ, ਭਾਰਤ ਨੂੰ ਟੰਗਿਆ

ਅਮਰੀਕਾ ਦੇਸ਼ ਦੇ ਸ਼ਹਿਰ ਨਿਊਯਾਰਕ ਦੀ ਇੱਕ ਅਦਾਲਤ ਨੇ ਨਿਖਿਲ ਗੁਪਤਾ ਨਾਮ ਦੇ ਇੱਕ ਭਾਰਤੀ ਏਜੰਟ ਨੂੰ ਕਰੀਬ ਚਾਲੀ ਸਾਲਾਂ ਦੀ ਸਜ਼ਾ ਸਣਾਉਣ ਦਾ ਫੈਸਲਾ ਸੁਣਾਇਆ ਹੈ । ਭਾਰਤੀ ਸਰਕਾਰ , ਨਰਿੰਦਰ ਮੋਦੀ , ਅਮਿੱਤ ਸ਼ਾਹ , ਰਾਜਨਾਥ ਸਿੰਘ, ਜੈ ਸ਼ੰਕਰ, ਅਜੀਤ ਡੋਵਾਲ , ਆਈ ਬੀ ਅਤੇ ਰਾਅ ਵਰਗੀਆਂ ਏਜੰਸੀਆਂ ਦਾ ਨਿਸ਼ਾਨਾ ਸੀ ਸਿੱਖਸ ਫੌਰ ਜਸਟਿਸ ਦੇ ਚੀਫ ਅਤੇ ਕੱਟੜ ਖਾਲਿਸਤਾਨੀ ਸਰਦਾਰ ਗੁਰਪਤਵੰਤ ਸਿੰਘ ਪੰਨੂ ਨੂੰ ਅਮਰੀਕਾ ਵਿੱਚ ਕਤਲ ਕਰਵਾਉਣ ਦਾ । ਪੰਨੂੰ ਸਾਹਿਬ ਜੀ ਨੂੰ ਕਤਲ ਕਰਵਾਉਣ ਲਈ ਭਾਰਤ ਸਰਕਾਰ ਅਤੇ ਭਾਰਤੀ ਏਜੰਸੀਆਂ ਨੇ ਆਪਣੇ ਏਜੰਟ ਨਿਖਿਲ ਗੁਪਤਾ ਦੀ ਡਿਊਟੀ ਅਮਰੀਕਾ ਵਿੱਚ ਲਗਾਈ ਸੀ । ਵੈਸੇ ਵੀ ਪਾਠਕਾਂ ਨੂੰ ਦੱਸ ਦੇਈਦੇ ਕਿ ਹਿੰਦੋਸਤਾਨ ਨੇ ਤਕਰੀਬਨ ਪੂਰੀ ਦੁਨੀਆਂ ਵਿੱਚ ਹੀ ਅਪਣੀਆਂ ਅੰਬੈਸੀਆਂ ਰਾਹੀਂ ਜਾਲ ਵਿਛਾਇਆ ਹੋਇਆ ਹੈ । ਭਾਰਤੀ ਖੁਫੀਆ ਏਜੰਸੀਆਂ ਆਪਣੇ ਸਾਧਨਾਂ ਰਾਹੀਂ ਹਰ ਇੱਕ ਚੀਜ਼ ਨੂੰ ਹਰ ਇੱਕ ਹਿੱਲ ਜੁੱਲ ਨੂੰ ਆਪਣੀ ਨਜ਼ਰ ਹੇਠ ਰੱਖਣ ਦੀ ਕੋਸ਼ਿਸ਼ ਕਰਦੀਆਂ ਰਹਿੰਦੀਆਂ ਹਨ । ਉੱਹ ਇੱਕ ਦੇਸ਼ ਨੂੰ ਚਲਾ ਰਹੇ ਹਨ , ਸਰਕਾਰਾਂ ਕੋਲ ਅਨੇਕਾਂ ਹੀ ਸਾਧਨ ਹੁੰਦੇ ਹਨ ਅਤੇ ਛੋਟੀ ਤੋਂ ਵੱਡੀ ਤੱਕ ਹਰ ਗੱਲ ਹਰ ਖਬਰ ਦੀ ਵੀ ਖਬਰ ਸਰਕਾਰਾਂ ਨੂੰ ਰੱਖਣੀ ਪੈਂਦੀ ਹੈ । ਸੋ ਨਿਖਿਲ ਗੁਪਤਾ ਨਾਮ ਦੇ ਭਾਰਤੀ ਏਜੰਟ ਨੇ ਇੱਕ ਅਮਰੀਕੀ ਸ਼ਾਰਪ ਛੂਟਰ ਨਾਲ ਆਪਣੇ ਸੰਬੰਧ ਬਣਾ ਕੇ ਗੁਰਪਤਵੰਤ ਸਿੰਘ ਪੰਨੂ ਨੂੰ ਮਾਰਨ ਦੀ ਡੀਲ ਇੱਕ ਲੱਖ ਅਮਰੀਕੀ ਡਾਲਰ ਵਿੱਚ ਡੀਲ ਤੈਅ ਕੀਤੀ ਸੀ ਅਤੇ ਪੰਦਰਾਂ ਹਜ਼ਾਰ ਡਾਲਰ ਦੀ ਐਡਵਾਂਸ ਰਾਸ਼ੀ ਦੇਣ ਦੀ ਵੀ ਗੱਲ ਕੀਤੀ ਸੀ । ਲੇਕਿਨ ਗੁਰਪਤਵੰਤ ਸਿੰਘ ਦੀ ਚੰਗੀ ਕਿਸਮਤ ਨੂੰ ਅਤੇ ਅੱਤਵਾਦੀ ਹਿੰਦੋਸਤਾਨ ਦੀ ਕਹਿ ਲਓ ਕਿ ਮਾੜੀ ਕਿਸਮਤ ਨੂੰ ਉੱਹ ਅਮਰੀਕੀ ਗੋਰਾ ਸ਼ਾਰਪ ਸ਼ੂਟਰ ਅਮਰੀਕਾ ਦੀਆਂ ਹੀ ਖੁਫੀਆ ਏਜੰਸੀਆਂ ਦਾ ਏਜੰਟ ਸੀ , ਨਿਖਿਲ ਗੁਪਤਾ ਨੂੰ ਏਸ ਵਾਰੇ ਬਿਲਕੁੱਲ ਵੀ ਪਤਾ ਨਹੀਂ ਸੀ । ਇਹ ਉੱਸੇ ਤਰ੍ਹਾਂ ਹੀ ਸੀ ਜਿਸ ਤਰ੍ਹਾਂ ਭਾਰਤ ਸਰਕਾਰ ਨੇ ਖਾੜਕੂ ਸਿੰਘਾਂ ਨੂੰ ਕਾਬੂ ਕਰਨ ਲਈ ਆਪਣੇ ਏਜੰਟਾਂ ਨੂੰ ਖਾੜਕੂਆਂ ਵਿੱਚ ਵਾੜਿਆ ਹੋਇਆ ਸੀ । ਭਾਰਤੀ ਏਜੰਸੀਆਂ ਇੱਕ ਲੜੀ ਬਣਾ ਕੇ ਵਾਰੀ ਵਾਰੀ ਖਾਲਿਸਤਾਨੀ ਸਿੱਖਾਂ ਦੇ ਕਤਲ ਕਰਦੀਆਂ ਆ ਰਹੀਆਂ ਸਨ ਜਿਵੇਂ ਕਿ ਕਨੇਡਾ ਵਿੱਚ ਪ੍ਰਦੁੱਮਣ ਸਿੰਘ ਮਲਿਕ ਦਾ ਕਤਲ ਪਾਕਿਸਤਾਨ ਵਿੱਚ ਹਰਮੀਤ ਪੀ ਐਚ ਡੀ , ਪਰਮਜੀਤ ਸਿੰਘ ਪੰਜਵੜ , ਇੰਗਲੈਂਡ ਵਿੱਚ ਅਵਤਾਰ ਸਿੰਘ ਖੰਡਾ , ਕਨੇਡਾ ਵਿੱਚ ਹੀ ਹਰਦੀਪ ਸਿੰਘ ਨਿੱਝਰ, ਪੰਜਾਬ ਵਿੱਚ ਕਬੱਡੀ ਖਿਡਾਰੀ ਨੰਗਲ ਅੰਬੀਆਂ, ਦੀਪ ਸਿੰਘ ਸਿੱਧੂ, ਸਿੱਧੂ ਮੂਸੇਵਾਲੇ ਦਾ ਕਤਲ ਆਦਿ ਉੱਪਰਥਲੀ ਹੋਏ ਕਤਲਾਂ ਨੇ ਸਿੱਖ ਕੌਮ ਵਿੱਚ ਹੜਕੰਪ ਮਚਾ ਦਿੱਤਾ ਸੀ , ਸਿੱਖਾਂ ਨੂੰ ਫ਼ਿਕਰਾਂ ਵਿੱਚ ਪਾ ਦਿੱਤਾ ਸੀ ਕਿ ਇਹ ਕਤਲਾਂ ਦੀ ਲੜੀ ਕਿਵੇਂ ਅਤੇ ਕਿੱਥੇ ਜਾ ਕੇ ਰੁਕੇਗੀ । ਭਾਈ ਹਰਦੀਪ ਸਿੰਘ ਨਿੱਝਰ ਦੇ ਕਤਲ ਅਤੇ ਗੁਰਪਤਵੰਤ ਸਿੰਘ ਪੰਨੂੰ ਦੇ ਕਤਲ ਦੀ ਸਾਜ਼ਿਸ਼ ਨੇ ਕਨੇਡਾ ਅਤੇ ਅਮਰੀਕਾ ਵਰਗੇ ਸ਼ਕਤੀਸ਼ਾਲੀ ਦੇਸ਼ਾਂ ਨੂੰ ਵੀ ਗੰਭੀਰਤਾ ਨਾਲ ਸੋਚਣ ਲਈ ਮਜਬੂਰ ਕਰ ਦਿੱਤਾ ਸੀ । ਖੈਰ ਅਮਰੀਕਾਨ ਖੁਫੀਆ ਏਜੰਸੀਆਂ ਦੇ ਗੋਰੇ ਬੰਦੇ ਨੇ ਹਿੰਦੋਸਤਾਨ ਦੀ ਘਿਨਾਉਣੀ ਅਤੇ ਸ਼ਰਮਨਾਕ ਹਰਕਤ ਵਾਰੇ ਅਮਰੀਕਾ ਸਰਕਾਰ ਨੂੰ ਦੱਸ ਦਿੱਤਾ । ਨਿਖਿਲ ਗੁਪਤਾ ਅਮਰੀਕਾ ਤੋਂ ਚੈਕੋ ਦੇਸ਼ ਜੋ ਕਿ ਸਾਡੇ ਆਸਟਰੀਆ ਦੇ ਨਾਲ ਹੀ ਲੱਗਦਾ ਹੈ ਉੱਥੇ ਪਹੁੰਚ ਗਿਆ । ਅਮਰੀਕੀ ਏਜੰਸੀਆਂ ਨੇ ਟਰੇਸ ਕਰਕੇ ਨਿਖਿਲ ਗੁਪਤਾ ਦਾ ਪਤਾ ਲਗਾ ਲਿਆ ਅਤੇ ਚੈਕੋ ਦੀ ਸਰਕਾਰ ਨਾਲ ਸੰਪਰਕ ਕਰਕੇ ਉੱਥੇ ਹੀ ਉੱਸ ਨੂੰ ਅੰਦਰ ਕਰਵਾ ਦਿੱਤਾ ਅਤੇ ਅੰਤਰਰਾਸ਼ਟਰੀ ਕਾਨੂੰਨਾਂ ਦੀ ਕਾਰਵਾਈ ਨੂੰ ਪੂਰਾ ਕਰਕੇ ਅਮਰੀਕਾ ਸਰਕਾਰ ਨਿਖਿਲ ਗੁਪਤਾ ਭਾਰਤੀ ਅੱਤਵਾਦੀ ਨੂੰ ਅਮਰੀਕਾ ਲਿਜਾਣ ਵਿੱਚ ਸਫ਼ਲ ਹੋ ਗਈ ਅਤੇ ਉੱਸ ਉੱਪਰ ਗੁਰਪਤਵੰਤ ਸਿੰਘ ਪੰਨੂ ਨੂੰ ਮਾਰਨ ਦੀ ਸਾਜ਼ਿਸ਼ ਦਾ ਕੇਸ ਚਲਾ ਦਿੱਤਾ ਗਿਆ । ਅਤੇ ਹੁਣ ਭਾਰਤੀ ਅੱਤਵਾਦੀ ਨੇ ਅਮਰੀਕਾ ਦੇ ਨਿਊਯਾਰਕ ਦੀ ਇੱਕ ਅਦਾਲਤ ਵਿੱਚ ਆਪਣੇ ਸਾਰੇ ਗੁਨਾਹ ਕਬੂਲ ਕਰ ਲਏ ਹਨ । ਦੋ ਕੇਸਾਂ ਵਿੱਚ ਇੱਕ ਪੰਨੂੰ ਸਾਹਿਬ ਨੂੰ ਮਾਰਨ ਦਾ ਕੇਸ ਅਤੇ ਇੱਕ ਹੋਰ ਵਿੱਚ ਦਸ ਦਸ ਸਾਲ ਦੀ ਅਤੇ ਮਨੀ ਲਾਂਡਰਿੰਗ ਦੇ ਕੇਸ ਵਿੱਚ ਵੀਹ ਸਾਲ ਦੀ ਸਜ਼ਾ ਜਾਣੀ ਕਿ ਕੁੱਲ ਮਿਲਾ ਕੇ ਨਿਖਿਲ ਗੁਪਤਾ ਨੂੰ ਚਾਲੀ ਸਾਲਾਂ ਦੀ ਸਜ਼ਾ ਹੋਣੀ ਅਦਾਲਤ ਵੱਲੋਂ ਤੈਅ ਕਰ ਦਿੱਤੀ ਗਈ ਹੈ ਅਤੇ ਸਜ਼ਾ ਸੁਣਾਉਣ ਦੀ ਤਾਰੀਖ ਅਦਾਲਤ ਨੇ 15 ਮਈ 2026 ਰੱਖੀ ਹੈ । ਸੋ ਇਹ ਸਜ਼ਾ ਇਕੱਲੇ ਨਿਖਿਲ ਗੁਪਤਾ ਨੂੰ ਨਹੀਂ ਏਹ ਸਜਾ ਭਾਰਤ ਹਿਦੋਸਤਾਨ ਇੰਡੀਆ ਨਾਮ ਦੇ ਫਾਸ਼ੀਵਾਦੀ ਅੱਤਵਾਦੀ ਦੇਸ਼ ਨੂੰ ਵੀ ਹੋਵੇਗੀ । ਏਹਨਾਂ ਵਿੱਚ ਸਿੱਖਾਂ ਨਾਲ ਸਿੱਧੇ ਤੌਰ ਉੱਤੇ ਲੜਨ ਦੀ ਤਾਂ ਹਿੰਮਤ ਤਾਂ ਹੈ ਨਹੀਂ, ਪੰਜਾਬ ਵਿੱਚ ਰੈਫਰੈਂਡਮ ਕਰਵਾਉਣ ਤੋਂ ਇਹ ਡਰਦੇ ਹਨ । ਗੁਰਪਤਵੰਤ ਸਿੰਘ ਪੰਨੂੰ ਨੇ ਨਾ ਤਾਂ ਕੋਈ ਬੰਦਾ ਮਾਰਿਆ ਹੈ ਨਾ ਕੋਈ ਬੈਂਕ ਲੁੱਟੀ ਹੈ ਨਾ ਹੀ ਕੋਈ ਹਰ ਕਰੀਮੀਨਲੀ ਕਾਰਾ ਕੀਤਾ ਹੈ । ਆਜ਼ਾਦੀ ਮੰਗਣਾਂ ਤਾਂ ਹਰ ਇੱਕ ਦਾ ਅਧਿਕਾਰ ਹੈ । ਅਗਰ ਦਿੱਲੀ ਅਤੇ ਹਿੰਦੋਸਤਾਨ ਨੇ ਸਿੱਖਾਂ ਨਾਲ ਮਤਰੇਈ ਮਾਂ ਵਾਲਾ ਸਲੂਕ ਨਾ ਕੀਤਾ ਹੁੰਦਾ ਤਾਂ ਅੱਜ ਦੇ ਆਹ ਹਾਲਾਤ ਕਦੇ ਵੀ ਨਹੀਂ ਬਣਨੇ ਸਨ । ਸਾਡੇ ਗੁਰਦੁਆਰਿਆਂ ਨੂੰ ਢਾਹ ਕੇ ਸਾਨੂੰ ਗੋਲੀਆਂ ਨਾਲ ਭੁੰਨ ਕੇ ਸਾਡੇ ਗਲਾਂ ਵਿੱਚ ਟਾਇਰ ਪਾ ਕੇ ਸਾਨੂੰ ਸਾੜ ਕੇ ਸਾਡੀਆਂ ਧੀਆਂ ਭੈਣਾਂ ਮਾਵਾਂ ਦੀਆਂ ਇੱਜ਼ਤਾਂ ਲੁੱਟ ਕੇ ਗੁਰੂ ਗ੍ਰੰਥ ਸਾਹਿਬ ਜੀ ਦਾ ਅੰਗ ਅੰਗ ਗਲ੍ਹੀਆਂ ਨਾਲੀਆਂ ਰੂੜੀਆਂ ਉੱਤੇ ਖਿਲਾਰ ਕੇ ਸਾਡੇ ਬੰਦੀ ਸਿੰਘਾਂ ਨੂੰ ਨਜਾਇਜ ਅੰਦਰ ਰੱਖ ਕੇ ਸਾਡੇ ਗੱਭਰੂਆਂ ਨੂੰ ਚਿਟੇ ਨਾਲ ਮਾਰ ਕੇ ਗੈਂਗਸਟਰਵਾਦ ਦਾ ਨਾਮ ਦੇ ਕੇ ਮਾਰ ਕੇ ਸਾਡੀਆਂ ਜ਼ਿੰਦਗੀਆਂ ਤਬਾਹ ਕਰਕੇ ਸਾਡੀਆਂ ਜ਼ਮੀਨਾਂ ਉੱਜਾੜ ਕੇ ਤੇ ਅੱਤਵਾਦੀ ਹਿੰਦੋਸਤਾਨ ਅਤੇ ਹਿੰਦੋਸਤਾਨ ਦੀ ਅੱਤਵਾਦੀ ਸਰਕਾਰ ਅਤੇ ਅੱਤਵਾਦੀ ਏਜੰਸੀਆਂ ਕਦੇ ਵੀ ਚੈਨ ਦੀ ਨੀਂਦ ਨਹੀਂ ਸੌਂ ਸਕਣਗੀਆਂ ਜੀ । ਬਾਕੀ ਇਹ ਤਾਂ ਅਸੀਂ ਅਤੇ ਤੁਸੀਂ ਸਾਰੇ ਸਿੱਖਾਂ ਨੇ ਸੋਚਣਾ ਹੈ ਕਿ ਕਿੰਨਾ ਕੁ ਸਮਾਂ ਹੋਰ ਹਿੰਦੋਸਤਾਨੀ ਛਿੱਤਰ ਖਾਣੇ ਹਨ ਜਾਂ ਆਪਣਾ ਆਜ਼ਾਦ ਦੇਸ਼ ਖਾਲਿਸਤਾਨ ਬਣਾ ਕੇ ਇੱਜ਼ਤ ਨਾਲ ਸਿਰ ਉੱਚਾ ਕਰਕੇ ਅਤੇ ਮੁੱਛਾਂ ਖੜ੍ਹੀਆਂ ਕਰਕੇ ਜਿਊਣਾ ਹੈ । ਹਿੰਦੋਸਤਾਨ ਰੂਪੀ ਪਿੰਜਰੇ ਵਿੱਚ ਗੁਲਾਮ ਰਹਿ ਕੇ ਅੱਜ ਵੀ ਸਾਡੇ ਨੌਜਵਾਨ ਅਤੇ ਸਾਡੇ ਕਿਸਾਨ ਤੜਫ ਤੜਫ ਕੇ ਮਰ ਰਹੇ ਹਨ ਅਤੇ ਭਵਿੱਖ ਵਿੱਚ ਇਸ ਤੋਂ ਜਿਆਦਾ ਅਤੇ ਭੈੜੀ ਸਜਾ ਇਹ ਬੋਦੀਆਂ ਧੋਤੀਆਂ ਟੋਪੀਆਂ ਵਾਲੇ ਸਿੱਖਾਂ ਨੂੰ ਦੇਣਗੇ । ਐਵੇਂ ਹੀ ਫਰੀ ਦੇ ਆਟੇ ਦਾਲਾਂ ਅਤੇ ਮੁਫਤ ਦੀ ਬਿਜਲੀ ਪਿੱਛੇ ਆਪਣੀਆਂ ਜਮੀਰਾਂ ਨਾ ਇਹਨਾਂ ਮੰਗ ਕੇ ਖਾੀਰ ਖਾਣੇ ਬ੍ਰਾਹਮਣਾਂ ਦੇ ਕੋਲ ਵੇਚੋ । ਸਿੱਖ ਦਾਤੇ ਬਣਾਏ ਹਨ ਗੁਰੂਆਂ ਨੇ ਨਾ ਕਿ ਮੰਗਤੇ ਬਣਾਏ ਸੀ ।ਫ੍ਰੀ ਵਿੱਚ ਤਾਂ ਸਿਖਾਂ ਨੇ ਲਹੌਰ ਸ਼ਹਿਰ ਨਹੀਂ ਲਿਆ ਸੀ , ਸਿੱਖ ਕਹਿੰਦੇ ਜੇ ਸਾਡੇ ਵਿੱਚ ਹਿੰਮਤ ਹੋਈ ਜੁਰਅੱਤ ਹੋਈ ਅਣਖ ਰੜਕ ਮੜਕ ਬੜ੍ਹਕ ਹੋਈ ਤਾਂ ਅਸੀਂ ਲਹੌਰ ਉੱਤੇ ਲੜ ਕੇ ਜਿੱਤ ਕੇ ਕਬਜ਼ਾ ਕਰਾਂਗੇ ਅਤੇ ਫਿਰ ਕੀਤਾ ਵੀ ਸੀ । ਅਠਾਰਾਂ ਵਾਰ ਦਿੱਲੀ ਜਿੱਤੀ ਸੀ , ਉੱਨ੍ਹੀਵੀਂ ਵਾਰ ਸ਼ਹੀਦ ਭਾਈ ਦੀਪ ਸਿੰਘ ਸਿੱਧੂ ਅਤੇ ਭਾਈ ਜੁਗਰਾਜ ਸਿੰਘ ਯੋਧੇ ਨੇ ਲਾਲ ਕਿਲੇ ਉੱਪਰ ਖਾਲਸਾਈ ਪਰਚਮ ਲਹਿਰਾਇਆ ਸੀ । ਚੜ੍ਹਦੀ ਕਲਾ ਵਿੱਚ ਰਿਹਾ ਕਰੋ ਅਤੇ ਸਾਡੇ ਵਰਗਿਆਂ ਤੁੱਛ ਜਿਹੇ ਬੰਦਿਆਂ ਲਈ ਵੀ ਅਰਦਾਸ ਬੇਨਤੀ ਕਰਿਆ ਕਰੋ ਜੀ ਕਿ ਕੌਮ ਦੇ ਸਿੱਖਾਂ ਦੇ ਜੋੜੇ ਝਾੜਦੇ ਰਹੀਏ ਜੀ ਭਾਈ ਸਿੱਖੋ ਅਤੇ ਸਿੱਖਣੀਓ।
 

     ਹਰਪ੍ਰੀਤ ਸਿੰਘ ਪੰਮਾ (ਆਸਟਰੀਆ)

Posted By: GURBHEJ SINGH ANANDPURI