Nazrana Times

ਪੰਜਾਬੀ

ਜਥੇਦਾਰ ਕੁਲਦੀਪ ਸਿੰਘ ਗੜਗੱਜ ਨੇ ਕੀਤਾ ਚਾਰ ਸਾਲਾ ਗੱਤਕਾ ਖਿਡਾਰੀ ਸਿੱਖ ਬੱਚੇ ਦਾ ਵਿਸ਼ੇਸ਼ ਸਨਮਾਨ

25 Jul, 2025 03:59 AM
ਜਥੇਦਾਰ ਕੁਲਦੀਪ ਸਿੰਘ ਗੜਗੱਜ ਨੇ ਕੀਤਾ ਚਾਰ ਸਾਲਾ ਗੱਤਕਾ ਖਿਡਾਰੀ ਸਿੱਖ ਬੱਚੇ ਦਾ ਵਿਸ਼ੇਸ਼ ਸਨਮਾਨ

ਅੰਮ੍ਰਿਤਸਰ, 24 ਜੁਲਾਈ-ਨਜ਼ਰਾਨਾ ਟਾਈਮਜ

ਸ੍ਰੀ ਅਕਾਲ ਤਖ਼ਤ ਸਾਹਿਬ ਦੇ ਕਾਰਜਕਾਰੀ ਜਥੇਦਾਰ ਗਿਆਨੀ ਕੁਲਦੀਪ ਸਿੰਘ ਗੜਗੱਜ ਵੱਲੋਂ ਦੇਸ਼ ਵਿਦੇਸ਼ ਵਿੱਚ ਗੱਤਕੇ ਨਾਲ ਨਾਮਣਾ ਖੱਟਣ ਵਾਲੇ 4 ਸਾਲਾ ਸਿੱਖ ਬੱਚੇ ਸਨਮਾਨ ਕੀਤਾ ਗਿਆ ਹੈ। ਇਸ ਸਿੱਖ ਬੱਚੇ ਕਾਕਾ ਫ਼ਤਿਹ ਸਿੰਘ ਵਾਸੀ ਅੰਮ੍ਰਿਤਸਰ ਨੇ ਯੂਰਪ, ਸਿੰਗਾਪੁਰ, ਮੁੰਬਈ ਜਿਹੀਆਂ ਥਾਵਾਂ ਉੱਤੇ ਵੱਡੇ ਮੰਚਾਂ ਉੱਤੇ ਗੱਤਕਾ ਖੇਡਿਆ ਅਤੇ ਸਿੱਖ ਪਛਾਣ ਦਾ ਪ੍ਰਚਾਰ ਪ੍ਰਸਾਰ ਕੀਤਾ, ਜੋ ਕਿ ਪ੍ਰੇਰਣਾਸਰੋਤ ਹੈ।

ਜਥੇਦਾਰ ਗਿਆਨੀ ਕੁਲਦੀਪ ਸਿੰਘ ਵੱਲੋਂ ਕਾਕਾ ਫ਼ਤਿਹ ਸਿੰਘ ਨੂੰ ਗੁਰੂ ਬਖ਼ਸ਼ਿਸ਼ ਸਿਰੋਪਾਓ ਅਤੇ ਸ੍ਰੀ ਸਾਹਿਬ ਦੇ ਕੇ ਸਨਮਾਨਿਤ ਕੀਤਾ ਗਿਆ। ਉਨ੍ਹਾਂ ਅਰਦਾਸ ਕੀਤੀ ਕਿ ਕਾਕਾ ਫ਼ਤਿਹ ਸਿੰਘ ਹਮੇਸ਼ਾ ਚੜ੍ਹਦੀ ਕਲਾ ਵਿੱਚ ਰਹੇ ਅਤੇ ਇਸੇ ਤਰ੍ਹਾਂ ਹਮੇਸ਼ਾ ਗੱਤਕਾ ਖੇਡਦਿਆਂ ਸਿੱਖ ਕੌਮ ਦਾ ਨਾਮ ਰੋਸ਼ਨ ਕਰਦਾ ਰਹੇ। ਉਨ੍ਹਾਂ ਕਿਹਾ ਕਿ ਸਾਰੇ ਸਿੱਖ ਮਾਪੇ ਨੂੰ ਆਪਣੇ ਬੱਚਿਆਂ ਨੂੰ ਬਚਪਨ ਤੋਂ ਹੀ ਬਾਣੀ ਅਤੇ ਬਾਣੇ ਨਾਲ ਜੋੜਣ ਅਤੇ ਉਨ੍ਹਾਂ ਨੂੰ ਗੱਤਕਾ ਸਿੱਖ ਮਾਰਸ਼ਲ ਆਰਟ ਦੀ ਸਿੱਖਿਆ ਜ਼ਰੂਰ ਦੇਣ।

Posted By: GURBHEJ SINGH ANANDPURI

Loading…
Loading the web debug toolbar…
Attempt #