Nazrana Times

ਪੰਜਾਬੀ

ਡਰੇਸਡਨ ਵਿਖੇ ਵਿਸ਼ਾਲ ਨਗਰ ਕੀਰਤਨ ਨੇ ਦਿੱਤਾ ਸਰਬ ਸਾਂਝੀਵਾਲਤਾ ਤੇ ਮਨੁੱਖੀ ਏਕਤਾ ਦਾ ਸੰਦੇਸ਼

26 Aug, 2026 03:19 AM

ਲਾਇਪਸ਼ਿਗ 26 ਅਗਸਤ - ਤਾਜੀਮਨੂਰ ਕੌਰ - ਅਕਾਲ ਪੁਰਖ ਜੀ ਦੀ ਅਪਾਰ ਬਖਸ਼ਿਸ਼ ਨਾਲ ਜਰਮਨੀ ਦੇਸ਼ ਦੇ ਪ੍ਰਾਂਤ ਸਾਕਸਨ ਵਿੱਚ ਦੂਜਾ ਅਤੇ ਸ਼ਹਿਰ ਡਰੇਸਡਨ ਜੋ ਸਾਕਸਨ ਪ੍ਰਾਂਤ ਦੀ ਰਾਜਧਾਨੀ ਹੈ ਉਸ ਵਿੱਚ ਪਹਿਲਾ ਵਿਸ਼ਾਲ ਨਗਰ ਕੀਰਤਨ ਜਰਮਨੀ ਅਤੇ ਯੂਰਪ ਦੀ ਸਮੂਹ ਸਾਧ ਸੰਗਤ ਦੇ ਸਹਿਯੋਗ ਨਾਲ ਗੁਰਦੁਆਰਾ ਗੁਰੂ ਨਾਨਕ ਦਰਬਾਰ ਡਰੇਸਡਨ ਦੀ ਗੁਰਦੁਆਰਾ ਪ੍ਰਬੰਧਕ ਕਮੇਟੀ ਅਤੇ ਸਮੂਹ ਸਾਧ ਸੰਗਤ ਵੱਲੋ 24 ਅਗਸਤ ਦਿਨ ਸੋਮਵਾਰ ਨੂੰ ਪੰਜ ਪਿਆਰੇ ਸਾਹਿਬਾਨ ਦੀ ਅਗਵਾਈ ਵਿੱਚ ਸਾਹਿਬ ਸ਼੍ਰੀ ਗੁਰੂ ਗ੍ਰੰਥ ਸਾਹਿਬ ਜੀ ਦੀ ਛੱਤਰ ਛਾਇਆ ਹੇਠ ਕਰਵਾਇਆ ਗਿਆ ਖਾਲਸਾਈ ਜਾਹੋ ਜਲਾਲ ਦੇ ਪ੍ਰਤੀਕ ਨਗਾਰੇ ਦੀਆ ਚੋਟਾ , ਨਰਸਿੰਗੇ ਦੀਆ ਧੁੰਨਾਂ ਵਿੱਚ ਗੁਰਦੁਆਰਾ ਗੁਰੂ ਨਾਨਕ ਦਰਬਾਰ ਡਰੇਸਡਨ ਤੋੰ ਸਾਹਿਬ ਸ੍ਰੀ ਗੁਰੂ ਗ੍ਰੰਥ ਸਾਹਿਬ ਜੀ ਨੂੰ ਬਹੁਤ ਹੀ ਸਤਿਕਾਰ ਸਾਹਿਤ ਅਲਟ ਮਾਰਕੀਟ ਡਰੇਸਡਨ ਵਿੱਚ ਬਣਾਏ ਪੰਡਾਲ ਵਿੱਚ ਪ੍ਰਕਾਸ਼ਮਾਨ ਕਰਨ ਉਪਰੰਤ ਦੀਵਾਨ ਸਜਾਏ ਗਏ। 

