ਖੇਲਾ ਪਿੰਡ ਵਿੱਚ ਗੰਦਾ ਪਾਣੀ ਪੁਰਾਣੇ ਖੂਹ ਵਿੱਚ ਸੁੱਟਣ ‘ਤੇ BKU ਏਕਤਾ ਸਿੱਧੂਪੁਰ ਦਾ ਪ੍ਰਸ਼ਾਸਨ ਖ਼ਿਲਾਫ਼ ਰੋਸ
16 Feb, 2026 02:04 PM
ਟਾਂਗਰਾ - ਸੁਰਜੀਤ ਸਿੰਘ ਖਾਲਸਾ
ਬਲਾਕ ਜੰਡਿਆਲਾ ਗੁਰੂ ਦੇ ਅਧੀਨ ਆਉਂਦੇ ਪਿੰਡ ਖੇਲਾ ਵਿੱਚ ਪਿੰਡ ਦੀ ਪੰਚਾਇਤ ਵੱਲੋਂ ਪਿੰਡ ਦੇ ਗੰਦੇ ਪਾਣੀ ਨੂੰ ਪੁਰਾਣੇ ਖੂਹ ਵਿੱਚ ਪਾਇਆ ਜਾ ਰਿਹਾ ਹੈ। BKU ਏਕਤਾ ਸਿੱਧੂਪੁਰ ਦੇ ਬਲਾਕ ਆਗੂ ਸੁਖਪਾਲ ਸਿੰਘ ਖੇਲਾ ਵੱਲੋਂ ਲਗ ਭਗ 1 ਸਾਲ ਤੋਂ ਇਸਦੀ ਕਾਗਜੀ ਲੜਾਈ ਲੜੀ ਜਾ ਰਹੀ ਹੈ। ਪਰ ਪ੍ਰਸ਼ਾਸਨ ਵੱਲੋਂ ਹੁਣ ਤੱਕ ਕੋਈ ਕਾਰਵਾਈ ਨਹੀਂ ਕੀਤੀ ਗਈ।ਅੱਜ BKU ਏਕਤਾ ਸਿੱਧੂਪੁਰ ਦੇ ਜਿਲ੍ਹਾ ਅੰਮ੍ਰਿਤਸਰ ਦੇ ਬਲਾਕ ਜੰਡਿਆਲਾ ਗੁਰੂ ਦੀ ਸਮੁੱਚੀ ਬਲਾਕ ਟੀਮ ਵੱਲੋਂ ਮੌਕੇ ਦਾ ਜਾਇਜਾ ਲਿਆ ਗਿਆ ਅਤੇ [FACTBOX]ਪ੍ਰਸ਼ਾਸ਼ਨ ਨੂੰ ਸਖ਼ਤ ਸ਼ਬਦਾਂ ਵਿੱਚ ਪਾਣੀ ਨੂੰ ਬੰਦ ਕਰਵਾਉਣ ਅਤੇ ਦੋਸ਼ੀਆਂ ਖਿਲਾਫ ਕਾਰਵਾਈ ਕਰਨ ਦੀ ਤਾੜਨਾ ਕੀਤੀ ਗਈ। ਇਸ ਮੌਕੇ ਬਲਾਕ ਪ੍ਰਧਾਨ ਦਲਜੀਤ ਸਿੰਘ ਖਾਲਸਾ, ਬਲਾਕ ਆਗੂ ਸੁਖਪਾਲ ਸਿੰਘ ਖੇਲਾ, ਅਮੋਲਕਜੀਤ ਸਿੰਘ ਨਰੈਣਗੜ੍ਹ, ਰਣਬੀਰ ਸਿੰਘ ਭੈਣੀ, ਬਲਵਿੰਦਰ ਸਿੰਘ ਕੰਗ, ਬਲਜਿੰਦਰ ਸਿੰਘ ਜਾਣੀਆ, ਰੋਮੀ ਜੰਡਿਆਲਾ ਗੁਰੂ, ਹਰਮੀਤ ਸਿੰਘ, ਰਾਜੂ ਭਲਵਾਨ ਧੀਰੇਕੋਟ , ਜਤਿੰਦਰ ਦੇਵ, ਗੁਰਮੇਜ ਸਿੰਘ ਮੁੱਛਲ, ਰਣਜੀਤ ਸਿੰਘ ਰਾਣਾ, ਬਚਿੱਤਰ ਸਿੰਘ ਜਾਣੀਆ ਆਦਿ ਹਾਜ਼ਰ ਰਹੇ।
Posted By: GURBHEJ SINGH ANANDPURI







