Nazrana Times

ਪੰਜਾਬੀ

ਹਲਕਾ ਵਾਸੀਆਂ ਨੂੰ ਵੱਧ ਤੋਂ ਵੱਧ ਸਹੂਲਤਾਂ ਦਿਵਾਉਣਾ ਮੇਰਾ ਪਹਿਲਾ ਫਰਜ਼ ਹੈ-ਮਲਵਿੰਦਰ ਸਿੰਘ ਚਾਹਲ

27 Nov, 2026 01:53 PM

ਕਪੂਰਥਲਾ 27 ਨਵੰਬਰ ਗੌਰਵ ਮੜੀਆ 

ਅਗਾਮੀ ਵਿਧਾਨ ਸਭਾ ਚੋਣਾਂ ਤੋਂ ਪਹਿਲਾ ਹਲਕੇ ਦੇ ਲੋਕਾਂ ਦੀਆਂ ਮੁਸ਼ਕਲਾਂ ਨੂੰ ਸੁਨਣ ਤੇ ਸਮਝਣ ਲਈ ਹਲਕੇ ਤੋਂ ਅਜਾਦ ਉਮੀਦਵਾਰ ਮਲਵਿੰਦਰ ਸਿੰਘ ਚਾਹਲ(ਮੰਮੂ ਚਾਹਲ)ਦੇ ਵਲੋਂ ਸ਼ੁਰੂ ਕੀਤੀ ਗਈ ਜਨ ਸੰਪਰਕ ਮੁਹਿੰਮ ਤਹਿਤ ਨਵੀਂ ਕਪੂਰਥਲਾ ਦੇ ਪਿੰਡ ਆਬਾਦੀ ਵਿਖੇ ਲੋਕਾਂ ਨਾਲ ਮੁਲਾਕਾਤ ਕੀਤੀ ਅਤੇ ਪਿੰਡ ਦੇ ਵਿਕਾਸ,ਤਰੱਕੀ ਅਤੇ ਹੋਰ ਸਥਾਨਕ ਮੁੱਦਿਆਂ ਬਾਰੇ ਵਿਚਾਰ-ਵਟਾਂਦਰਾ ਕੀਤਾ।ਇਸ ਮੌਕੇ ਮੰਮੂ ਚਾਹਲ ਨੇ ਕਿਹਾ ਕਿ ਲੋਕਾਂ ਨਾਲ ਸਿੱਧਾ ਸੰਵਾਦ ਹੀ ਇਲਾਕੇ ਦੀਆਂ ਅਸਲ ਲੋੜਾਂ ਨੂੰ ਸਮਝਣ ਦਾ ਸਭ ਤੋਂ ਵਧੀਆ ਜ਼ਰੀਆ ਹੈ। ਮੰਮੂ ਚਾਹਲ ਨੇ ਇਨ੍ਹਾਂ ਮੁਲਾਕਾਤਾਂ ਰਾਹੀਂ ਲੋਕਾਂ ਨਾਲ ਆਪਣਾ ਰਿਸ਼ਤਾ ਹੋਰ ਮਜ਼ਬੂਤ ਕਰਨ ਅਤੇ ਇਲਾਕੇ ਦੀ ਬਿਹਤਰੀ ਲਈ ਮਿਲ ਕੇ ਕੰਮ ਕਰਨ ਦਾ ਸੰਕਲਪ ਲਿਆ।ਉਨ੍ਹਾਂਨੇ ਕਿਹਾ ਕਾਗਜ਼ੀ ਰਿਪੋਰਟਾਂ ਜਾਂ ਅੰਕੜਿਆਂ ਦੀ ਬਜਾਏ,ਲੋਕਾਂ ਨਾਲ ਸਿੱਧੀ ਗੱਲਬਾਤ ਕਰਨ ਨਾਲ ਉਨ੍ਹਾਂ ਦੀਆਂ ਰੋਜ਼ਾਨਾ ਦੀਆਂ ਮੁਸ਼ਕਲਾਂ ਜਿਵੇਂ ਕਿ ਪਾਣੀ,ਸੜਕਾਂ,ਸਿਹਤ,ਰੁਜ਼ਗਾਰ ਦਾ ਸਹੀ ਪਤਾ ਲੱਗਦਾ ਹੈ।ਉਨ੍ਹਾਂਨੇ ਕਿਹਾ ਕਿ ਜਦੋਂ ਨੇਤਾਵਾਵਾਂ ਜਾਂ ਅਧਿਕਾਰੀਆਂ ਦੇ ਵਲੋਂ ਲੋਕਾਂ ਦੀ ਗੱਲ ਸਿੱਧੀ ਸੁਣੀ ਜਾਂਦੀ ਹੈ,ਤਾਂ ਉਨ੍ਹਾਂ ਵਿੱਚ ਨੇਤਾਵਾਂ ਪ੍ਰਤੀ ਵਿਸ਼ਵਾਸ ਪੈਦਾ ਹੁੰਦਾ ਹੈ ਅਤੇ ਪ੍ਰਸ਼ਾਸਨ ਜਾਂ ਨੁਮਾਇੰਦਿਆਂ ਪ੍ਰਤੀ ਪਾਰਦਰਸ਼ਤਾ ਵਧਦੀ ਹੈ।