ਜਿਸ ਵਿੱਚ ਸ਼ਬਦ ਕੀਰਤਨ , ਕਵੀਸ਼ਰੀ , ਢਾਡੀ ਵਾਰਾਂ ਦਾ ਗਾਇਨ ਹੋਇਆ। ਇਸ ਸਮੇ ਵਿਸ਼ੇਸ਼ ਤੌਰ ਤੇ ਸਮੂਹ ਸਾਧ ਸੰਗਤ ਨੂੰ ਸੰਬੋਧਨ ਕਰਦਿਆਂ ਬੀਬੀ ਗੁਰਦੀਸ਼ਪਾਲ ਕੌਰ ਬਾਜਵਾ ਲਾਇਪਸ਼ਿਗ ਨੇ ਨਗਰ ਕੀਰਤਨ ਦੀ ਮਹਾਨਤਾ ਅਤੇ ਮਹੱਤਤਾ ਬਾਰੇ ਦੱਸਦੇ ਹੋਏ ਹਾਜ਼ਰੀਆ ਭਰ ਰਹੀ ਸਮੂਹ ਸਾਧ ਸੰਗਤ ਨੂੰ ਅਪੀਲ ਕੀਤੀ ਕੇ ਨਗਰ ਪ੍ਰਕਰਮਾ ਕਰਦੇ ਵੇਲੇ ਸਤਿਗੁਰੂ ਜੀ ਅਦਬ ਸਤਿਕਾਰ ਮਾਣ ਮਰਯਾਦਾ ਆਪਸੀ ਪ੍ਰੇਮ ਪਿਆਰ ਨਾਮ ਸਿਮਰਨ ਸ਼ਬਦ ਗਾਇਨ ਕਰਦੇ ਹੋਏ ਅਸੀਂ ਆਪਣੇ-ਆਪ ਦੀ ਵਿਲੱਖਣ ਪਛਾਣ ਇਸ ਸਮਾਗਮ ਵਿੱਚ ਵਿਦੇਸ਼ੀ ਲੋਕਾਂ ਨੂੰ ਦਿਖਾਉਣੀ ਹੈ।

 ਅਰਦਾਸ ਉਪਰੰਤ ਨਗਰ ਕੀਰਤਨ ਆਰੰਭ ਕੀਤਾ ਗਿਆ ਜਿਸ ਵਿੱਚ ਜਰਮਨੀ , ਇਟਲੀ ਅਸਟਰੀਆ , ਪੋਲੈਂਡ , ਸਲੋਵਾਕੀਆ ਅਤੇ ਯੂਰਪ ਦੇ ਵੱਖ-ਵੱਖ ਦੇਸ਼ਾ ਦੀਆਂ ਸਮੂਹ ਸਾਧ ਸੰਗਤ ਨੇ ਬਹੁਤ ਉਤਸ਼ਾਹ ਸ਼ਰਧਾ ਭਾਵਨਾ ਨਾਲ ਹਾਜ਼ਰੀਆ ਭਰੀਆਂ। ਡਰੇਸਡਨ ਸੈਂਟਰਲ ਸ਼ਹਿਰ ਦੀ ਪ੍ਰਕਰਮਾ ਕਰਕੇ ਵਾਪਸ ਅਲਟ ਮਾਰਕੀਟ ਵਿੱਚ ਨੋਜਵਾਨ ਸਿੰਘਾਂ ਵੱਲੋ ਸਿੱਖ ਵਿਰਾਸਤੀ ਖੇਡ ਗੱਤਕਾ ਖੇਡਿਆ ਗਿਆ। ਸ੍ਰ. ਜਸਵੰਤ ਸਿੰਘ ਧਾਲੀਵਾਲ ਮੁੱਖ ਸੇਵਾਦਾਰ ਗੁ.ਪ੍ਰਬੰਧਕ ਕਮੇਟੀ ਗੁਰਦੁਆਰਾ ਸ੍ਰੀ ਗੁਰੂ ਸਿੰਘ ਸਭਾ ਟੈਲਟੋ ਬਰਲਿਨ ਨੇ ਇਸ ਸਮਾਗਮ ਲਈ ਪੂਰਬੀ ਜਰਮਨੀ ਦੇ ਗੁ.ਪ੍ਰਬੰਧਕਾਂ ਵੱਲੋ ਕੀਤੇ ਗਏ ਇਸ ਸਾਂਝੇ ਉੱਦਮ ਦੀ ਸ਼ਲਾਘਾ ਕਰਦੇ ਹੋਏ ਸਮੂਹ ਸਾਧ ਸੰਗਤ ਨੂੰ ਬਹੁਤ ਬਹੁਤ ਵਧਾਈਆ ਦਿੱਤੀਆ। 

ਸਮੂਹ ਸਾਧ ਸੰਗਤ ਦਾ ਹਾਜ਼ਰੀਆ ਭਰਨ ਸੱਮੁਚੀਆ ਸੇਵਾਵਾਂ ਨਿਭਾਉਣ ਲਈ ਮੁੱਖ ਸੇਵਾਦਾਰ ਗੁ.ਪ੍ਰਬੰਧਕ ਕਮੇਟੀ ਗੁਰਦੁਆਰਾ ਗੁਰੂ ਨਾਨਕ ਦਰਬਾਰ ਡਰੇਸਡਨ ਸ੍ਰ. ਬਲਜੀਤ ਸਿੰਘ ਭੁੱਲਰ ਨੇ ਧੰਨਵਾਦ ਕਰਦਿਆ ਆਖਿਆ ਗੁਰਦੁਆਰਾ ਗੁਰੂ ਰਾਮਦਾਸ ਜੀ ਫਰਾਈਟਾਲ ਡਰੇਸਡਨ, ਗੁਰਦੁਆਰਾ ਗੁਰਮਤਿ ਪ੍ਰਚਾਰ ਲਾਇਪਸ਼ਿਗ , ਗੁਰਦੁਆਰਾ ਸਿੰਘ ਸਭਾ ਕੈਮਨਿਟਸ , ਗੁਰਦੁਆਰਾ ਸ੍ਰੀ ਗੁਰੂ ਸਿੰਘ ਸਭਾ ਟੈਲਟੋ ਬਰਲਿਨ , ਗੁਰਦੁਆਰਾ ਸਿੰਘ ਸਭਾ ਬਰਲਿਨ , ਗੁਰਦੁਆਰਾ ਸਰਬੱਤ ਦਾ ਭਲਾ ਏਅਰਫੋਰਟ ਪੂਰਬੀ ਜਰਮਨੀ ਇਨ੍ਹਾ ਸੱਤ ਗੁਰਦੁਆਰਾ ਸਾਹਿਬ ਦੇ ਸਮੂਹ ਪ੍ਰਬੰਧਕਾਂ ਅਤੇ ਸਾਧ ਸੰਗਤ ਵੱਲੋ ਸੱਮੁਚੀਆ ਸੇਵਾਂਵਾ ਬਹੁਤ ਹੀ ਉਤਸ਼ਾਹ ਅਤੇ ਸ਼ਰਧਾ ਭਾਵਨਾ ਨਾਲ ਕੀਤੀਆਂ ਗਈਆ ਹਨ। ਜਿਸ ਲਈ ਸਮੂਹ ਪ੍ਰਬੰਧਕਾਂ ਅਤੇ ਸਾਧ-ਸੰਗਤ ਨੂੰ ਬਹੁਤ ਬਹੁਤ ਵਧਾਈਆ ਹੋਵਣ। ਵਿਸ਼ੇਸ਼ ਤੌਰ ਭਾਈ ਮੁਖਤਿਆਰ ਸਿੰਘ ਜੀ ਮੁੱਖ ਸੇਵਾਦਾਰ ਗੁ.ਪ੍ਰ ਕਮੇਟੀ ਕੈਮਨਿਟਸ ਜਿੰਨ੍ਹਾ ਨੇ ਪੰਜ ਪਿਆਰੇ ਸਾਹਿਬਾਨ , ਨਿਸ਼ਾਨਚੀ ਗੁਰੂ ਸਾਹਿਬ ਦੈ ਤਾਬਿਆਦਾਰ ਸਿੰਘਾਂ ਨਾਲ ਸੇਵਾ ਬਹੁਤ ਸ਼ਰਧਾ ਨਾਲ ਨਿਭਾਈ ਹੈ । ਸ੍ਰ. ਬਲਦੇਵ ਸਿੰਘ ਬਾਜਵਾ ਡਾਇਰੈਕਟਰ ਆਦਾਰਾ ਮੀਡੀਆ ਪੰਜਾਬ ਜਰਮਨੀ ਅਤੇ ਮੁੱਖ ਸੇਵਾਦਾਰ ਗੁ.ਪ੍ਰਬੰਧਕ ਕਮੇਟੀ ਲਾਇਪਸ਼ਿਗ ਜਿੰਨ੍ਹਾ ਵੱਲੋ ਇਸ ਸਮਾਗਮ ਨੂੰ ਸਫਲ ਬਣਾਉਣ ਲਈ ਹਰ ਪ੍ਰਕਾਰ ਦੇ ਸਹਿਯੋਗ ਲਈ ਵਿਸ਼ੇਸ਼ ਤੌਰ ਯੂ ਟਿਊਬ ਚੈਨਲ ਤੇ ਲਾਇਵ ਨਗਰ ਕੀਰਤਨ ਸਾਰੇ ਸੰਸਾਰ ਵਿੱਚ ਦਿਖਾਉਣ ਲਈ ਬਹੁਤ ਬਹੁਤ ਧੰਨਵਾਦੀ ਹਾਂ। 

