Nazrana Times

ਪੰਜਾਬੀ

ਭਗਵਾਨ ਵਾਲਮੀਕਿ ਜੀ ਦੇ ਪ੍ਰਗਟ ਉਤਸਵ ਦੇ ਸੰਬੰਧ ਚ ਸ਼੍ਰੀ ਵਾਲਮੀਕਿ ਮੰਦਿਰ ਮੁਹੱਲਾ ਰਾਇਕਾ ਤੋਂ ਵਿਸ਼ਾਲ ਪ੍ਰਭਾਤਫੇਰੀ ਕੱਢੀ ਗਈ.

12 Oct, 2026 08:10 PM

23 ਨੂੰ ਝੰਡੇ ਦੀ ਰਸਮ ਰਾਜੂ ਅਟਵਾਲ ਵਲੋਂ ਕੀਤੀ ਜਾਵੇਗੀ

ਕਪੂਰਥਲਾ 12 ਅਕਤੂਬਰ ਗੌਰਵ ਮੜੀਆ 

ਕਪੂਰਥਲਾ ਭਗਵਾਨ ਵਾਲਮੀਕਿ ਨੌਜਵਾਨ ਸਭਾ ਮੁਹੱਲਾ ਰਾਇਕਾ ਵਲੋਂ ਪਾਵਨ ਪਵਿੱਤਰ ਗ੍ਰੰਥ ਰਾਮਾਇਣ ਰਚੇਤਾ ਭਗਵਾਨ ਵਾਲਮੀਕਿ ਜੀ ਦੇ ਪ੍ਰਗਟ ਉਤਸਵ ਦੇ ਸੰਬੰਧ ਚ ਪ੍ਰਧਾਨ ਭਾਰਤੀ ਸਹੋਤਾ ਤੇ ਸਮੂਹ ਮੁਹੱਲਾ ਨਿਵਾਸੀਆਂ ਦੇ ਸਹਿਯੋਗ ਨਾਲ ਵਾਲਮੀਕਿ ਮੰਦਿਰ ਮੁਹੱਲਾ ਰਾਇਕਾ ਤੋਂ ਵਿਸ਼ਾਲ ਪ੍ਰਭਾਤਫੇਰੀ ਕੱਢੀ ਗਈ. ਪ੍ਰਭਾਤ ਫੇਰੀ ਮੁਹੱਲਾ ਰਾਇਕਾ ਮੰਦਿਰ ਤੋਂ ਸ਼ੁਰੂ ਹੋਕੇ ਮੁਹੱਲਾ ਸ਼ਹਿਰੀਆਂ ਕੇਸਰੀ ਬਾਗ਼ ਰੋਡ ਵਿੱਚ ਸੰਗਤਾਂ ਵਲੋਂ ਫੁੱਲਾਂ ਦੀ ਵਰਖਾ ਨਾਲ ਪ੍ਰਭਾਤ ਫੇਰੀ ਦਾ ਸਵਾਗਤ ਕੀਤਾ ਗਿਆ.

 ਇਸ ਮੌਕੇ ਬੀਬੀਆਂ ਵਲੋਂ ਭਜਨ ਗਾਇਨ ਕਰਕੇ ਭਗਵਾਨ ਵਾਲਮੀਕਿ ਜੀ ਦੀ ਮਹਿਮਾ ਦਾ ਗੁਣਗਾਣ ਕੀਤਾ ਗਿਆ.ਪ੍ਰਧਾਨ ਭਾਰਤੀ ਸਹੋਤਾ ਨੇ ਜਾਣਕਾਰੀ ਦਿੰਦੇ ਦਸਿਆ ਕਿ 23 ਨੂੰ ਝੰਡੇ ਦੀ ਰਸਮ ਰਾਜੂ ਅਟਵਾਲ ਵਲੋਂ ਸਮੂਹ ਮੰਦਿਰ ਕਮੇਟੀ ਤੇ ਮੁਹੱਲਾ ਨਿਵਾਸੀਆਂ ਦੇ ਸਹਿਯੋਗ ਨਾਲ ਕੀਤੀ ਜਾਵੇਗੀ ਤੇ 26 ਅਕਤੂਬਰ ਭਗਵਾਨ ਵਾਲਮੀਕਿ ਜੀ ਦਾ ਪ੍ਰਗਟ ਉਤਸਵ ਸ਼ਾਮ ਨੂੰ 6 ਵਜੇ ਸ਼ਰਧਾ ਉਤਸ਼ਾਹ ਨਾਲ ਮਨਾਇਆ ਜਾਵੇਗਾ. ਪ੍ਰਭਾਤ ਫੇਰੀ ਮੌਕੇ ਰੋਬਿਨ ਕਲਿਆਣ ਉਪ ਪ੍ਰਧਾਨ, ਸੰਜੇ ਨਾਹਰ ਕੈਸ਼ੀਅਰ, ਸਨੀ ਕਲਿਆਣ, ਸਤੀਸ਼, ਗੋਲਡੀ, ਜਸਬੀਰ, ਹੈਰੀ ਗੱਗੀ, ਰਿਕੀ ਪੰਡਿਤ, ਚਿੰਟੂ, ਮੌਂਟੀ ਨਾਹਰ, ਰਵੀ ਸ਼ੇਰਗਿੱਲ, ਬੈਂਨੀ, ਤਰੁਣ ਕਾਕਾ ਤੇ ਵੱਡੀ ਗਿਣਤੀ ਚ ਮੁਹੱਲਾ ਨਿਵਾਸੀ ਹਾਜ਼ਰ ਸਨ.

Posted By: Gaurav Maria

Latest News