ਉਨ੍ਹਾਂ ਨੇ ਕਿਹਾ ਕਿ ਸਥਾਨਕ ਲੋਕ ਆਪਣੇ ਇਲਾਕੇ ਦੀਆਂ ਹਾਲਤਾਂ ਨੂੰ ਸਭ ਤੋਂ ਵੱਧ ਸਮਝਦੇ ਹਨ,ਇਸ ਲਈ ਉਨ੍ਹਾਂ ਦੇ ਸੁਝਾਵਾਂ ਨਾਲ ਸਮੱਸਿਆਵਾਂ ਦੇ ਸਹੀ ਅਤੇ ਸਥਾਈ ਹੱਲ ਕੱਢੇ ਜਾ ਸਕਦੇ ਹਨ।ਸੰਵਾਦ ਰਾਹੀਂ ਲੋਕ ਸਿਰਫ਼ ਸ਼ਿਕਾਇਤਕਰਤਾ ਨਹੀਂ ਰਹਿੰਦੇ,ਸਗੋਂ ਵਿਕਾਸ ਦੇ ਕੰਮਾਂ ਵਿੱਚ ਸਰਗਰਮ ਹਿੱਸੇਦਾਰ ਬਣਦੇ ਹਨ।ਮੰਮੂ ਚਾਹਲ ਨੇ ਕਿਹਾ ਕਿ ਵਿਧਾਨ ਸਭਾ ਹਲਕਾ ਕਪੂਰਥਲਾ ਜੋ ਮੇਰਾ ਆਪਣਾ ਪਰਿਵਾਰ ਹੈ, ਦਾ ਪਹਿਲ ਦੇ ਆਧਾਰ ਨਾਲ ਵਿਕਾਸ ਕਰਾਉਣਾ ਅਤੇ ਹਲਕਾ ਵਾਸੀਆਂ ਨੂੰ ਵੱਧ ਤੋਂ ਵੱਧ ਸਹੂਲਤਾਂ ਦਿਵਾਉਣਾ ਮੇਰਾ ਪਹਿਲਾ ਫਰਜ਼ ਹੈ,ਜਿਸ ਤੋਂ ਮੈਂ ਕਦੇ ਵੀ ਪਿਛਾਂਹ ਨਹੀਂ ਹਟਾਂਗਾ।ਮੰਮੂ ਚਾਹਲ ਨੇ ਕਿਹਾ ਕਿ ਸਾਡਾ ਪਰਿਵਾਰ ਜੋ ਹਮੇਸ਼ਾਂ ਹੀ ਹਲਕਾ ਵਾਸੀਆਂ ਦੀ ਸੇਵਾ ਵਿਚ ਹਾਜ਼ਰ ਰਿਹਾ ਹੈ ਅਤੇ ਅਗਾਂਹ ਵੀ ਹਲਕੇ ਦੀ ਸੇਵਾ ਵਿਚ ਹਾਜ਼ਰ ਰਹੇਗਾ ਅਤੇ ਇਸੇ ਸੇਵਾ ਭਾਵਨਾ ਕਰਕੇ ਹਲਕਾ ਵਾਸੀਆਂ ਵਲੋਂ ਦਿੱਤੇ ਜਾ ਰਹੇ ਵੱਡੇ ਸਮਰਥਨ ਸਦਕਾ ਇਹ ਸੀਟ ਵੱਡੇ ਫਰਕ ਨਾਲ ਜਿੱਤ ਕੇ ਪਾਰਟੀ ਹਲਕੇ ਨੂੰ ਵਿਕਾਸ ਦੀਆਂ ਲੀਹਾਂ ਤੇ ਲਿਆਂਦਾ ਜਾਵੇਗਾ।ਇਸ ਸਮੇਂ ਪਿੰਡ ਵਾਸੀਆਂ ਨੇ ਕਿਹਾ ਕਿ ਅਸੀਂ ਮੰਮੂ ਚਾਹਲ ਨਾਲ ਚੱਟਾਨ ਵਾਂਗ ਖੜੇ ਹੋਏ ਚੋਣ ਮਹਿਮ ਨੂੰ ਪਿੰਡ ਪੱਧਰ ਤੱਕ ਸਿਖਰਾਂ ਤੇ ਪਹੁੰਚਾ ਰਹੇ ਹਨ,ਉਸ ਨਾਲ ਮੰਮੂ ਚਾਹਲ ਦੀ ਵੱਡੀ ਜਿੱਤ ਯਕੀਨੀ ਹੈ।

Posted By: Gaurav Maria

Latest News