ਜੋਨ ਅੰਮ੍ਰਿਤਸਰ ਦੇ ਮਿਸ਼ਨਰੀ ਵੀਰਾਂ ਭੈਣਾਂ ਦੀ ਇੱਕ ਅਹਿਮ ਮੀਟਿੰਗ , ਧਰਮ ਪ੍ਰਚਾਰ ਦੇ ਟੀਚੇ ਪੂਰੇ ਕਰਨ ਦਾ ਪ੍ਰਣ ਲਿਆ
15 Mar, 2026 09:11 PM
ਟਾਂਗਰਾ - ਸੁਰਜੀਤ ਸਿੰਘ ਖਾਲਸਾ
ਸਿੱਖ ਮਿਸ਼ਨਰੀ ਕਾਲਜ ਗੁਰਦੁਆਰਾ ਕੰਪਲੈਕਸ ਨਰਾਇਣਗੜ੍ਹ ਛੇਹਰਟਾ ਅੰਮ੍ਰਿਤਸਰ ਵਿਖੇ ਸਵੇਰੇ 11 ਵਜੇ ਤੋਂ 1 ਵਜੇ ਤੱਕ ਸ੍ਰੀ ਗੁਰੂ ਗ੍ਰੰਥ ਸਾਹਿਬ ਮਹਾਰਾਜ ਜੀ ਦੀ ਹਜ਼ੂਰੀ ਵਿੱਚ ਹੋਈ। ਜਿਸ ਵਿੱਚ ਸਿੱਖ ਮਿਸ਼ਨਰੀ ਕਾਲਜ ਲੁਧਿਆਣਾ ਤੋਂ ਭੈਣਜੀ ਸਤਿੰਦਰ ਕੌਰ, ਸ੍ਰ. ਦਵਿੰਦਰ ਸਿੰਘ ਜੀ ਡਾਇਰੈਕਟਰ ਮੈਗਜ਼ੀਨ, ਸ੍ਰ. ਮਨਦੀਪ ਸਿੰਘ ਜੀ ਜਲੰਧਰ, ਡਾਕਟਰ ਇੰਦਰਜੀਤ ਸਿੰਘ ਜੀ ਬਾਬਾ ਬਕਾਲਾ ਮੈਂਬਰ ਸੁਪਰੀਮ ਕੌਂਸਲ ਅਤੇ ਮਾਸਟਰ ਅਵਤਾਰ ਸਿੰਘ ਜੀ ਮੈਂਬਰ ਸੁਪਰੀਮ ਕੌਂਸਲ ਨੇ ਹਾਜ਼ਰ ਹੋ ਕੇ ਜੋਨ ਅੰਮ੍ਰਿਤਸਰ ਦੇ ਵੱਖ ਵੱਖ ਸਰਕਲਾਂ ਤੋਂ ਮੀਟਿੰਗ ਵਿੱਚ ਹਾਜ਼ਰ ਹੋਏ ਮੈਂਬਰਾਂ ਨੂੰ ਸਰਕਲਾਂ ਵਿੱਚ ਸਿੱਖ ਮਿਸ਼ਨਰੀ ਕਾਲਜ ਲੁਧਿਆਣਾ ਵੱਲੋਂ ਧਰਮ ਪ੍ਰਚਾਰ ਸਬੰਧੀ ਦਿੱਤੇ ਗਏ ਟੀਚੇ ਤਨੋਂ ਮਨੋਂ ਹੋ ਕੇ ਪੂਰੇ ਕਰਨ ਲਈ ਪ੍ਰੇਰਿਤ ਕੀਤਾ। ਇਸ ਮੀਟਿੰਗ ਵਿੱਚ ਸਰਕਲ ਬਾਬਾ ਬਕਾਲਾ ਦੇ ਸਰਕਲ ਇੰਚਾਰਜ ਡਾਕਟਰ ਇੰਦਰਜੀਤ ਸਿੰਘ, ਕੱਥੂਨੰਗਲ ਸਰਕਲ ਤੋਂ ਸ੍ਰ. ਜੋਗਾ ਸਿੰਘ ਮਜੀਠਾ, ਅੰਮ੍ਰਿਤਸਰ ਸਰਕਲ ਤੋਂ ਸ੍ਰ. ਅੰਮ੍ਰਿਤਪਾਲ ਸਿੰਘ, ਛੇਹਰਟਾ ਸਰਕਲ ਦੇ ਸ੍ਰ. ਦਿਲਬਾਗ ਸਿੰਘ ਅਤੇ ਸਰਕਲ ਅਜਨਾਲਾ ਤੋਂ ਡਾਕਟਰ ਪ੍ਰਤਾਪ ਸਿੰਘ ਆਪਣੇ ਆਪਣੇ ਸਰਕਲ ਮੈਂਬਰਾਂ ਦੀਆਂ ਟੀਮਾਂ ਨਾਲ ਪਹੁੰਚ ਕੇ ਧਰਮ ਪ੍ਰਚਾਰ ਸਬੰਧੀ ਆਪਣੀ ਦਿਰੜਤਾ ਪ੍ਰਗਟਾਈ। ਅੰਤ ਵਿੱਚ ਭਾਈ ਮਨਜੀਤ ਸਿੰਘ ਜੇਠੂਵਾਲ ਜ਼ੋਨਲ ਆਰਗੇਨਾਈਜਰ ਨੇ ਸਿੱਖ ਮਿਸ਼ਨਰੀ ਕਾਲਜ ਲੁਧਿਆਣਾ ਤੋਂ ਆਏ ਸੀਨੀਅਰ ਮੈਂਬਰਾਂ ਅਤੇ ਸਰਕਲਾਂ ਤੋਂ ਪਹੁੰਚੇ ਸਮੂਹ ਮੈਂਬਰਾਂ ਦਾ ਧੰਨਵਾਦ ਕੀਤਾ।
Posted By: GURBHEJ SINGH ANANDPURI







