ਪਿੰਡ ਮੋਗਾ ਵਿਖੇ ਕੋਵਿਡ-19 ਵੈਕਸੀਨ ਕੈਂਪ ਲਗਾਇਆ
- ਜੀਵਨ ਸ਼ੈਲੀ
- 20 Jan,2025
ਭੋਗਪੁਰ 15 ਅਗਸਤ . (ਸੁੱਖਵਿੰਦਰ ਜੰਡੀਰ) . ਭੋਗਪੁਰ ਨਜ਼ਦੀਕੀ ਪਿੰਡ ਮੋਗਾ ਵਿਖੇ ਕੋਵਿਡ-19 ਵੈਕਸੀਨ ਕੈਂਪ ਸਬ ਸੈਂਟਰ ਮੋਗਾ ਵਿਖੇ ਐਸ.ਐੱਮ.ਓ. ਕਾਲਾ ਬੱਕਰਾ ਡਾ. ਕਮਲਪਾਲ ਸਿੱਧੂ ਦੇ ਦਿਸ਼ਾ=ਨਿਰਦੇਸ਼ਾਂ ਅਨੁਸਾਰ ਨੌਜਵਾਨ ਸਰਪੰਚ ਸਤਨਾਮ ਸਿੰਘ ਸਾਬੀ ਮੋਗਾ ਦੀ ਦੇਖ=ਰੇਖ ਹੇਠ ਲਗਾਇਆ ਗਿਆ। ਇਸ ਮੌਕੇ ਮੈਡਮ ਸਰਬਜੀਤ ਕੌਰ, ਮਿਸ ਅਮਨ ਬਾਂਸਲ, ਸੰਦੀਪ ਸਲਾਰੀਆ ਤੇ ਉਨ੍ਹਾਂ ਦੀ ਪੂਰੀ ਟੀਮ ਵੱਲੋਂ ਕੋਵਿਡ ਵੈਕਸੀਨ ਲਗਾਈ ਗਈ। ਇਸ ਮੌਕੇ ਨੌਜਵਾਨ ਸਰਪੰਚ ਸਤਨਾਮ ਸਿੰਘ ਸਾਬੀ ਮੋਗਾ ਨੇ ਕਿਹਾ ਕਿ ਪਿੰਡ ਮੋਗਾ ਵਿਚ ਲਗਭਗ 100 ਫੀਸਦੀ ਵੈਕਸੀਨ ਲੱਗ ਚੁੱਕੀ ਹੈ ਅਤੇ ਸਰਕਾਰ ਵੱਲੋਂ ਵੈਕਸੀਨ ਦੀ ਕੋਈ ਕਮੀ ਨਹੀਂ ਆਉਣ ਦਿੱਤੀ ਜਾ ਰਹੀ ਹੈ ਅਤੇ ਐਸ.ਐੱਮ.ਓ. ਕਾਲਾ ਬੱਕਰਾ ਡਾ. ਕਮਲਪਾਲ ਸਿੱਧੂ ਦੀ ਵਧੀਆ ਕਾਰਗੁਜ਼ਾਰੀ ਸਦਕਾ ਸਾਰੇ ਸਬ ਸੈਂਟਰਾਂ ਵਿਚ ਵੈਕਸੀਨ ਪਹੁੰਚ ਰਹੀ ਹੈ। ਇਸ ਮੌਕੇ ਆਸ਼ਾ ਵਰਕਰ ਸੁਖਵਿੰਦਰ ਕੌਰ, ਸੰਤੋਸ਼ ਕੁਮਾਰੀ ਅਤੇ ਹੋਰ ਹਾਜ਼ਰ ਸਨ। Show quoted text
Posted By:
GURBHEJ SINGH ANANDPURI