Nazrana Times

ਪੰਜਾਬੀ

ਹਿਊਮੈਨਿਟੀ ਬਲੱਡ ਗਰੁੱਪ ਅੰਮ੍ਰਿਤਸਰ ਵਲੋਂ ਚੋਹਲਾ ਸਾਹਿਬ ਵਿਖੇ ਖੂਨਦਾਨ ਕੈਂਪ ਆਯੋਜਿਤ

27 May, 2025 01:22 AM
ਹਿਊਮੈਨਿਟੀ ਬਲੱਡ ਗਰੁੱਪ ਅੰਮ੍ਰਿਤਸਰ ਵਲੋਂ ਚੋਹਲਾ ਸਾਹਿਬ ਵਿਖੇ ਖੂਨਦਾਨ ਕੈਂਪ ਆਯੋਜਿਤ

ਖੂਨਦਾਨ ਕਰਨ ਨਾਲ ਹੁੰਦਾ ਹਰ ਰੋਜ਼ ਅਨੇਕਾਂ ਜ਼ਿੰਦਗੀਆਂ ਦਾ ਬਚਾ-ਰੂਪਾਲੀ ਢੀਂਗਰਾ

ਰਾਕੇਸ਼ ਨਈਅਰ

ਚੋਹਲਾ ਸਾਹਿਬ/ਤਰਨਤਾਰਨ,25 ਮਈ

ਪਿਛਲੇ ਲੰਮੇ ਸਮੇਂ ਤੋਂ ਪੰਜਾਬ ਦੇ ਵੱਖ-ਵੱਖ ਜ਼ਿਲ੍ਹਿਆਂ ਵਿੱਚ ਖੂਨਦਾਨ ਕੈਂਪ ਲਗਾ ਕੇ ਸੈਂਕੜੇ ਯੂਨਿਟ ਖੂਨ ਇੱਕਠਾ ਕਰਨ ਵਾਲੀ ਸੰਸਥਾ ਹਿਊਮੈਨਿਟੀ ਬਲੱਡ ਗਰੁੱਪ ਅੰਮ੍ਰਿਤਸਰ ਵੱਲੋਂ ਇਤਿਹਾਸਕ ਨਗਰ ਚੋਹਲਾ ਸਾਹਿਬ ਵਿਖੇ ਖੂਨਦਾਨ ਕੈਂਪ ਲਗਾਇਆ ਗਿਆ।ਇਸ ਸਬੰਧੀ ਜਾਣਕਾਰੀ ਦਿੰਦੇ ਹੋਏ ਸੰਸਥਾ ਦੇ ਮੁੱਖ ਸੇਵਾਦਾਰ ਮੈਡਮ ਰੁਪਾਲੀ ਢੀਂਗਰਾ,ਦਾਨਿਸ਼ ਗੁਪਤਾ ਅਤੇ ਸੌਰਭ ਅੰਮ੍ਰਿਤਸਰ ਨੇ ਦੱਸਿਆ ਕਿ ਅੱਜ ਦੇ ਇਸ ਖੂਨਦਾਨ ਕੈਂਪ ਵਿੱਚ ਅਨੇਕਾਂ ਤੰਦਰੁਸਤ ਦਾਨੀ ਸੱਜਣਾਂ ਵਲੋਂ ਖੂਨਦਾਨ ਕਰਦੇ ਹੋਏ ਮਨੁੱਖਤਾ ਲਈ ਆਪਣਾ ਫਰਜ਼ ਅਦਾ ਕੀਤਾ ਗਿਆ ਹੈ।ਉਨ੍ਹਾਂ ਕਿਹਾ ਕਿ ਅੱਜ ਦੇ ਸਮੇਂ ਬਲੱਡ ਦੀ ਜ਼ਰੂਰਤ ਦਿਨ ਪ੍ਰਤੀ ਦਿਨ ਵਧਦੀ ਜਾ ਰਹੀ ਹੈ ਅਤੇ ਬਲੱਡ ਦੀ ਮੁਸ਼ਕਲ ਨੂੰ ਦੂਰ ਕਰਨ ਲਈ ਤੰਦਰੁਸਤ ਨੌਜਵਾਨਾਂ ਵਲੋਂ ਦਿੱਤਾ ਬਲੱਡ ਹੀ ਕੰਮ ਆਉਂਦਾ ਹੈ।ਉਨ੍ਹਾਂ ਕਿਹਾ ਕਿ ਖੂਨਦਾਨ ਕਰਨ ਨਾਲ ਹਰ ਰੋਜ਼ ਅਨੇਕਾਂ ਹੀ ਕੀਮਤੀ ਜਾਨਾਂ ਬਚਦੀਆਂ ਹਨ।ਉਹਨਾਂ ਦੱਸਿਆ ਕਿ ਜਿਹੜਾ ਇਨਸਾਨ ਖੂਨਦਾਨ ਕਰਦਾ ਹੈ ਉਸਦਾ ਖੁਦ ਦਾ ਸਰੀਰ ਨਵੇਂ ਸੈਲ ਬਣਾਉਦਾ ਹੈ ਅਤੇ ਉਸ ਵਿੱਚ ਭਿਆਨਕ ਬਿਮਾਰੀਆਂ ਨਾਲ ਲੜਨ ਦੀ ਤਾਕਤ ਵੱਧਦੀ ਹੈ ਅਤੇ ਸਰੀਰ ਤੰਦਰੁਸਤ ਰਹਿੰਦਾ ਹੈ।ਉਹਨਾਂ ਅਪੀਲ ਕੀਤੀ ਕਿ ਇਹੋ ਜਿਹੇ ਉਪਰਾਲੇ ਹਰ ਇੱਕ ਨੂੰ ਕਰਨੇ ਚਾਹੀਦੇ ਹਨ ਅਤੇ ਹਰ 18 ਤੋਂ 60 ਸਾਲ ਦੇ ਤੰਦਰੁਸਤ ਇਨਸਾਨ ਨੂੰ ਆਪਣਾ ਫਰਜ਼ ਸਮਝਦੇ ਹੋਏ ਖੂਨਦਾਨ ਜ਼ਰੂਰ ਕਰਨਾ ਚਾਹੀਦਾ ਹੈ।ਇਸ ਸਮੇਂ ਅਰਵਿੰਦ ਕੁਮਾਰ ਅੰਮ੍ਰਿਤਸਰ,ਅਨਿਲ ਕੁਮਾਰ ਬਬਲੀ ਸ਼ਾਹ,ਤਰਸੇਮ ਨਈਅਰ, ਬਲਵਿੰਦਰ ਸਿੰਘ ਬਿੱਲਾ ਸਮਾਜਸੇਵੀ,ਹਨੀ,ਅਜੇ ਚੋਹਲਾ ਸਾਹਿਬ, ਮਨਜਿੰਦਰ ਸਿੰਘ ਮੰਨਾ,ਅਮਨਜੋਤ ਸਿੰਘ,ਦਿਸ਼ਾਂਤ ਕੁੰਦਰਾ,ਸਤੀਸ਼ ਕੁਮਾਰ ਨਈਅਰ,ਪ੍ਰਵੀਨ ਕੁੰਦਰਾ,ਰਾਕੇਸ਼ ਕੁਮਾਰ ਬਿੱਲਾ,ਸੁਰਿੰਦਰ ਕੁਮਾਰ ਸੋਨੀ, ਬੱਬਲੂ ਚੋਹਲਾ ਸਾਹਿਬ ਆਦਿ ਹਾਜਰ ਸਨ।

Posted By: GURBHEJ SINGH ANANDPURI

Loading…
Loading the web debug toolbar…
Attempt #