ਡਰਾਫਟਸਮੈਨ ਐਸੋਸੀਏਸ਼ਨ ਨੇ ਚਰਨ ਕਮਲ ਸ਼ਰਮਾ ਦੀ ਅਗਵਾਈ ਹੇਠ ਡਿਪਟੀ ਕਮਿਸ਼ਨਰ ਨੂੰ ਸੌਂਪਿਆ ਮੰਗ ਪੱਤਰ
- Archived
- 20 Jan,2025
ਸ਼ਾਹਪੁਰਕੰਡੀ 20 ਅਕਤੂਬਰ (ਸੁਖਵਿੰਦਰ ਜੰਡੀਰ) ਪੰਜਾਬ ਸਰਕਾਰ ਵੱਲੋਂ 6 ਵੇਂ ਪੇ ਕਮਿਸ਼ਨ ਡਰਾਫਟਸਮੈਨ ਐਸੋਸੀਏਸ਼ਨ ਰਣਜੀਤ ਸਾਗਰ ਡੈਮ ਦੀ ਹੋਈ ਖਾਸ ਬੈਠਕ ਦੇ ਵਿੱਚ ਮੁਲਾਜ਼ਮਾਂ ਦੀ 6ਵੇਂ ਪੇ ਕਮਿਸ਼ਨ ਰਿਪੋਰਟ ਦੇ ਸੰਬੰਧ ਵਿੱਚ ਗੱਲਬਾਤ ਕੀਤੀ ਗਈ ਉਪਰੰਤ ਐਸੋਸੀਏਸ਼ਨ ਦੇ ਸੂਬਾ ਪ੍ਰਧਾਨ ਸ੍ਰੀ ਚਰਨ ਕਮਲ ਸ਼ਰਮਾ ਦੀ ਅਗਵਾਈ ਹੇਠ ਡਿਪਟੀ ਕਮਿਸ਼ਨਰ ਪਠਾਨਕੋਟ ਨੂੰ ਇਕ ਮੰਗ ਪੱਤਰ ਸੌਂਪਿਆ ਗਿਆ। ਜਿੱਸ ਵਿੱਚ ਮੁਲਾਜ਼ਮਾਂ ਦੀਆਂ 6ਵੇ ਪੇ ਕਮਿਸ਼ਨ ਦੀ ਰਿਪੋਰਟ ਮੰਗ ਬਾਰੇ ਲਿਖਿਆ ਹੋਇਆ ਸੀ ਚਰਨ ਕਮਲ ਨੇ ਕਿਹਾ ਡਰਾਫਟਸਮੈਨ ਮੁਲਾਜ਼ਮਾਂ ਨਾਲ ਧੱਕਾ ਕੀਤਾ ਜਾ ਰਿਹਾ ਹੈ, ਮੰਗ ਪੱਤਰ ਮੁਲਾਜ਼ਮਾਂ ਨੂੰ ਇਨਸਾਫ਼ ਮਿਲ ਸਕੇ ਦੇ ਸੰਬੰਧ ਵਿੱਚ ਡਿਪਟੀ ਕਮਿਸ਼ਨਰ ਪਠਾਨਕੋਟ ਨੂੰ ਸੌਂਪਿਆ ਗਿਆ ਹੈ, ਇਸ ਮੌਕੇ ਤੇ ਉਨ੍ਹਾਂ ਨਾਲ ਬੀ ਐਡ ਆਰ , ਇੰਦਰਜੀਤ ਸਿੰਘ ਵਾਟਰ ਸਪਲਾਈ, ਸੈਨੀਟੇਸ਼ਨ ਵਿਭਾਗ ਤੋਂ ਪਵੇਲ ਸਿੰਘ ਗੋਪਾਲ ਸਿੰਘ ,ਬਿਆਸ ਦੱਤ ਰਣਜੀਤ ਸਾਗਰ ਡੈਮ ਤੋਂ ਧਰਮਵੀਰ , ਆਦੇਸ਼ ਕੁਮਾਰ, ਯਾਦਵ ਸਿੰਘ , ਪ੍ਰਕਾਸ਼ ਚੰਨ, ਅਮਿਤ ਸ਼ਰਮਾ, ਵਿਜੇ ਕੁਮਾਰ,ਰਣਵੀਰ ਸਿੰਘ, ਨਰਿੰਦਰ ਸਿੰਘ , ਗੁਲਜਾਰ ਸਿੰਘ ਨਰਿੰਦਰ ਸਿੰਘ , ਖੁਸ਼ਪਾਲ ਅਤੇ ਡਰਾਇੰਗ ਮਾਮਲੇ ਦੇ ਸਮੂਹ ਸਾਥੀ ਸ਼ਾਮਲ ਸਨ।
Posted By:
GURBHEJ SINGH ANANDPURI