Nazrana Times

ਪੰਜਾਬੀ

ਬੀ ਜੇ ਪੀ ਨੂੰ ਲਾਭ ਦੇਣ ਲਈ ਲੋਕਾਂ ਦੀਆਂ ਲਖਾਂ ਵੋਟਾਂ ਕਟ ਦਿੱਤੀਆਂ - ਰਤਨ ਸਿੰਘ ਰੰਧਾਵਾ

07 Oct, 2026 06:20 PM

ਟਾਂਗਰਾ ਸੁਰਜੀਤ ਸਿੰਘ ਖਾਲਸਾ
ਅਜ 7 ਅਕਤੂਬਰ 2026, ਇੰਡੀਆ ਗਠਜੋੜ ਵੱਲੋਂ ਚੋਣ ਕਮਿਸ਼ਨ ਦੀਆਂ ਧਾਂਦਲੀਆਂ ਜਿਸ ਨਾਲ 13 ਕਰੋੜ ਲੋਕਾਂ ਨੂੰ ਉਹਨਾਂ ਦੇ ਵੋਟ ਦੇ ਅਧਿਕਾਰ ਤੋਂ ਵਾਂਝੇ ਕਰ ਦਿੱਤਾ ਗਿਆ ਹੈ ਦੇ ਖਿਲਾਫ ਚਲਾਏ ਜਾ ਰਹੇ ਦੇਸ਼ ਵਿਆਪੀ ਸੰਘਰਸ਼ ਦੀ ਹਮਾਇਤ ਵਿੱਚ ਆਰ, ਐਮ, ਪੀ, ਆਈ,ਸੀ,ਪੀ, ਆਈ,ਐਮ,ਟੇ੍ਡ ਯੂਨੀਅਨ ਕਾਮਿਆਂ, ਅਤੇ ਉ,ਸੀ,ਐਮ, ਵਰਕਰਾਂ ਵੱਲੋਂ ਪ੍ਰਦਰਸ਼ਨ ਕਰਨ ਉਪਰੰਤ ਗਿਆਨੇਸ ਕੁਮਾਰ ਦਾ ਪੁਤਲਾ ਫੂਕਿਆ ਗਿਆ।ਇਸ ਸਮੇਂ ਲੋਕਾਂ ਦੇ ਭਰਵੇਂ ਇਕੱਠ ਨੂੰ ਸੰਬੋਧਨ ਕਰਦਿਆਂ ਆਰ,ਅਮੈ, ਪੀ ,ਆਈ ਦੇ ਸੂਬਾ ਪ੍ਰਧਾਨ ਕਾ, ਰਤਨ ਸਿੰਘ ਰੰਧਾਵਾ ਨੇ ਦੱਸਿਆ ਕਿ ਚੋਣ ਕਮਿਸ਼ਨ ਨੇ ਕਈ ਰਾਜਾਂ ਦੀਆਂ ਇਲੈਕਸ਼ਨਾਂ ਵਿੱਚ ਬੀ,ਦੇ,ਪੀ, ਨੂੰ ਲਾਭ ਪਹੁੰਚਾਉਣ ਲਈ ਵਿਰੋਧੀ ਸੁਰ ਰੱਖਣ ਵਾਲੇ ਲੱਖਾਂ ਲੋਕਾਂ ਦੀਆਂ ਵੋਟਾਂ ਕੱਟ ਕੇ ਜਾਲੀ ਵੋਟਾਂ ਬਣਾਈਆਂ ਗਈਆਂ ਤਾਂ ਕਿ ਬੀ,ਜੇ,ਪੀ, ਨੂੰ ਲਾਭ ਪਹੁੰਚਾਇਆ ਜਾ ਸਕੇ, ਜਿਸ ਨਾਲ ਬੀ,ਦੇ,ਪੀ, ਲਗਾਤਾਰ ਵੋਟਾਂ ਜਿੱਤ ਸੱਕੇ,ਜਿਸ ਨਾਲ ਲੋਕਤੰਤਰੀ ਸੰਸਥਾਵਾਂ, ਅਤੇ ਜਮਹੂਰੀਅਤ ਦੀਆਂ ਨੀਹਾਂ ਕਮਜ਼ੋਰ ਕੀਤੀਆਂ ਜਾ ਸਕਣ। ਕਿਸਾਨਾਂ ਦੇ ਪ੍ਰਮੁੱਖ ਆਗੂ ਡਾਕਟਰ ਸਤਨਾਮ ਸਿੰਘ ਅਜਨਾਲਾ ਨੇ ਦਸਿਆ ਕਿ ਮੋਦੀ ਸਰਕਾਰ ਚੋਂਣ ਕਮਿਸ਼ਨ ਰਾਂਹੀ ਦੇਸ਼ ਦੇ ਸੰਵਿਧਾਨ ਨੂੰ ਖਤਮ ਕਰਕੇ ਮੰਨੂ ਸਿਮਰਤੀ ਲਾਗੂ ਕਰਨਾ ਚਾਹੁੰਦੀ ਹੈ ਜਿਸ ਨਾਲ ਦੇਸ਼ ਦੇ ਦਲਿਤਾਂ, ਘੱਟ ਗਿਣਤੀਆਂ, ਅਤੇ ਔਰਤਾਂ ਨੂੰ ਉਹਨਾਂ ਦੇ ਅਧਿਕਾਰਾਂ ਤੋਂ ਵਾਂਝਿਆਂ ਕੀਤਾ ਜਾ ਸਕੇ ਸੀ,ਪੀ,ਐਮ, ਆਗੂ ਸਾਥੀ ਸੱਚਾ ਸਿੰਘ ਅਜਨਾਲਾ ਨੇ ਲੋਕਾਂ ਨੂੰ ਸੱਦਾ ਦਿੱਤਾ ਕਿ ਦੇਸ਼ ਦੇ ਸੰਵਿਧਾਨ ਅਤੇ ਜਮਹੂਰੀਅਤ ਨੂੰ ਬਚਾਉਣ ਲਈ ਦੇਸ਼ ਦੀਆਂ ਸੈਕੁਲਰ ਧਿਰਾਂ,ਲੜ ਰਹੇ ਵਿਦਿਆਰਥੀਆਂ, ਅਤੇ ਇੰਡੀਆ ਗਠਜੋੜ ਦੀ ਡੱਟ ਕੇ ਮਦਦ ਕੀਤੀ ਜਾਵੇ।ਟੇ੍ਡ ਯੂਨੀਅਨ ਆਗੂ ਸਾਥੀ ਕਿ੍ਪਾਲ ਸਿੰਘ ਗਿੱਲ ਅਤੇ ਕਾ, ਜਗਤਾਰ ਸਿੰਘ ਕਰਮਪੁਰਾ ਨੇ ਮੋਦੀ ਸਰਕਾਰ ਵੱਲੋਂ ਮਜ਼ਦੂਰ ਜਮਾਤ ਦੇ ਪਾ੍ਪਤ ਕੀਤੇ ਅਧਿਕਾਰਾਂ ਨੂੰ ਖਤਮ ਕਰਕੇ ਚਾਰ ਕੋਡ ਲਾਗੂ ਕਰ ਦਿੱਤੇ ਹਨ । ਜਿਸ ਨਾਲ ਮਜ਼ਦੂਰ ਜਮਾਤ ਤੋਂ ਓਹਨਾ ਦੇ ਲੜਨ ਦੇ ਹੱਕਾਂ ਨੂੰ ਖੋਹਿਆ ਜਾ ਰਿਹਾ ਹੈ, ਇਸ ਰੋਸ ਪ੍ਰਦਰਸ਼ਨ ਨੂੰ ਵਿਜੇ ਕੁਮਾਰ ਤੋਂ ਇਲਾਵਾ ਮੰਗਲ ਸਿੰਘ ਟਾਂਡਾ ਨੇ ਵੀ ਸੰਬੋਧਨ ਕੀਤਾ। ਅਖੀਰ ਵਿੱਚ ਗਿਆਨੇਸ਼ ਕੁਮਾਰ ਦਾ ਪੁਤਲਾ ਫੂਕਿਆ ਗਿਆ ਅਤੇ ਤਰੁੰਤ ਅਸਤੀਫਾ ਦੇਣ ਦੀ ਮੰਗ ਕੀਤੀ ਗਈ।

Posted By: GURBHEJ SINGH ANANDPURI

Latest News