ਸਰਕਾਰੀ ਐਲੀਮੈਂਟਰੀ ਸਕੂਲ (ਮੁੰਡੇ)ਸਰਹਾਲੀ ਕਲਾਂ ਵਿਖੇ ਵਿਦਿਆਰਥੀਆਂ ਨੂੰ ਵੰਡੀਆਂ ਵਰਦੀਆਂ
25 Jul, 2025 03:43 AM
ਰਾਕੇਸ਼ ਨਈਅਰ
ਸਰਹਾਲੀ ਕਲਾਂ/ਚੋਹਲਾ ਸਾਹਿਬ,24 ਜੁਲਾਈ
ਪਿੰਡ ਸਰਹਾਲੀ ਕਲਾਂ ਦੇ ਅਗਾਂਹਵਧੂ ਨੌਜਵਾਨ ਸਰਪੰਚ ਬਲਕਾਰ ਸਿੰਘ ਲਾਡੀ ਅਤੇ ਮਾਨਯੋਗ ਬਲਾਕ ਐਲੀਮੈਂਟਰੀ ਸਿੱਖਿਆ ਅਫਸਰ ਕੁਲਵਿੰਦਰ ਸਿੰਘ ਵਲੋਂ ਸਰਕਾਰੀ ਐਲੀਮੈਂਟਰੀ ਸਕੂਲ (ਮੁੰਡੇ) ਸਰਹਾਲੀ ਕਲਾਂ ਦੇ ਵਿਦਿਆਰਥੀਆਂ ਨੂੰ ਸੈਸ਼ਨ 2025-26 ਦੀਆਂ ਵਰਦੀਆਂ ਵੰਡੀਆਂ ਗਈਆਂ।ਇਸ ਮੌਕੇ 'ਤੇ ਗੱਲਬਾਤ ਕਰਦੇ ਹੋਏ ਸਰਪੰਚ ਬਲਕਾਰ ਸਿੰਘ ਲਾਡੀ ਨੇ ਕਿਹਾ ਕਿ ਪੰਜਾਬ ਸਰਕਾਰ ਸਕੂਲ ਵਿਦਿਆਰਥੀਆਂ ਨੂੰ ਹਰ ਸਹਲੂਤ ਦੇਣ ਲਈ ਵਚਨਬੱਧ ਹੈ।ਇਸ ਵੰਡ ਦੌਰਾਨ ਸੈਂਟਰ ਹੈਡ ਟੀਚਰ ਰਛਪਾਲ ਸਿੰਘ,ਮੈਡਮ ਹਰਵਿੰਦਰ ਕੌਰ,ਵਿਸ਼ਾਲ ਕੰਬੋਜਮੈਡਮ ਮੀਨਾ ਰਾਣੀ,ਮੈਡਮ ਕਿਰਨ ਕੰਬੋਜ,ਮੈਡਮ ਅਮਨਪ੍ਰੀਤ ਕੌਰ, ਮੈਡਮ ਮਨਿੰਦਰ ਕੌਰ ਅਤੇ ਮਾਸਟਰ ਗੁਰਪ੍ਰੀਤ ਸਿੰਘ ਆਦਿ ਹਾਜਰ ਸਨ।
Posted By: GURBHEJ SINGH ANANDPURI