ਵਿਸ਼ੇਸ਼ ਤੌਰ ਭਾਈ ਹਰਿੰਦਰਜੀਤ ਸਿੰਘ ਮੁੱਖ ਗ੍ਰੰਥੀ ਗੁਰੂ-ਘਰ, ਭਾਈ ਹਰਦੀਪ ਸਿੰਘ ਮਾਣੋਚਾਹਲ ਢਾਡੀ ਜੱਥਾ , ਭਾਈ ਜਗਜੀਤ ਸਿੰਘ ਰਮੀਦੀ ਕਵੀਸ਼ਰ ਅਤੇ ਉਨ੍ਹਾ ਦੇ ਸਾਥੀ ਭਾਈ ਜਸਵੀਰ ਸਿੰਘ ਜੱਸੀ ਭਾਈ ਦਵਿੰਦਰਜੀਤ ਸਿੰਘ ਇਟਲੀ ਭਾਈ ਸਤਨਾਮ ਸਿੰਘ ਸਰਹਾਲੀ ਇਟਲੀ ਅਤੇ ਸਮੂਹ ਬੱਚਿਆ ਦਾ ਵਿਸ਼ੇਸ਼ ਧੰਨਵਾਦ ਹੈ ਜਿੰਨ੍ਹਾ ਬਹੁਤ ਹੀ ਭਾਵਪੂਰਤ ਢੰਗ ਨਾਲ ਸਾਧ ਸੰਗਤ ਹਰ ਜਸ ਨਾਲ ਨਿਹਾਲ ਕੀਤਾ। ਇਸ ਸਮਾਗਮ ਵਿੱਚ ਸੰਗਤ ਨੂੰ ਬੱਸਾਂ ਵਿਚ ਲੈ ਕੇ ਆਉਣ ਲਈ ਅਤੇ ਲੰਗਰ ਆਦਿ ਸਮੂਹ ਸੇਵਾਂਵਾ ਲਈ ਸ੍ਰ. ਬਲਦੇਵ ਸਿੰਘ ਬਾਜਵਾ ਲਾਇਪਸ਼ਿਗ ਸ੍ਰ. ਮੁਖਤਿਆਰ ਸਿੰਘ ਕੈਮਨਿਟਸ ਸ੍ਰ. ਸੁਰਿੰਦਰ ਪਾਲ ਟਿੰਕੂ ਏਅਰਫੋਰਟ , ਸ੍. ਬਲਜਿੰਦਰ ਸਿੰਘ ਪੰਨੂ ਬਰਲਿਨ , ਸ੍ਰ. ਜਸਵੰਤ ਸਿੰਘ ਧਾਲੀਵਾਲ ਬਰਲਿਨ ਪੂਰਬੀ ਜਰਮਨੀ ਦੇ ਪ੍ਰਬੰਧਕਾਂ ਦੇ ਪੂਰਨ ਸਹਿਯੋਗ ਲਈ ਅਸੀਂ ਸਮੂਹ ਪ੍ਰਬੰਧਕ ਗੁਰੂ-ਘਰ ਡਰੇਸਡਨ ਅਤਿਅੰਤ ਧੰਨਵਾਦੀ ਹਾਂ । ਭਾਈ ਹਰਿੰਦਰਜੀਤ ਸਿੰਘ ਮੁੱਖ ਗ੍ਰੰਥੀ ਭਾਈ ਜਗਜੀਤ ਸਿੰਘ ਰਮੀਦੀ ਜਤਿੰਦਰ ਸਿੰਘ ਗੋਰਾਇਆ ਰਵੀਸ਼ੇਰ ਸਿੰਘ ਪਨੂੰ ਹਰਤਰਨ ਸਿੰਘ ਭੰਗੂ ਇੰਦਰਜੀਤ ਸਿੰਘ ਢਿੱਲੋ ਰਜਿੰਦਰ ਸਿੰਘ ਚਾਹਲ ਮੱਖਣ ਸਿੰਘ ਪੱਡਾ ਅਮਰਜੀਤ ਸਿੰਘ ਸੰਧੂ ਸਾਹਬ ਸਿੰਘ ਭਿੰਡਰ ਹਰਜਿੰਦਰ ਸਿੰਘ ਬਦੇਸ਼ਾ ਜੀ ਗੁਰਦੁਆਰਾ ਸਾਹਿਬ ਡਰੇਸਡਨ ਦੇ ਪ੍ਰਬੰਧਕਾਂ ਅਤੇ ਸਮੂਹ ਸਾਧ ਸੰਗਤ ਵੱਲੋ ਸੱਮੁਚੀਆ ਸੇਵਾਂਵਾ ਨਿਭਾਈਆ ਗਈਆ।

Posted By: GURBHEJ SINGH ANANDPURI

Latest News